09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਹੱਕੀ ਮੰਗਾਂ ਤੋਂ ਭੱਜ ਰਹੀ ਸਰਕਾਰ ਖ਼ਿਲਾਫ ਗਰਜੇ ਪੈਨਸ਼ਨਰ

ਨੰਗਲ, 8 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ: 205/2015) ਨੰਗਲ ਦੀ ਅਹਿਮ ਮੀਟਿੰਗ ਪ੍ਰਧਾਨ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਨੰਗਲ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿਚ ਵਿਛੜ ਗਏ ਸਾਥੀਆਂ ਨਿੱਕਾ ਸਿੰਘ ਕਾਰਪੈਂਟਰ ਭਲਾਣ, ਸਰੋਜ ਰਾਣੀ ਪਤਨੀ ਰਾਮ ਪਿਆਰਾ ਐੱਸ.

ਨੰਗਲ ਬੱਸ ਸਟੈਂਡ ਵਿਖੇ ਪੈਨਸ਼ਨਰਾਂ ਦੀ ਪ੍ਰਧਾਨ ਮਹਿੰਦਰ ਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੀ ਤਸਵੀਰ। 09-10-2026
ਨੰਗਲ, 8 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ: 205/2015) ਨੰਗਲ ਦੀ ਅਹਿਮ ਮੀਟਿੰਗ ਪ੍ਰਧਾਨ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਨੰਗਲ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿਚ ਵਿਛੜ ਗਏ ਸਾਥੀਆਂ ਨਿੱਕਾ ਸਿੰਘ ਕਾਰਪੈਂਟਰ ਭਲਾਣ, ਸਰੋਜ ਰਾਣੀ ਪਤਨੀ ਰਾਮ ਪਿਆਰਾ ਐੱਸ.ਆਈ. ਸਨੌਲੀ ਮਾਜਰਾ ਅਤੇ ਜੋਧ ਸਿੰਘ ਸਬ ਇੰਸਪੈਕਟਰ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਮੀਟਿੰਗ ਨੂੰ ਪ੍ਰਧਾਨ ਮਹਿੰਦਰ ਪਾਲ ਤੋਂ ਇਲਾਵਾ ਗੁਰਬਖਸ਼ ਸਿੰਘ ਮਨਕੋਟੀਆ ਅਤੇ ਵਿਨੋਦ ਕੁਮਾਰ ਬਾਲੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਬਜ਼ੁਰਗ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ 10 ਪ੍ਰਤੀਸ਼ਤ ਬਕਾਇਆ ਡੀ.ਏ. ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਬਕਾਏ ਤੁਰੰਤ ਜਾਰੀ ਕੀਤੇ ਜਾਣ। ਪੈਨਸ਼ਨਰਾਂ ਦੀ ਪੈਨਸ਼ਨ 2.59 ਗੁਣਾਂਕ ਨਾਲ ਨਿਰਧਾਰਤ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵਾਂਗ ਕੈਸ਼ਲੈੱਸ ਮੈਡੀਕਲ ਸਕੀਮ ਦਾ ਲਾਭ ਦਿੱਤਾ ਜਾਵੇ। ਮੀਟਿੰਗ ਉਪਰੰਤ ਐਸੋਸੀਏਸ਼ਨ ਦਾ ਵਫ਼ਦ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੰਗਲ ਨੂੰ ਮਿਲਿਆ ਅਤੇ 01-01-2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਦੀਆਂ ਅਪ੍ਰੈਲ 2026 ਤੋਂ ਪੇ-ਕਮਿਸ਼ਨ ਦੇ ਏਰੀਅਰ ਦੀਆਂ ਬਣਦੀਆਂ ਰਹਿੰਦੀਆਂ ਕਿਸ਼ਤਾਂ ਦਿਵਾਲੀ ਤੋਂ ਪਹਿਲਾਂ ਜਾਰੀ ਕਰਨ ਦੀ ਮੰਗ ਕੀਤੀ। ਜਨਰਲ ਮੈਨੇਜਰ ਵਲੋਂ ਦਿਵਾਲੀ ਤੋਂ ਪਹਿਲਾਂ-ਪਹਿਲਾਂ ਕਿਸ਼ਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਦਫਤਰੀ ਸਕੱਤਰ, ਅਵਤਾਰ ਸਿੰਘ ਗਿੱਲ ਸਕੱਤਰ, ਗੁਰਬਖਸ਼ ਸਿੰਘ ਮਨਕੋਟੀਆ,ਗਰੀਬ ਦਾਸ, ਪ੍ਰਕਾਸ਼ ਚੰਦ, ਵਿਨੋਦ ਕੁਮਾਰ ਸ਼ਰਮਾ, ਓਂਕਾਰ ਚੰਦ, ਰਜਿੰਦਰ ਸਿੰਘ ਰਾਣਾ, ਤਰਸੇਮ ਲਾਲ, ਸੰਤੋਖ ਸਿੰਘ ਵੀਰਾ, ਅਮਰੀਕ ਸਿੰਘ, ਗੁਰਦੀਪ ਸਿੰਘ ਬਨ ਮਾਜਰਾ, ਜੈਸੀ ਰਾਮ ਭਾਟੀਆ, ਹਰਨਾਮ ਦਾਸ, ਜਗਪਾਲ ਯਾਰਡ ਮਾਸਟਰ, ਅਮਰੀਕ,ਕਸ਼ਮੀਰਾ ਸਿੰਘ, ਅਸ਼ੋਕ ਕੁਮਾਰ ਇੰਸਪੈਕਟਰ, ਅਜਮੇਰ ਸਿੰਘ, ਕਰਨੈਲ ਸਿੰਘ, ਪ੍ਰਕਾਸ਼ ਚੰਦ,ਗੁਰਚਰਨ ਸਿੰਘ ਅਟਵਾਲ, ਖੁਸ਼ਵੰਤ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਇੰਸਪੈਕਟਰ, ਤੀਰਥ ਸਿੰਘ ਬਾਥੂ, ਲਖਬੀਰ ਸਿੰਘ ਆਦਿ ਪੈਨਸ਼ਨਰ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਪੁਸਤਕਾਂ ਰਾਹੀਂ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਜੁੜਨ - ਡੀ . ਸੀ . ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।