09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜਨਗਣਨਾ 2026 ਨਾਲ ਸੰਬੰਧਿਤ ਗਿਣਤੀਕਾਰ ਅਤੇ ਸੁਪਰਵਾਈਜ਼ਰਾਂ ਦੀ ਟਰੇਨਿੰਗ

ਬੇਲਾ, 8 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਜਨਗਣਨਾ ਵਿਭਾਗ ਵਲੋਂ ਚਾਰਜ ਅਫ਼ਸਰ ਕੁਲਵਿੰਦਰ ਸਿੰਘ ਤਹਿਸੀਲਦਾਰ ਦੀ ਅਗਵਾਈ ਹੇਠ ਟਰੇਨਿੰਗ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੀਲਡ ਟਰੇਨਰ ਲਖਵਿੰਦਰ ਸਿੰਘ ਮੈਥ ਮਾਸਟਰ ਅਤੇ ਬਹਾਦਰ ਸਿੰਘ ਐਸ ਐਸ ਮਾਸਟਰ ਨੇ ਦੱਸਿਆ ਕਿ ਇਸ ਟਰੇਨਿੰਗ ਵਿਚ 50 ਦੇ ਕਰੀਬ ਭਾਗੀਦਾਰ ਭਾਗ ਲੈ ਰਹੇ ਹਨ, ਜਿਨਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਅਜੀਤ ਡੈਸਕ 09-10-2026
ਬੇਲਾ, 8 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਜਨਗਣਨਾ ਵਿਭਾਗ ਵਲੋਂ ਚਾਰਜ ਅਫ਼ਸਰ ਕੁਲਵਿੰਦਰ ਸਿੰਘ ਤਹਿਸੀਲਦਾਰ ਦੀ ਅਗਵਾਈ ਹੇਠ ਟਰੇਨਿੰਗ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੀਲਡ ਟਰੇਨਰ ਲਖਵਿੰਦਰ ਸਿੰਘ ਮੈਥ ਮਾਸਟਰ ਅਤੇ ਬਹਾਦਰ ਸਿੰਘ ਐਸ ਐਸ ਮਾਸਟਰ ਨੇ ਦੱਸਿਆ ਕਿ ਇਸ ਟਰੇਨਿੰਗ ਵਿਚ 50 ਦੇ ਕਰੀਬ ਭਾਗੀਦਾਰ ਭਾਗ ਲੈ ਰਹੇ ਹਨ, ਜਿਨਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟਰੇਨਿੰਗ ਵਿਚ ਜਨਗਣਨਾ ਲਈ ਵਰਤੇ ਜਾਣ ਵਾਲੇ ਐਪ, ਪਰਿਵਾਰਾਂ ਤੋਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਅਤੇ ਐਸ. ਈ. ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸ ਟਰੇਨਿੰਗ ਨੂੰ ਸ੍ਰੀ ਸੱਤਿਆ ਨਰਾਇਣ ਜ਼ਿਲ੍ਹਾ ਕੋਆਰਡੀਨੇਟਰ ਨੇ ਵੀ ਵਿਜ਼ਟ ਕੀਤਾ ਅਤੇ ਟਰੇਨਿੰਗ ਲੈਣ ਵਾਲੇ ਅਧਿਕਾਰੀਆਂ ਦੇ ਵੱਖ-ਵੱਖ ਸੰਕਿਆਂ ਨੂੰ ਦੂਰ ਕੀਤਾ ਅਤੇ ਵਧੀਆ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਟਰੇਨਿੰਗ ਵਿਚ ਪ੍ਰਭਜੋਤ ਕੌਰ ਟੈਕਨੀਕਲ ਅਸਿਸਟੈਂਟ,ਅਵਤਾਰ ਸਿੰਘ ਧਨੋਆ,ਬਲਜਿੰਦਰ ਸਿੰਘ ਸ਼ਾਂਤਪੁਰੀ, ਸ਼੍ਰੀਮਤੀ ਜੁਝਾਰ ਕੌਰ, ਜਗਤਾਰ ਸਿੰਘ, ਅਮਨਦੀਪ ਸਿੰਘ, ਦਵਿੰਦਰ ਸਿੰਘ, ਕੇਸਰ ਸਿੰਘ, ਰਵਿੰਦਰ ਸਿੰਘ, ਗੁਰਕਿਰਪਾਲ ਸਿੰਘ, ਦਲਜੀਤ ਸਿੰਘ ਜਟਾਣਾ, ਇੰਦਰਜੀਤ ਸਿੰਘ ਨਰਿੰਦਰ ਕੁਮਾਰ, ਮੈਡਮ ਪ੍ਰੀਤੀ ਸ਼ਰਮਾ, ਹਰਜੀਤ ਕੌਰ, ਭਾਵਨਾ ਗੁਪਤਾ, ਰਵੀਨਾ ਸੈਣੀ, ਮੈਡਮ ਸ਼ਾਲੂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਭਾਗ ਲਿਆ। ਅਧਿਆਪਕਾਂ ਦੁਆਰਾ ਜਨਗਣਨਾ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਰੋਲ ਪਲੇ ਕਰਕੇ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਟਰੇਨਿੰਗ ਦੇ ਅੰਤ ਵਿਚ ਅਧਿਆਪਕਾਂ ਵਲੋਂ ਟਰੇਨਿੰਗ ਦੇਣ ਵਾਲੇ ਐਫ. ਟੀ. ਦੀ ਪ੍ਰਸੰਸਾ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਫੇਜ ਦੋ ਦਾ ਕੰਮ ਪੂਰੀ ਤਨਦੇਹੀ ਨਾਲ ਸਮੇਂ ਸਿਰ ਤੇ ਜਿੰਮੇਵਾਰੀ ਨਾਲ ਪੂਰਾ ਕਰਨਗੇ।
ਪਿਛਲੀ ਖ਼ਬਰ ਸਫ਼ਾਈ ਦੇ ਬਹਾਨੇ ਨੰਗਲ ਦੀ ਸਿਆਸਤ ’ ਚ ਬੈਂਸ ਦੀ ‘ ਮੈਦਾਨੀ ਪਾਰੀ ’ ਤੇਜ਼ ਡੇਢ ਮਹੀਨੇ ਤੋਂ ਵਾਰਡਾਂ ਦੀ ਖ਼ਾਕ ਛਾਣ ਰਹੇ ਮੰਤਰ... ਅਗਲੀ ਖ਼ਬਰ ਰਾਸ਼ਟਰੀ ਖੇਡਾਂ ਸੰਬੰਧੀ ਹੈਂਡਬਾਲ 14 ਸਾਲਾ ਮੁੰਡਿਆਂ ਦੀ ਟੀਮ ਲਈ ਖਿਡਾਰੀਆਂ ਕੀਤੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।