30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਚੌਂਤਾ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਮਨਾਇਆ

ਬੇਲਾ, 29 ਸਤੰਬਰ (ਮਨਜੀਤ ਸਿੰਘ ਸੈਣੀ)- ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਜੁਝਾਰ ਸਿੰਘ ਬੜਾ ਚੌਤਾਂ ਨੇੜੇ ਭਲਿਆਣ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ’ਤੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਢਾਡੀ ਕਵੀਸ਼ਰੀ ਅਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜੀਵਨ ਅਤੇ ਸ੍ਰੀ ਚਮਕੌਰ ਸਾਹਿਬ ਦੀ ਦਸ ਲੱਖ ਮੁਗ਼ਲੀਆ ਫ਼ੌਜਾਂ ਨਾਲ ਹੋਈ ਲਾਸਾਨੀ ਜੰਗ ਵਿਚ ਬਾਬਾ ਜੁਝਾਰ ਸਿੰਘ ਜੀ ਦੀ ਹੋਈ ਸ਼ਹੀਦੀ ਬਾਰੇ ਜਾਣੂ ਕਰਵਾਇਆ।

ਅਜੀਤ ਡੈਸਕ 30-09-2026
ਬੇਲਾ, 29 ਸਤੰਬਰ (ਮਨਜੀਤ ਸਿੰਘ ਸੈਣੀ)- ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਜੁਝਾਰ ਸਿੰਘ ਬੜਾ ਚੌਤਾਂ ਨੇੜੇ ਭਲਿਆਣ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ’ਤੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਢਾਡੀ ਕਵੀਸ਼ਰੀ ਅਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜੀਵਨ ਅਤੇ ਸ੍ਰੀ ਚਮਕੌਰ ਸਾਹਿਬ ਦੀ ਦਸ ਲੱਖ ਮੁਗ਼ਲੀਆ ਫ਼ੌਜਾਂ ਨਾਲ ਹੋਈ ਲਾਸਾਨੀ ਜੰਗ ਵਿਚ ਬਾਬਾ ਜੁਝਾਰ ਸਿੰਘ ਜੀ ਦੀ ਹੋਈ ਸ਼ਹੀਦੀ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਕੀਤੀਆਂ। ਇਸ ਮੌਕੇ ਨਿਹੰਗ ਸਿੰਘ ਖ਼ਾਲਸਾ ਦਲ ਬੜਾ ਚੌਤਾਂ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਨਿਹੰਗ ਸਿੰਘਾਂ ਵਲੋਂ ਮਹੱਲਾ ਸਜਾਇਆ ਗਿਆ ਜੋ ਕਿ ਗੁਰਮਤਿ ਮਿਸ਼ਨਰੀ ਕਾਲਜ, ਸਿਲੋਮਾਸਕੋ, ਭਲਿਆਣ ਹੁੰਦਾ ਹੋਇਆ ਖੇਡ ਮੈਦਾਨ ਭਲਿਆਣ ਵਿਚ ਘੋੜ ਦੌੜਾਂ, ਕਿੱਲਾ ਪਿਟਾਈ, ਗਤਕਾ ਤੇ ਖ਼ਾਲਸਾਈ ਫ਼ੌਜਾਂ ਦੇ ਜੰਗਜੂ ਕਰਤੱਵ ਦਿਖਾਏ ਗਏ। ਬਾਬਾ ਜਥੇਦਾਰ ਕੁਲਵਿੰਦਰ ਸਿੰਘ ਚੌਤਾਂ ਨੇ ਸਮੂਹ ਸੰਗਤਾਂ ਨੂੰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਜੀ ਭਾਓਵਾਲ ਵਾਲਿਆਂ ਨੇ ਬਾਬਾ ਜੁਝਾਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਅਸਥਾਨ ’ਤੇ ਬਣਾਏ ਗੁਰਦੁਆਰਾ ਸਾਹਿਬ, ਲੰਗਰ ਹਾਲ ਦੀਆਂ ਇਮਾਰਤਾਂ ਦੀ ਚੱਲ ਰਹੀ ਕਾਰਸੇਵਾ ਵਿਚ ਸਹਿਯੋਗ ਕਰਨ ਤੇ ਸ਼ਹੀਦੀ ਅਸਥਾਨਾਂ ਦੇ ਦਰਸ਼ਨ ਕਰਕੇ ਗੁਰੂ ਦੀਆਂ ਖ਼ੁਸ਼ੀਆਂ ਹਾਸਿਲ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਬਾਬਾ ਅਵਤਾਰ ਸਿੰਘ ਭਾਓਵਾਲ ਵਾਲਿਆਂ ਵਲੋਂ ਚਾਹ ਪਕੌੜਿਆਂ, ਜਲੇਬੀਆਂ ਦੇ ਅਤੁੱਟ ਲੰਗਰ ਵਰਤਾਏ ਗਏ, ਇਸ ਮੌਕੇ ਮੁਫ਼ਤ ਫਿਜ਼ੀਓਥਰੈਪੀ ਕੈਂਪ ਲਗਾਇਆ ਗਿਆ।ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਭਾਓਵਾਲ, ਜਥੇਦਾਰ ਬਾਬਾ ਧਰਮ ਸਿੰਘ ਜੀ ਸ਼ਹੀਦੀ ਬੁਰਜ, ਬਾਬਾ ਬਲਵੀਰ ਸਿੰਘ ਭਕਨਾ, ਬਾਬਾ ਖੜਕ ਸਿੰਘ ਲੁਧਿਆਣਾ, ਬਾਬਾ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਬਾਬਾ ਗੁਲਜ਼ਾਰ ਸਿੰਘ ਚੌਤਾਂ, ਬਾਬਾ ਸਕਿੰਦਰ ਸਿੰਘ ਜਟਾਣਾ , ਸਰਪੰਚ ਸਤਵੀਰ ਸਿੰਘ ਭਲਿਆਣ, ਬਹਾਦਰ ਸਿੰਘ, ਪੰਚ ਨਰਿੰਦਰ ਸਿੰਘ ਭਲਿਆਣ, ਡਾ ਅਵਤਾਰ ਸਿੰਘ ਘੁੰਮਣ, ਮਨਦੀਪ ਸਿੰਘ ਖੋਖਰਾਂ, ਮੱਖਣ ਸਿੰਘ ਸੁਰਤਾਪੁਰ, ਐਡਵੋਕੇਟ ਜਰਨੈਲ ਸਿੰਘ, ਸੰਤੋਸ਼ ਸਿੰਘ, ਗਿਆਨ ਸਿੰਘ ਝੱਲੀਆਂ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ’ਤੇ ਨਸ਼ਾ ਕਰਦੇ ਨੌਜਵਾਨ ਕਾਬੂ ਅਗਲੀ ਖ਼ਬਰ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦਾ ਅਵਤਾਰ ਦਿਵਸ ਸੰਗਤਾਂ ਨੇ ਸ਼ਰਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।