02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰੋਟਰੀ ਕਲੱਬ ਰੂਪਨਗਰ ਵਲੋਂ ਜ਼ਿਲ੍ਹਾ ਜੇਲ੍ਹ ਨੂੰ 25 ਹਜ਼ਾਰ ਰੁਪਏ ਦੀਆਂ ਦਵਾਈਆਂ ਭੇਟ

ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਕੈਦੀਆਂ ਦੀ ਸਿਹਤ ਸੰਭਾਲ ਲਈ 25 ਹਜ਼ਾਰ ਰੁਪਏ ਦੀਆਂ ਜ਼ਰੂਰੀ ਦਵਾਈਆਂ ਦਾਨ ਕੀਤੀਆਂ ਗਈਆਂ। ਇਹ ਉਪਰਾਲਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕੀਤਾ ਗਿਆ।

ਅਜੀਤ ਡੈਸਕ 03-11-2026
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਕੈਦੀਆਂ ਦੀ ਸਿਹਤ ਸੰਭਾਲ ਲਈ 25 ਹਜ਼ਾਰ ਰੁਪਏ ਦੀਆਂ ਜ਼ਰੂਰੀ ਦਵਾਈਆਂ ਦਾਨ ਕੀਤੀਆਂ ਗਈਆਂ। ਇਹ ਉਪਰਾਲਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਕੀਤਾ ਗਿਆ। ਦਵਾਈਆਂ ਦੀ ਮੰਗ ਸੀ. ਜੇ. ਐੱਮ. ਸ੍ਰੀਮਤੀ ਅਮਨਦੀਪ ਕੌਰ ਵਲੋਂ ਕਲੱਬ ਤੱਕ ਪਹੁੰਚਾਈ ਗਈ ਸੀ। ਇਸ ਮੌਕੇ ਦਵਾਈਆਂ ਸੀ. ਜੇ. ਐੱਮ. ਅਮਨਦੀਪ ਕੌਰ ਦੀ ਮੌਜੂਦਗੀ ਵਿਚ ਜੇਲ੍ਹ ਸੁਪਰਡੈਂਟ ਹਰਜੋਤ ਸਿੰਘ ਕਲੇਰ ਅਤੇ ਡਿਪਟੀ ਜੇਲ੍ਹਰ ਮਨਪ੍ਰੀਤ ਸਿੰਘ ਢਿੱਲੋਂ ਨੂੰ ਸੌਂਪੀਆਂ ਗਈਆਂ। ਜੇਲ੍ਹ ਪ੍ਰਸ਼ਾਸਨ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਰੋਟਰੀ ਕਲੱਬ ਦਾ ਧੰਨਵਾਦ ਕੀਤਾ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਕੈਦੀ ਵੀ ਸਮਾਜ ਦਾ ਹਿੱਸਾ ਹਨ ਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ, ਸਨਮਾਨ ਤੇ ਸੁਧਾਰ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਲੱਬ ਅਜਿਹੇ ਉਪਰਾਲੇ ਜਾਰੀ ਰੱਖੇਗਾ। ਇਸ ਪ੍ਰਾਜੈਕਟ ਲਈ ਪੀ. ਪੀ. ਰੋਟੇਰੀਅਨ ਸੰਜੇ ਸੂਦ ਅਤੇ ਰੋਟੇਰੀਅਨ ਜੈ ਸੂਦ ਦੇ ਵਿਸ਼ੇਸ਼ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪੀ. ਪੀ. ਰੋਟੇਰੀਅਨ ਡਾ. ਭੀਮ ਸੈਨ, ਪੀ. ਪੀ. ਅਮਰ ਰਾਜ ਸੈਣੀ, ਰੋਟੇਰੀਅਨ ਤੇਜ ਪਾਲ ਸਿੰਘ, ਕਲੱਬ ਦੇ ਸਕੱਤਰ ਰੋਟੇਰੀਅਨ ਅਸ਼ੋਕ ਚੱਢਾ ਅਤੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਲਹਿਰਾਗਾਗਾ ਨੇੜੇ ਪਿੰਡ ਖੰਡੇਬਾਦ ’ਚ ਬਣਾਈ ਜਾਵੇਗੀ ਨਵੀਂ ਅਨਾਜ ਮੰਡੀ: ਬਰਿੰਦਰ ਕੁਮਾਰ ਗੋਇਲ ਅਗਲੀ ਖ਼ਬਰ ਬੇਲਾ ਕਾਲਜ ਵਿਖੇ ‘‘ਨਸ਼ਾ ਮੁਕਤ ਯੁਵਾ’’ ਵਿਸ਼ੇ ’ਤੇ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।