ਬੇਲੀ ’ ਚ 16 ਵਾਂ ਵਿਸ਼ਾਲ ਭਗਵਤੀ ਜਾਗਰਣ 11 ਨੂੰ ਕੈਬਨਿਟ ਮੰਤਰੀ ਬੈਂਸ ਨੇ ਕੀਤਾ ਪੋਸਟਰ ਜਾਰੀ
ਭਰਤਗੜ੍ਹ, 5 ਅਕਤੂਬਰ (ਜਸਬੀਰ ਸਿੰਘ ਬਾਵਾ)-ਸਥਾਨਕ ਰੇਲਵੇ ਸਟੇਸ਼ਨ ਨੇੜਲੇ ਪਿੰਡ ਬੇਲੀ ’ਚ 11 ਅਕਤੂਬਰ ਨੂੰ ਰਾਤੀਂ 9 ਵਜੇ ਤੋਂ ਹੋ ਰਹੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਪੋਸਟਰ, ਸਬੰਧਿਤ ਨੁਮਾਇੰਦਿਆਂ ਵਲੋਂ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੱਥੋਂ ਜਾਰੀ ਕਰਵਾ ਦਿੱਤਾ ਗਿਆ। ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਬੇਲੀ, ਵਿੱਤ ਸਕੱਤਰ ਗੁਰਚਰਨ ਸਿੰਘ ਅਤੇ ਸਰਪੰਚ ਦੀਦਾਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਦਿਨ ਸਵੇਰੇ ਮਹਾਂਮਾਈ ਦੀ ਪਵਿੱਤਰ ਜੋਤ ਮਾਤਾ ਨੈਣਾ ਦੇਵੀ ਮੰਦਰ ਤੋਂ ਲਿਆਉਣ ਮਗਰੋਂ ਬਾਅਦ ਪਿੰਡ ’ਚ ਪਰਿਕਰਮਾ ਹੋਏਗੀ, ਫੇਰ ਪੰਡਾਲ ’ਚ ਜੋਤ ਸਜਣ ਮਗਰੋਂ ਰਾਤੀਂ 9 ਵਜੇ ਤੋਂ 12 ਵਜੇ ਤੱਕ ਵਿਸ਼ਵ ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਅਤੇ 12 ਵਜੇ ਤੋਂ ਤੜਕਸਾਰ 4 ਵਜੇ ਤੱਕ ਗਾਇਕ ਅਕਬਰ ਖਾਨ ਮਹਾਂਮਾਈ ਦਾ ਗੁਣਗਾਨ ਕਰਨਗੇ।
ਭਰਤਗੜ੍ਹ, 5 ਅਕਤੂਬਰ (ਜਸਬੀਰ ਸਿੰਘ ਬਾਵਾ)-ਸਥਾਨਕ ਰੇਲਵੇ ਸਟੇਸ਼ਨ ਨੇੜਲੇ ਪਿੰਡ ਬੇਲੀ ’ਚ 11 ਅਕਤੂਬਰ ਨੂੰ ਰਾਤੀਂ 9 ਵਜੇ ਤੋਂ ਹੋ ਰਹੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਪੋਸਟਰ, ਸਬੰਧਿਤ ਨੁਮਾਇੰਦਿਆਂ ਵਲੋਂ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੱਥੋਂ ਜਾਰੀ ਕਰਵਾ ਦਿੱਤਾ ਗਿਆ। ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਬੇਲੀ, ਵਿੱਤ ਸਕੱਤਰ ਗੁਰਚਰਨ ਸਿੰਘ ਅਤੇ ਸਰਪੰਚ ਦੀਦਾਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਦਿਨ ਸਵੇਰੇ ਮਹਾਂਮਾਈ ਦੀ ਪਵਿੱਤਰ ਜੋਤ ਮਾਤਾ ਨੈਣਾ ਦੇਵੀ ਮੰਦਰ ਤੋਂ ਲਿਆਉਣ ਮਗਰੋਂ ਬਾਅਦ ਪਿੰਡ ’ਚ ਪਰਿਕਰਮਾ ਹੋਏਗੀ, ਫੇਰ ਪੰਡਾਲ ’ਚ ਜੋਤ ਸਜਣ ਮਗਰੋਂ ਰਾਤੀਂ 9 ਵਜੇ ਤੋਂ 12 ਵਜੇ ਤੱਕ ਵਿਸ਼ਵ ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਅਤੇ 12 ਵਜੇ ਤੋਂ ਤੜਕਸਾਰ 4 ਵਜੇ ਤੱਕ ਗਾਇਕ ਅਕਬਰ ਖਾਨ ਮਹਾਂਮਾਈ ਦਾ ਗੁਣਗਾਨ ਕਰਨਗੇ। ਇਨ੍ਹਾਂ ਦੱਸਿਆ ਕਿ ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੈਂਬਰ ਲੋਕ ਸਭਾ ਮਲਵਿੰਦਰ ਸਿੰਘ ਕੰਗ ਵਿਸੇੇਸ਼ ਤੌਰ ’ਤੇ ਪੁੱਜਣਗੇ ਅਤੇ ਭਾਰੀ ਗਿਣਤੀ ’ਚ ਸੰਗਤ ਵੀ ਸ਼ਮੂਲੀਅਤ ਕਰੇਗੀ। ਇਸ ਮੌਕੇ ਪੰ: ਵਲੈਤੀ ਰਾਮ, ਪ੍ਰੀਤ ਸੈਣੀ, ਸੰਜੂ ਬੇਲੀ, ਜਸਪਾਲ ਸਿੰਘ ਬੌਬੀ, ਅਵਲੌਰ ਸਿੰਘ, ਕਰਨੈਲ ਸਿੰਘ, ਮਾ. ਜੈਮਲ ਸਿੰਘ ਆਦਿ ਮੌਜੂਦ ਸਨ।