07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਾਬਾ ਅਜੈਬ ਸਿੰਘ ਫ਼ੱਕਰ ਵਲੋਂ ਪਿੰਡ ਨੋਧੇਮਾਜਰਾ ਦੇ ਲੋੜਵੰਦ ਪਰਿਵਾਰ ਨੂੰ ਮਕਾਨ ਬਣਾਉਣ ਲਈ ਸਹਾਇਤਾ ਵਜੋਂ 50 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

ਨੂਰਪੁਰ ਬੇਦੀ, 6 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸ਼ਿਵਾਲਿਕ ਦੀ ਘੋਰ ਰਮਣੀਕ ਖ਼ੂਬਸੂਰਤ ਪਹਾੜੀਆਂ ਦੀ ਗੋਦ ’ਤੇ ਜੰਗਲ ਵਿਚ ਸਥਿਤ ਡੇਰਾ ਮੋਇਆ ਮੰਡੀ ਜਟਵਾਹੜ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫ਼ੱਕਰ ਵਲੋਂ ਪਿੰਡ ਨੋਧੇਮਾਜਰਾ ਦੇ ਲੋੜਵੰਦ ਗ਼ਰੀਬ ਪਰਿਵਾਰ ਨੂੰ ਮਕਾਨ ਬਣਾਉਣ ਲਈ ਸਹਾਇਤਾ ਵੱਜੋ 50 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਜੀ ਗਈ । ਇਹ ਦਾਨ ਰਾਸ਼ੀ ਸੇਵਾਦਾਰਾਂ ਵਲੋਂ ਪਿੰਡ ਨੋਧੇਮਾਜਰਾ ਵਿਖੇ ਪਹੁੰਚ ਕੇ ਉਕਤ ਪਰਿਵਾਰ ਨੂੰ ਭੇਟ ਕੀਤੀ।

ਪਿੰਡ ਨੋਧੇਮਾਜਰਾ ਵਿਖੇ ਲੋੜਵੰਦ ਪਰਿਵਾਰ ਨੂੰ ਰਾਸ਼ੀ ਭੇਟ ਕਰਨ ਮੌਕੇ ਸੇਵਾਦਾਰ ਤੇ ਹੋਰ। ਤਸਵੀਰ ਵਿੰਦਰਪਾਲ ਝਾਂਡੀਆਂ 07-10-2026
ਨੂਰਪੁਰ ਬੇਦੀ, 6 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸ਼ਿਵਾਲਿਕ ਦੀ ਘੋਰ ਰਮਣੀਕ ਖ਼ੂਬਸੂਰਤ ਪਹਾੜੀਆਂ ਦੀ ਗੋਦ ’ਤੇ ਜੰਗਲ ਵਿਚ ਸਥਿਤ ਡੇਰਾ ਮੋਇਆ ਮੰਡੀ ਜਟਵਾਹੜ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫ਼ੱਕਰ ਵਲੋਂ ਪਿੰਡ ਨੋਧੇਮਾਜਰਾ ਦੇ ਲੋੜਵੰਦ ਗ਼ਰੀਬ ਪਰਿਵਾਰ ਨੂੰ ਮਕਾਨ ਬਣਾਉਣ ਲਈ ਸਹਾਇਤਾ ਵੱਜੋ 50 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਜੀ ਗਈ । ਇਹ ਦਾਨ ਰਾਸ਼ੀ ਸੇਵਾਦਾਰਾਂ ਵਲੋਂ ਪਿੰਡ ਨੋਧੇਮਾਜਰਾ ਵਿਖੇ ਪਹੁੰਚ ਕੇ ਉਕਤ ਪਰਿਵਾਰ ਨੂੰ ਭੇਟ ਕੀਤੀ। ਸੇਵਾਦਾਰਾਂ ਨੇ ਦੱਸਿਆ ਕਿ ਉਕਤ ਪਰਿਵਾਰ ਛੱਪਰ ਵਿਚ ਆਪਣਾ ਰੈਣ ਬਸੈਰਾ ਬਣਾ ਕੇ ਰਹਿ ਰਿਹਾ ਸੀ। ਇਸ ਮੌਕੇ ’ਤੇ ਪਰਿਵਾਰ ਵਲੋਂ ਬਾਬਾ ਅਜੈਬ ਸਿੰਘ ਫ਼ੱਕਰ ਦਾ ਇਸ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਕੀਤਾ। ਇਸ ਸਬੰਧੀ ਬਾਬਾ ਅਜੈਬ ਸਿੰਘ ਫ਼ੱਕਰ ਜੀ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨੀ ਸਭ ਤੋਂ ਉੱਤਮ ਸੇਵਾ ਹੈ। ਇਸ ਲਈ ਸਾਨੂੰ ਸਾਰਿਆ ਨੂੰ ਆਪਣੀ ਨੇਕ ਕਿਰਤ ਕਮਾਈ ਵਿਚੋਂ ਦਾਨ ਕਰਕੇ ਅਜਿਹੇ ਲੋੜਵੰਦ ਗ਼ਰੀਬ ਪਰਿਵਾਰਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਸ ਮੌਕੇ ’ਤੇ ਰਜਿੰਦਰ ਸਿੰਘ ਕੰਗ ਘੜੀਸਪੁਰ, ਐੱਸ.ਡੀ.ਓ. ਸਤਵਿੰਦਰ ਸਿੰਘ ਕੰਗ, ਸਰਪੰਚ ਬਖਤੌਰ ਸਿੰਘ ਟੱਪਰੀਆਂ, ਗੁਰਵਿੰਦਰ ਸਿੰਘ ਗੱਗੂ ਗਿੱਲ, ਅਮਨਦੀਪ ਸਿੰਘ ਅਬਿਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੰਦ ਕੀਤੇ ਗੇਟ ਕੋਲ ਖੜ੍ਹ ਕੇ ਪ੍ਰਦਰਸ਼ਨ ਕਰ ਰਹੇ ਤੇ ਜਾਣਕਾਰੀ ਦੇ ਰਹੇ ਸਥਾਨਕ ਨਿਵਾਸੀ ਅਤੇ ਆਪਣਾ ਘਰ ਦੇ ਪ੍ਰਬੰਧਕ। ਕੀਰਤ... ਅਗਲੀ ਖ਼ਬਰ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਵਲੋਂ ਅਜੇ ਠਾਕੁਰ ਨੂੰ ਮੈਰਾਥਨ ਲਈ ਸੱਦਾ ਪਦਮ ਸ੍ਰੀ ਠਾਕੁਰ ਨੇ ਕੀਤਾ ਮੈਰਾਥਨ ਦੌੜ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।