05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਖਿਲ ਭਾਰਤੀ ਗ੍ਰਾਹਕ ਪੰਚਾਇਤ ਨੇ ਨੂਰਪੁਰ ਬੇਦੀ - ਰੂੜੇਮਾਜਰਾ ਸੜਕ ਦੀ ਖਸਤਾ ਹਾਲ ਦਾ ਮੁੱਦਾ ਚੁੱਕਿਆ

ਨੂਰਪੁਰ ਬੇਦੀ, 4 ਅਕਤੂਬਰ (ਢੀਂਡਸਾ)-ਅਖਿਲ ਭਾਰਤੀ ਗ੍ਰਾਹਕ ਪੰਚਾਇਤ ਵਲੋਂ ਨੂਰਪੁਰ ਬੇਦੀ–ਰੂੜੇ ਮਾਜਰਾ–ਨੂਰਪੁਰ ਖ਼ੁਰਦ ਸੜਕ ਦੀ ਤਰਸਯੋਗ ਹਾਲਤ ਦਾ ਮੁੱਦਾ ਉਠਾਇਆ ਹੈ ਅਤੇ ਇੱਕ ਮਹੀਨੇ ਅੰਦਰ ਮੁਕੰਮਲ ਰੀਕਾਰਪੇਟਿੰਗ ਦੀ ਮੰਗ ਕੀਤੀ ਹੈ । ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੇ ਲੀਗਲ ਸੈੱਲ ਦੇ ਸਟੇਟ ਪ੍ਰਮੁੱਖ (ਚੀਫ਼) ਇੰਜੀਨੀਅਰ ਬ੍ਰਿਜ ਮੋਹਨ ਨੇ ਕਿਹਾ ਕਿ ਨੂਰਪੁਰ ਬੇਦੀ–ਰੂੜੇ ਮਾਜਰਾ–ਨੂਰਪੁਰ ਖ਼ੁਰਦ ਸੜਕ ਅਤੇ ਰੂੜੇ ਮਾਜਰਾ ਤੋਂ ਟੇਢੇਵਾਲ, ਮਨਕੋਲੀ ਅਤੇ ਜਟੋਲੀ ਵੱਲ ਜਾਂਦੀ ਸੰਪਰਕ ਸੜਕ ਦੀ ਬੇਹੱਦ ਖਸਤਾ ਹਾਲਤ ਹੈ।

ਅਜੀਤ ਡੈਸਕ 05-10-2026
ਨੂਰਪੁਰ ਬੇਦੀ, 4 ਅਕਤੂਬਰ (ਢੀਂਡਸਾ)-ਅਖਿਲ ਭਾਰਤੀ ਗ੍ਰਾਹਕ ਪੰਚਾਇਤ ਵਲੋਂ ਨੂਰਪੁਰ ਬੇਦੀ–ਰੂੜੇ ਮਾਜਰਾ–ਨੂਰਪੁਰ ਖ਼ੁਰਦ ਸੜਕ ਦੀ ਤਰਸਯੋਗ ਹਾਲਤ ਦਾ ਮੁੱਦਾ ਉਠਾਇਆ ਹੈ ਅਤੇ ਇੱਕ ਮਹੀਨੇ ਅੰਦਰ ਮੁਕੰਮਲ ਰੀਕਾਰਪੇਟਿੰਗ ਦੀ ਮੰਗ ਕੀਤੀ ਹੈ । ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੇ ਲੀਗਲ ਸੈੱਲ ਦੇ ਸਟੇਟ ਪ੍ਰਮੁੱਖ (ਚੀਫ਼) ਇੰਜੀਨੀਅਰ ਬ੍ਰਿਜ ਮੋਹਨ ਨੇ ਕਿਹਾ ਕਿ ਨੂਰਪੁਰ ਬੇਦੀ–ਰੂੜੇ ਮਾਜਰਾ–ਨੂਰਪੁਰ ਖ਼ੁਰਦ ਸੜਕ ਅਤੇ ਰੂੜੇ ਮਾਜਰਾ ਤੋਂ ਟੇਢੇਵਾਲ, ਮਨਕੋਲੀ ਅਤੇ ਜਟੋਲੀ ਵੱਲ ਜਾਂਦੀ ਸੰਪਰਕ ਸੜਕ ਦੀ ਬੇਹੱਦ ਖਸਤਾ ਹਾਲਤ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਕਈ ਪਿੰਡਾਂ ਲਈ ਅਹਿਮ ਇਸ ਸੜਕ ਨੂੰ ਟੋਇਆਂ, ਡੂੰਘੇ ਖੱਡਿਆਂ, ਉੱਖੜੀ ਬਜਰੀ ਅਤੇ ਟੁੱਟੀ ਸਤ੍ਹਾ ਵਿਚ ਕਿਵੇਂ ਤਬਦੀਲ ਹੋਣ ਦਿੱਤਾ ਗਿਆ। ਟੁੱਟੀ ਅਤੇ ਅਸਮਾਨ ਸੜਕ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਗੰਭੀਰ ਖ਼ਤਰਾ ਹੈ ਅਤੇ ਮੈਡੀਕਲ ਐਮਰਜੈਂਸੀ ਦੌਰਾਨ ਬੇਲੋੜੀ ਦੇਰੀ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨਾਲ ਸਬੰਧਿਤ ਸਥਾਨਕ ਦਫ਼ਤਰ ਵੀ ਇਸੇ ਸੜਕ ’ਤੇ ਸਥਿਤ ਹੈ। ਸੰਗਠਨ ਨੇ ਇੱਕ ਮਹੀਨੇ ਅੰਦਰ ਤਕਨੀਕੀ ਜਾਂਚ, ਮੁਕੰਮਲ ਰੀਕਾਰਪੇਟਿੰਗ/ਮੁਰੰਮਤ, ਢੁਕਵੀਂ ਨਿਕਾਸੀ ਅਤੇ ਲੋੜੀਂਦੀ ਮਜ਼ਬੂਤੀ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ‘ ਵਾਰਿਸ ਪੰਜਾਬ ਦੇ ’ ਪਾਰਟੀ ਨੂੰ ਸੈਣੀ ਮਾਜਰਾ ਜੱਟ ਪੱਤੀ ਵਿਚ ਮਿਲਿਆ ਭਰਵਾਂ ਹੁੰਗਾਰਾ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ... ਅਗਲੀ ਖ਼ਬਰ ਧਾਰਮਿਕ ਸਥਾਨਾਂ ਨਾਲ ਬੱਚਿਆਂ ਤੇ ਨੌਜਵਾਨਾਂ ਦੀ ਵਧਦੀ ਸ਼ਮੂਲੀਅਤ ਸ਼ੁੱਭ ਸੰਕੇਤ : ਗੌਰਵ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।