09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁੱਜਰਾਂ ਵਲੋਂ ਵਣ ਵਿਭਾਗ ਦੀ ਜ਼ਮੀਨ ’ ਤੇ ਨਜਾਇਜ਼ ਕਬਜ਼ਾ ਕਰ ਕੇ ਲਗਾਏ ਜਾ ਰਹੇ ਪਰਾਲੀ ਦੇ ਗਰੇ ਦਿੰਦੇ ਨੇ ਸੜਕੀ ਹਾਦਸਿਆਂ ਨੂੰ ਸੱਦਾ * ਵਿਭਾਗ ਦੇ ਬੇਲਾ ਬੀਟ ਦੇ ਵਣ ਗਾਰਡ ਨੂੰ ਇੱਕ ਹਫਤਾ ਪਹਿਲਾਂ ਵੀ ਕੀਤਾ ਸੀ ਸੂਚਿਤ * ਸਿਵਾਏ ਲਾਰਿਆਂ ਤੋਂ ਕੁਝ ਨਹੀਂ ਹੋਇਆ

ਬੇਲਾ, 8 ਅਕਤੂਬਰ (ਮਨਜੀਤ ਸਿੰਘ ਸੈਣੀ)-ਬੇਲਾ ਮੋਰਿੰਡਾ ਮੁੱਖ ਮਾਰਗ ਤੇ ਪਿੰਡ ਜਟਾਣਾ ਦੇ ਬੱਸ ਅੱਡੇ ਦੇ ਕੋਲ ਗੁੱਜਰਾਂ ਵਲੋਂ ਹਰ ਸਾਲ ਸੜਕ ਕਿਨਾਰੇ ਵਣ ਵਿਭਾਗ ਦੀ ਜਮੀਨ ਵਿਚ ਨਜਾਇਜ਼ ਕਬਜ਼ਾ ਕਰਕੇ ਪਰਾਲੀ ਦੀਆਂ ਗੱਠਾ ਦੇ ਵੱਡੇ ਵੱਡੇ ਗਰੇ ਲਗਾਏ ਜਾਂਦੇ ਹਨ, ਜਿਸ ਕਰਕੇ ਹਰ ਸਾਲ ਸੜਕੀ ਹਾਦਸੇ ਵਾਪਰਦੇ ਹਨ ਪ੍ਰੰਤੂ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਗੁਜਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ । ਗੁਜਰਾਂ ਵਲੋਂ ਪਰਾਲੀ ਦੇ ਗਰੇ ਲਗਾਉਣ ਲਈ ਕੀਮਤੀ ਕਿੱਕਰਾਂ, ਸਫੈਦੇ ਦੇ ਦਰੱਖਤ ਵੀ ਖੁਰਦ ਬੁਰਦ ਕਰ ਦਿੱਤੇ ਗਏ ਹਨ।

ਅਜੀਤ ਡੈਸਕ 09-10-2026
ਬੇਲਾ, 8 ਅਕਤੂਬਰ (ਮਨਜੀਤ ਸਿੰਘ ਸੈਣੀ)-ਬੇਲਾ ਮੋਰਿੰਡਾ ਮੁੱਖ ਮਾਰਗ ਤੇ ਪਿੰਡ ਜਟਾਣਾ ਦੇ ਬੱਸ ਅੱਡੇ ਦੇ ਕੋਲ ਗੁੱਜਰਾਂ ਵਲੋਂ ਹਰ ਸਾਲ ਸੜਕ ਕਿਨਾਰੇ ਵਣ ਵਿਭਾਗ ਦੀ ਜਮੀਨ ਵਿਚ ਨਜਾਇਜ਼ ਕਬਜ਼ਾ ਕਰਕੇ ਪਰਾਲੀ ਦੀਆਂ ਗੱਠਾ ਦੇ ਵੱਡੇ ਵੱਡੇ ਗਰੇ ਲਗਾਏ ਜਾਂਦੇ ਹਨ, ਜਿਸ ਕਰਕੇ ਹਰ ਸਾਲ ਸੜਕੀ ਹਾਦਸੇ ਵਾਪਰਦੇ ਹਨ ਪ੍ਰੰਤੂ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਗੁਜਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ । ਗੁਜਰਾਂ ਵਲੋਂ ਪਰਾਲੀ ਦੇ ਗਰੇ ਲਗਾਉਣ ਲਈ ਕੀਮਤੀ ਕਿੱਕਰਾਂ, ਸਫੈਦੇ ਦੇ ਦਰੱਖਤ ਵੀ ਖੁਰਦ ਬੁਰਦ ਕਰ ਦਿੱਤੇ ਗਏ ਹਨ। ਸੜਕ ਕਿਨਾਰੇ ਗੁਜਰਾਂ ਦਾ ਡੇਰਾ ਹੋਣ ਕਾਰਨ ਜਦੋਂ ਉਹ ਮੱਝਾਂ ਚਰਾਉਣ ਲਈ ਕੱਢਦੇ ਹਨ ਤਾਂ ਸ੍ਰੀ ਚਮਕੌਰ ਸਾਹਿਬ ਦੀ ਤਰਫੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਕੁੱਝ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਹਾਦਸੇ ਵਾਪਰਦੇ ਰਹਿੰਦੇ ਹਨ, ਕੁੱਝ ਕਹਿਣ ਤੇ ਗੁਜਰ ਭਾਈਚਾਰੇ ਦੀਆਂ ਔਰਤਾਂ ਲੜਾਈ ਝਗੜਾ ਕਰਦੀਆਂ ਹਨ ਪਿਛਲੇ ਸਾਲ ਇਹਨਾਂ ਦੀਆਂ ਔਰਤਾਂ ਨੇ ਪੰਜਾਬ ਰੋਡਵੇਜ਼ ਚੰਡੀਗੜ੍ਹ ਡੀਪੂ ਦੀ ਬੱਸ ਡਰਾਈਵਰ ਦੀ ਬਹੁਤ ਕੁੱਟ ਮਾਰ ਕੀਤੀ ਸੀ, ਡਰਾਈਵਰ ਤਿੰਨ ਚਾਰ ਦਿਨ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਜੇਰੇ ਇਲਾਜ ਰਿਹਾ। ਜਦੋਂ ਕਿ ਡਰਾਈਵਰ ਦਾ ਕੋਈ ਕਸੂਰ ਨਹੀਂ ਸੀ, ਕਿਉਂਕਿ ਕਿ ਵੱਡੇ ਵੱਡੇ ਪਰਾਲੀ ਦੇ ਗਰਿਆਂ ਕਾਰਨ ਸੜਕ ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਕੁੱਝ ਦਿਖਾਈ ਨਹੀਂ ਦਿੰਦਾ। ਉਲਟਾ ਭਾਈਚਾਰੇ ਨੇ ਆਪਣੀਆਂ ਔਰਤਾਂ ਵੀ ਬਿਨਾਂ ਕਿਸੇ ਕਾਰਨ ਹਸਪਤਾਲ ਦਾਖਲ ਕਰਵਾ ਦਿੱਤੀਆਂ ਸਨ ਰੋਡਵੇਜ਼ ਚੰਡੀਗੜ੍ਹ ਡੀਪੂ ਦੇ ਡਰਾਈਵਰਾਂ ਵਲੋਂ ਚੱਕਾ ਜਾਮ ਕਰਨ ਦੀ ਧਮਕੀ ਦੇਣ ਤੋਂ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ ਦੋ ਪਹੀਆ ਵਾਹਨ ਚਾਲਕਾਂ ਦੇ ਵੀ ਹਾਦਸਿਆਂ ਵਿਚ ਸੱਟਾਂ ਲੱਗੀਆਂ ਹਨ। ਗੁਜਰਾਂ ਵੱਲੋਂ ਗਰਾ ਲਗਾਏ ਜਾਣ ਤੋਂ ਪਹਿਲਾਂ ਹੀ ਵਣ ਵਿਭਾਗ ਦੇ ਬੇਲਾ ਬੀਟ ਦੇ ਵਣ ਗਾਰਡ ਅਤੇ ਸ੍ਰੀ ਚਮਕੌਰ ਸਾਹਿਬ ਦਫਤਰ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਕੀਤੀ ਸੀ। ਰੇਂਜ ਅਫ਼ਸਰ ਵਲੋਂ ਤਿੰਨ ਚਾਰ ਦਿਨ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੱਕਿਆ। ਵਣ ਵਿਭਾਗ ਗਾਰਡ ਵਲੋਂ ਗੁਜਰਾਂ ਨੂੰ ਪਰਾਲੀ ਲਗਾਉਣ ਤੋਂ ਰੋਕਣ ਦਾ ਵਿਸ਼ਵਾਸ ਦਿਵਾਇਆ ਗਿਆ ਪ੍ਰੰਤੂ ਗੁਜਰਾਂ ਵਲੋਂ ਬੇਖੌਫ਼ ਹੋ ਕੇ ਪਰਾਲੀ ਦੇ ਗਰੇ ਲਗਾਏ ਜਾ ਰਹੇ ਹਨ ਜਿਸ ਕਰਕੇ ਮਾਮਲਾ ਸ਼ੱਕੀ ਬ ਣਦਾ ਜਾ ਰਿਹਾ ਹੈ। । ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਸੜਕ ਕਿਨਾਰੇ ਲਗਾਏ ਜਾ ਰਹੇ ਪਰਾਲੀ ਦੇ ਗਰੇ ਚਕਾਉਣ ਦੀ ਮੰਗ ਕੀਤੀ ਅਤੇ ਜਿਹੜੇ ਦਰੱਖਤ ਖੁਰਦ ਬੁਰਦ ਕੀਤੇ ਗਏ ਉਨ੍ਹਾਂ ਦਾ ਹਰਜਾਨਾ ਲਿਆ ਜਾਵੇ। ਜੇਕਰ ਪਰਾਲੀ ਦੇ ਗਰੇ ਨਾ ਹਟਾਏ ਅਤੇ ਕੋਈ ਹਾਦਸਾ ਪੇਸ਼ ਆਇਆ ਤਾਂ ਇਸ ਦੇ ਲਈ ਵਣ ਵਿਭਾਗ ਦੇ ਅਧਿਕਾਰੀ ਜਿੰਮੇਵਾਰ ਹੋਣਗੇ। ਕੀ ਕਹਿਣਾ ਹੈ ਜ਼ਿਲ੍ਹਾ ਮੁੱਖ ਵਣ ਅਫ਼ਸਰ ਦਾ :- ਇਸ ਸੰਬੰਧੀ ਜ਼ਿਲ੍ਹਾ ਮੁੱਖ ਵਣ ਅਫ਼ਸਰ ਨੇ ਕਿਹਾ ਕਿ ਉਹ ਇਸ ਸੰਬੰਧੀ ਉਕਤ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਕਰਦੇ ਹਨ, ਜਿਹੜੇ ਅਧਿਕਾਰੀਆਂ ਨੇ ਕਹਿਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ... ਅਗਲੀ ਖ਼ਬਰ ‘ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ’ ਤਹਿਤ ਹੁਣ ਤੱਕ ਕਰੀਬ 3,722 ਕਰੋੜ ਰੁਪਏ ਮਹਿਲਾਵਾਂ ਦੇ ਖਾਤਿਆਂ ਵਿਚ ਸਿੱਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।