ਬੰਦ ਕੀਤੇ ਗੇਟ ਕੋਲ ਖੜ੍ਹ ਕੇ ਪ੍ਰਦਰਸ਼ਨ ਕਰ ਰਹੇ ਤੇ ਜਾਣਕਾਰੀ ਦੇ ਰਹੇ ਸਥਾਨਕ ਨਿਵਾਸੀ ਅਤੇ ਆਪਣਾ ਘਰ ਦੇ ਪ੍ਰਬੰਧਕ।
ਕੀਰਤੀ ਵਿਹਾਰ ਕਾਲੋਨੀ ਦਾ ਗੇਟ ਬੰਦ ਕਰਨ ’ ਤੇ ਲੋਕਾਂ ਦਾ ਵਿਰੋਧ ਵਿਰੋਧ ਮਗਰੋਂ ਗੇਟ ਖੋਲ੍ਹਿਆ, ਮੁੜ ਬੰਦ ਕਰਨ ’ਤੇ ਸੰਘਰਸ਼ ਦੀ ਚਿਤਾਵਨੀ
ਨੂਰਪੁਰ ਬੇਦੀ, 6 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਹਿਆਤਪੁਰ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਸਮੀਰੋਵਾਲ ਦੀਆਂ ਦੋ ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਸੈਂਟਰ ਹੈੱਡ ਟੀਚਰ ਮਾਸਟਰ ਚੰਨਣ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ’ਚ ਸਮੀਰੋਵਾਲ ਸੈਂਟਰ ਅਧੀਨ ਆਉਂਦੇ ਹਿਆਤਪੁਰ, ਬਾੜੀਆਂ, ਥਾਣਾ, ਸੁੱਖੇਮਾਜਰਾ, ਸਮੀਰੋਵਾਲ, ਸਿੰਘਪੁਰ, ਸਾਊਪੁਰ, ਮਣਕੂਮਾਜਰਾ ਅਤੇ ਘਾਹੀਮਾਜਰਾ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਬ
ਬੰਦ ਕੀਤੇ ਗੇਟ ਕੋਲ ਖੜ੍ਹ ਕੇ ਪ੍ਰਦਰਸ਼ਨ ਕਰ ਰਹੇ ਤੇ ਜਾਣਕਾਰੀ ਦੇ ਰਹੇ ਸਥਾਨਕ ਨਿਵਾਸੀ ਅਤੇ ਆਪਣਾ ਘਰ ਦੇ ਪ੍ਰਬੰਧਕ।
07-10-2026
ਨੂਰਪੁਰ ਬੇਦੀ, 6 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਹਿਆਤਪੁਰ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਸਮੀਰੋਵਾਲ ਦੀਆਂ ਦੋ ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਸੈਂਟਰ ਹੈੱਡ ਟੀਚਰ ਮਾਸਟਰ ਚੰਨਣ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ’ਚ ਸਮੀਰੋਵਾਲ ਸੈਂਟਰ ਅਧੀਨ ਆਉਂਦੇ ਹਿਆਤਪੁਰ, ਬਾੜੀਆਂ, ਥਾਣਾ, ਸੁੱਖੇਮਾਜਰਾ, ਸਮੀਰੋਵਾਲ, ਸਿੰਘਪੁਰ, ਸਾਊਪੁਰ, ਮਣਕੂਮਾਜਰਾ ਅਤੇ ਘਾਹੀਮਾਜਰਾ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਖੇਡਾਂ ਦੇ ਫਾਈਨਲ ਨਤੀਜਿਆਂ ਅਨੁਸਾਰ ਲੜਕਿਆਂ ਦੀ ਕਬੱਡੀ ਨੈਸ਼ਨਲ ਵਿੱਚ ਹਿਆਤਪੁਰ ਨੇ ਪਹਿਲਾ ਅਤੇ ਸਮੀਰੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਦੀ ਕਬੱਡੀ ਵਿੱਚ ਹਿਆਤਪੁਰ ਪਹਿਲੇ ਅਤੇ ਸੁੱਖੇਮਾਜਰਾ ਦੂਜੇ ਸਥਾਨ ’ਤੇ ਰਿਹਾ। ਸ਼ਾਟ ਪੁੱਟ ਦੇ ਲੜਕਿਆਂ ਦੇ ਮੁਕਾਬਲੇ ਵਿਚ ਥਾਣਾ ਸਕੂਲ ਦੇ ਵਿਕਾਸ ਨੇ ਪਹਿਲਾ, ਹਿਆਤਪੁਰ ਦੇ ਆਰੀਅਨ ਨੇ ਦੂਜਾ ਅਤੇ ਬਾੜੀਆਂ ਦੇ ਗੌਰਵ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਸੁੱਖੇਮਾਜਰਾ ਦੀ ਨਰਿੰਦਰ ਕੌਰ ਪਹਿਲੇ ਅਤੇ ਥਾਣਾ ਸਕੂਲ ਦੀ ਪ੍ਰੇਮ ਲਤਾ ਦੂਜੇ ਸਥਾਨ ’ਤੇ ਰਹੀ। ਯੋਗਾ ਵਿਚ ਸੁੱਖੇਮਾਜਰਾ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਬੀ ਛਾਲ ਦੇ ਲੜਕਿਆਂ ਵਿਚ ਥਾਣਾ ਦੇ ਵਿਕਾਸ ਨੇ ਪਹਿਲਾ, ਬਾੜੀਆਂ ਦੇ ਗੌਰਵ ਨੇ ਦੂਜਾ ਅਤੇ ਹਿਆਤਪੁਰ ਦੇ ਨਵੀ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿਚ ਬਾੜੀਆਂ ਦੀ ਜਸਪ੍ਰੀਤ ਕੌਰ ਪਹਿਲੇ ਅਤੇ ਥਾਣਾ ਦੀ ਪ੍ਰੇਮ ਲਤਾ ਦੂਜੇ ਸਥਾਨ ’ਤੇ ਰਹੀ। ਬੈਡਮਿੰਟਨ ਲੜਕਿਆਂ ਦੇ ਸਿੰਗਲ ਮੁਕਾਬਲੇ ਵਿਚ ਹਿਆਤਪੁਰ ਦੇ ਸੋਨਿਤ ਨੇ ਪਹਿਲਾ ਅਤੇ ਨੀਰਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸਿੰਗਲ ਵਿਚ ਥਾਣਾ ਪਹਿਲੇ ਅਤੇ ਸੁੱਖੇਮਾਜਰਾ ਦੂਜੇ, ਜਦਕਿ ਡਬਲ ਵਿਚ ਥਾਣਾ ਸਕੂਲ ਪਹਿਲੇ ਸਥਾਨ ’ਤੇ ਰਿਹਾ। ਕੁਸ਼ਤੀ ਦੇ 25 ਕਿੱਲੋ ਵਰਗ ਵਿਚ ਹਿਆਤਪੁਰ ਦੇ ਅੰਸ਼ੂ ਨੇ ਪਹਿਲਾ ਅਤੇ ਆਸਿਵ ਨੇ ਦੂਜਾ, ਜਦਕਿ 30 ਕਿੱਲੋ ਵਰਗ ਵਿਚ ਹਿਆਤਪੁਰ ਦੇ ਯੁਵਰਾਜ ਨੇ ਪਹਿਲਾ ਅਤੇ ਨਵੀਂ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਵਿਚ ਸਿੰਘਪੁਰ, ਰੱਸਾ ਕੱਸੀ ਵਿੱਚ ਮਣਕੂਮਾਜਰਾ ਅਤੇ ਸ਼ਤਰੰਜ ਵਿਚ ਘਾਹੀਮਾਜਰਾ ਸਕੂਲ ਜੇਤੂ ਰਿਹਾ। 100 ਮੀਟਰ ਦੌੜ ਦੇ ਲੜਕਿਆਂ ਵਿਚ ਹਿਆਤਪੁਰ ਦੇ ਇਯਾਨ ਖਾਨ ਨੇ ਪਹਿਲਾ, ਸਿੰਘਪੁਰ ਦੇ ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਥਾਣਾ ਦੇ ਸਾਹਿਲ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਬਾੜੀਆਂ ਦੀ ਜਸਪ੍ਰੀਤ ਕੌਰ ਪਹਿਲੇ, ਸਾਊਪੁਰ ਦੀ ਮਨਪ੍ਰੀਤ ਕੌਰ ਦੂਜੇ ਅਤੇ ਘਾਹੀਮਾਜਰਾ ਦੀ ਨਾਜੀਆ ਤੀਜੇ ਸਥਾਨ ’ਤੇ ਰਹੀ। 200 ਮੀਟਰ ਲੜਕਿਆਂ ਵਿਚ ਹਿਆਤਪੁਰ ਦੇ ਅੰਸ਼ੂ ਨੇ ਪਹਿਲਾ, ਥਾਣਾ ਦੇ ਵਿਕਾਸ ਨੇ ਦੂਜਾ ਅਤੇ ਹਿਆਤਪੁਰ ਦੇ ਸੋਨਿਤ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਸਾਊਪੁਰ ਦੀ ਮਨਪ੍ਰੀਤ ਕੌਰ ਪਹਿਲੇ, ਬਾੜੀਆਂ ਦੀ ਜਸਪ੍ਰੀਤ ਕੌਰ ਦੂਜੇ ਅਤੇ ਘਾਹੀਮਾਜਰਾ ਦੀ ਨਾਜੀਆ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਬੀ.ਪੀ.ਈ.ਓ. ਝੱਜ, ਰਕੇਸ਼ ਰੋੜੀ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸੈਂਟਰ ਹੈੱਡ ਟੀਚਰ ਮਾਸਟਰ ਚੰਨਣ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਮੁਕੇਸ਼ ਭੰਡਾਰੀ, ਮਾਸਟਰ ਹਰਕੇਸ ਕੁਮਾਰ ਚੌਧਰੀ, ਗੁਰਦਰਸ਼ਨ ਸਿੰਘ, ਜਰਨੈਲ ਸਿੰਘ, ਰੋਹਿਤ ਸੈਣੀ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਸੈਣੀ, ਪਵਨ ਕੁਮਾਰ, ਵਰਿੰਦਰ ਕੁਮਾਰ ਸਮੇਤ ਸਕੂਲਾਂ ਦੇ ਹੋਰ ਅਧਿਆਪਕ ਹਾਜ਼ਰ ਸਨ।