11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬਲਬੀਰ ਸਿੰਘ ਬੈਹਣੀਵਾਲ ਦਾ ਅੰਤਿਮ ਸੰਸਕਾਰ

ਨੂਰਪੁਰ ਬੇਦੀ, 11 ਨਵੰਬਰ (ਹਰਦੀਪ ਸਿੰਘ ਢੀਂਡਸਾ)-ਰੋਜ਼ਾਨਾ ਅਜੀਤ ਜਲੰਧਰ ਦੇ ਲੰਬੇ ਸਮੇਂ ਤੱਕ ਉਪ ਸੰਪਾਦਕ ਰਹੇ ਜਗਦੀਪ ਸਿੰਘ ਬੈਹਣੀਵਾਲ ਅਤੇ ਸੰਦੀਪ ਸਿੰਘ ਬੈਹਣੀਵਾਲ ਕੈਨੇਡਾ ਦੇ ਪਿਤਾ ਅਤੇ ਰੋਜ਼ਾਨਾ ਅਜੀਤ ਦੇ ਸੇਵਾ ਮੁਕਤ ਮੁਲਾਜ਼ਮ ਰਹੇ ਸੂਬੇਦਾਰ ਬਲਬੀਰ ਸਿੰਘ ਬੈਹਣੀਵਾਲ ਦਾ ਅੰਤਿਮ ਸੰਸਕਾਰ ਅੱਜ ਪਿੰਡ ਬਜਰੂੜ ਦੀ ਸ਼ਮਸ਼ਾਨਘਾਟ ਵਿਖੇ ਪੂਰੇ ਸੈਨਿਕ ਸਨਮਾਨਾਂ ਅਤੇ ਗਮਗੀਨ ਮਾਹੌਲ ਵਿਚ ਕੀਤਾ ਗਿਆ। ਇਸ ਮੌਕੇ ਸਾਂਬਾ (ਜੰਮੂ) ਤੋਂ ਪਹੁੰਚੇ 242 ਫ਼ੀਲਡ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਨੇ ਨਾਇਬ ਸੂਬੇਦਾਰ ਕਰਮਵੀਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ।

ਅਜੀਤ ਡੈਸਕ 12-11-2026
ਨੂਰਪੁਰ ਬੇਦੀ, 11 ਨਵੰਬਰ (ਹਰਦੀਪ ਸਿੰਘ ਢੀਂਡਸਾ)-ਰੋਜ਼ਾਨਾ ਅਜੀਤ ਜਲੰਧਰ ਦੇ ਲੰਬੇ ਸਮੇਂ ਤੱਕ ਉਪ ਸੰਪਾਦਕ ਰਹੇ ਜਗਦੀਪ ਸਿੰਘ ਬੈਹਣੀਵਾਲ ਅਤੇ ਸੰਦੀਪ ਸਿੰਘ ਬੈਹਣੀਵਾਲ ਕੈਨੇਡਾ ਦੇ ਪਿਤਾ ਅਤੇ ਰੋਜ਼ਾਨਾ ਅਜੀਤ ਦੇ ਸੇਵਾ ਮੁਕਤ ਮੁਲਾਜ਼ਮ ਰਹੇ ਸੂਬੇਦਾਰ ਬਲਬੀਰ ਸਿੰਘ ਬੈਹਣੀਵਾਲ ਦਾ ਅੰਤਿਮ ਸੰਸਕਾਰ ਅੱਜ ਪਿੰਡ ਬਜਰੂੜ ਦੀ ਸ਼ਮਸ਼ਾਨਘਾਟ ਵਿਖੇ ਪੂਰੇ ਸੈਨਿਕ ਸਨਮਾਨਾਂ ਅਤੇ ਗਮਗੀਨ ਮਾਹੌਲ ਵਿਚ ਕੀਤਾ ਗਿਆ। ਇਸ ਮੌਕੇ ਸਾਂਬਾ (ਜੰਮੂ) ਤੋਂ ਪਹੁੰਚੇ 242 ਫ਼ੀਲਡ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਨੇ ਨਾਇਬ ਸੂਬੇਦਾਰ ਕਰਮਵੀਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸੂਬੇਦਾਰ ਬਲਵੀਰ ਸਿੰਘ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਰੋਜ਼ਾਨਾ ਅਜੀਤ ਤੋਂ ਅੰਤਿਮ ਸੰਸਕਾਰ ਵਿਚ ਵਿਸ਼ੇਸ਼ ਤੌਰ ’ਤੇ ਉਪ ਸੰਪਾਦਕ ਪਲਵਿੰਦਰ ਸਿੰਘ, ਗਗਨਦੀਪ ਸਿੰਘ, ਜਗਮੀਤ ਸਿੰਘ ਅਤੇ ਚਰਨਪਾਲ ਸਿੰਘ ਨੇ ਵੀ ਸੂਬੇਦਾਰ ਬਲਵੀਰ ਸਿੰਘ ਬੈਹਣੀਵਾਲ ਨੂੰ ਅੰਤਿਮ ਵਿਦਾਇਗੀ ਦਿੱਤੀ। ਸੂਬੇਦਾਰ ਬਲਬੀਰ ਸਿੰਘ ਦੀ ਮ੍ਰਿਤਕ ਦੇਹ ਦੀ ਚਿਖਾ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਸੰਦੀਪ ਸਿੰਘ ਬੈਹਣੀਵਾਲ ਨੇ ਅਗਨੀ ਦਿਖਾਈ। ਇਸ ਮੌਕੇ ਹਾਜ਼ਰ ਲੋਕਾਂ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ। ਅੰਤਿਮ ਯਾਤਰਾ ’ਚ ਅਮਰੀਕ ਸਿੰਘ ਮਾਨ, ਤਰਲੋਚਨ ਸਿੰਘ ਮਾਨ, ਜੋਗਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਨਰਿੰਦਰ ਸਿੰਘ ਸਰਪੰਚ, ਨਰਿੰਦਰ ਸਿੰਘ ਪੰਚ, ਸੰਦੀਪ ਸਿੰਘ ਬੈਹਣੀਵਾਲ, ਗੁਰਪ੍ਰੀਤ ਸਿੰਘ ਬੈਹਣੀਵਾਲ, ਸਤਵੀਰ ਸਿੰਘ ਬੈਹਣੀਵਾਲ, ਮਲਕੀਤ ਸਿੰਘ ਛੱਜਾ, ਸਵਰਨ ਸਿੰਘ ਬੈਂਸ ਅਕਾਲੀ ਦਲ ਮਾਨ, ਮਾ. ਤਰਲੋਕ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ ਪੰਚ, ਜਸਵਿੰਦਰ ਸਿੰਘ ਜੱਸੀ ਜਗੀਰਦਾਰ, ਬਲਜੀਤ ਸਿੰਘ ਝੱਜ, ਨੰਬਰਦਾਰ ਸਤਨਾਮ ਸਿੰਘ ਸੱਤੀ, ਸੋਹਣ ਸਿੰਘ ਝੱਜ, ਚਰਨਜੀਤ ਸਿੰਘ ਝੱਜ, ਪਿਆਰਾ ਸਿੰਘ ਝੱਜ, ਭੁਪਿੰਦਰ ਸਿੰਘ ਝੱਜ, ਗੁਰਮੇਲ ਸਿੰਘ ਚੱਠਾ, ਬਲਵੀਰ ਸਿੰਘ ਚੱਠਾ, ਕੇਸਰ ਸਿੰਘ ਮੀਰਪੁਰ, ਕੁਲਦੀਪ ਸਿੰਘ ਸਿੱਧੂ, ਪਰਮਿੰਦਰ ਸਿੰਘ ਸਿੱਧ ਸਮੇਤ ਹੋਰ ਵੀ ਸ਼ਾਮਿਲ ਹੋਏ
ਪਿਛਲੀ ਖ਼ਬਰ ਈ - ਰਿਕਸ਼ਾ ਖ਼ਰੀਦਣ ਲਈ ਗ੍ਰਾਂਟ ਵਾਸਤੇ ਅਰਜ਼ੀਆਂ ਦੀ ਮੰਗ ਅਗਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਅਕਾਲ ਚਲਾਣੇ ’ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।