01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਉਮਰ ਨਹੀਂ , ਜਜ਼ਬਾ ਮੰਜ਼ਿਲ ਤੈਅ ਕਰਦਾ ਹੈ - 63 ਸਾਲਾ ਭਰਪੂਰ ਕੌਰ ਨੇ ਜਿੱਤੇ ਤਿੰਨ ਸੋਨ ਤਗਮੇ 100, 400 ਅਤੇ 800 ਮੀਟਰ ਦੌੜ ਵਿਚ ਹਾਸਿਲ ਕੀਤਾ ਪਹਿਲਾ ਸਥਾਨ

ਰੂਪਨਗਰ, 30 ਸਤੰਬਰ (ਸਤਨਾਮ ਸਿੰਘ ਸੱਤੀ)- ‘ਖੇਡਾਂ ਵਤਨ ਪੰਜਾਬ ਦੀਆਂ–2026’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਨ ਸਿਟੀ ਰੂਪਨਗਰ ਦੀ 63 ਸਾਲਾ ਭਰਪੂਰ ਕੌਰ ਨੇ 100, 400 ਅਤੇ 800 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਤਿੰਨ ਸੋਨ ਤਗਮੇ ਆਪਣੇ ਨਾਮ ਕੀਤੇ। ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਖੇਡਾਂ ਨਾਲ ਜੁੜੀ ਭਰਪੂਰ ਕੌਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਅਥਲੀਟ ਹੈ।

ਮੁਕਾਬਲੇ ਜਿੱਤਣ ਤੋਂ ਬਾਅਦ ਦਿਖਾਈ ਦੇ ਰਹੀ ਮਾਸਟਰ ਅਥਲੀਟ ਭਰਪੂਰ ਕੌਰ । 01-10-2026
ਰੂਪਨਗਰ, 30 ਸਤੰਬਰ (ਸਤਨਾਮ ਸਿੰਘ ਸੱਤੀ)- ‘ਖੇਡਾਂ ਵਤਨ ਪੰਜਾਬ ਦੀਆਂ–2026’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਨ ਸਿਟੀ ਰੂਪਨਗਰ ਦੀ 63 ਸਾਲਾ ਭਰਪੂਰ ਕੌਰ ਨੇ 100, 400 ਅਤੇ 800 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਤਿੰਨ ਸੋਨ ਤਗਮੇ ਆਪਣੇ ਨਾਮ ਕੀਤੇ। ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਖੇਡਾਂ ਨਾਲ ਜੁੜੀ ਭਰਪੂਰ ਕੌਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਅਥਲੀਟ ਹੈ। ਭਰਪੂਰ ਕੌਰ ਨੇ ਦੱਸਿਆ ਕਿ ਖੇਡਾਂ ਉਨ੍ਹਾਂ ਲਈ ਸਿਰਫ਼ ਮੁਕਾਬਲਾ ਨਹੀਂ, ਸਗੋਂ ਜੀਵਨ ਦਾ ਹਿੱਸਾ ਹਨ। ਨਿਯਮਤ ਅਭਿਆਸ, ਅਨੁਸ਼ਾਸਨ, ਸੰਤੁਲਿਤ ਖ਼ੁਰਾਕ ਅਤੇ ਲਗਾਤਾਰ ਮਿਹਨਤ ਨੂੰ ਉਹ ਆਪਣੀ ਸਫਲਤਾ ਦਾ ਆਧਾਰ ਮੰਨਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਆਪਣੀ ਊਰਜਾ ਉਸਾਰੂ ਦਿਸ਼ਾ ਵਿਚ ਲਗਾਉਣ ਦਾ ਸੰਦੇਸ਼ ਦਿੱਤਾ। 63 ਸਾਲ ਦੀ ਉਮਰ ਵਿਚ ਤਿੰਨ ਦੌੜਾਂ ਵਿਚ ਪਹਿਲਾ ਸਥਾਨ ਹਾਸਲ ਕਰਨਾ ਉਨ੍ਹਾਂ ਦੇ ਹੌਸਲੇ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਹੈ। ਉਨ੍ਹਾਂ ਦੀ ਪ੍ਰਾਪਤੀ ਇਹ ਸੰਦੇਸ਼ ਵੀ ਦਿੰਦੀ ਹੈ ਕਿ ਖੇਡਾਂ ਵਿਚ ਉਮਰ ਨਹੀਂ, ਸਗੋਂ ਜਜ਼ਬਾ ਅਤੇ ਨਿਯਮਤ ਮਿਹਨਤ ਮਹੱਤਵ ਰੱਖਦੀ ਹੈ।
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਸਫ਼ਾਈ ਕਰਮਚਾਰੀਆਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਭਾਸ਼ਣ ਮੁਕਾਬਲੇ ਕਰਵਾਏ ਪੰਜਾਬੀ ਭਾਸ਼ਨ ’ਚ ਜਸਪ੍ਰੀਤ ਕੌਰ ਅਤੇ ਅੰਗਰੇਜ਼ੀ ਭਾਸ਼ਨ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।