ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ
ਕਾਹਨਪੁਰ ਖੂਹੀ, 25 ਸਤੰਬਰ (ਗੁਰਬੀਰ ਸਿੰਘ ਵਾਲੀਆ)-ਬਾਬਾ ਗੁਰਦਿੱਤਾ ਪਬਲਿਕ ਸਕੂਲ ਸਕੂਲ ਡੂਮੇਵਾਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵਿਤਾਵਾਂ, ਭਾਸ਼ਣ ਅਤੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬੀ ਦੇ ਲਿਖਾਈ ਮੁਕਾਬਲੇ ਕਰਵਾਏ ਗਏ।
ਕਾਹਨਪੁਰ ਖੂਹੀ, 25 ਸਤੰਬਰ (ਗੁਰਬੀਰ ਸਿੰਘ ਵਾਲੀਆ)-ਬਾਬਾ ਗੁਰਦਿੱਤਾ ਪਬਲਿਕ ਸਕੂਲ ਸਕੂਲ ਡੂਮੇਵਾਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵਿਤਾਵਾਂ, ਭਾਸ਼ਣ ਅਤੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬੀ ਦੇ ਲਿਖਾਈ ਮੁਕਾਬਲੇ ਕਰਵਾਏ ਗਏ। ਸਕੂਲ ਦੇ ਡਾਇਰੈਕਟਰ ਰਾਜਿੰਦਰ ਕਿਸਾਨਾਂ ਨੇ ਵਿਸ਼ਵ ਪੰਜਾਬੀ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਮਾਂ-ਬੋਲੀ ਕਿਸੇ ਵੀ ਕੌਮ ਦੀ ਪਹਿਚਾਣ ਅਤੇ ਵਿਰਸੇ ਦੀ ਨੀਂਹ ਹੁੰਦੀ ਹੈ। ਸਾਨੂੰ ਪੰਜਾਬੀ ਭਾਸ਼ਾ ਦੀ ਆਪਣੀ ਜ਼ਿੰਦਗੀ ਦੇ ਵਿਚ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਅਮੀਰ ਵਿਰਾਸਤ ਨੂੰ ਜਿਉਂਦੇ ਰੱਖਣ ਲਈ ਸਾਨੂੰ ਸਾਰਿਆਂ ਨੂੰ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਰੰਤਰ ਉਪਰਾਲੇ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਹੀ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਮਾਂ ਬੋਲੀ ਤੱਕ ਪਹੁੰਚਾ ਸਕਦੇ ਹਾਂ। ਅੱਜ ਦੇ ਯੂਥ ਵਰਗ ਨੂੰ ਆਪਣੀ ਭਾਸ਼ਾ ਤੇ ਕਲਚਰ ਨੂੰ ਬਚਾਉਣ ਲਈ ਅੱਗੇ ਉਹਨਾਂ ਤੇ ਜਿੰਮੇਵਾਰੀ ਚੁੱਕਣ ਲਈ ਆਉਣਾ ਚਾਹੀਦਾ ਹੈ ਇਸ ਮੌਕੇ ਤੇ ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਸਿਮਰਨ ਕਿਸਾਨਾਂ, ਕੋਆਰਡੀਨੇਟਰ ਸੰਜੀਵ ਕੁਮਾਰ ਅਤੇ ਪੰਜਾਬੀ ਅਧਿਆਪਕ ਸੁਖਬੀਰ ਸਿੰਘ ਅਤੇ ਰੁਪਿੰਦਰ ਕੌਰ ਨੇ ਸਕੂਲ ਸਭਾ ਵਿਚ ਬੱਚਿਆਂ ਦੇ ਨਾਲ ਪੰਜਾਬੀ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੇ ਅੱਜ ਪੰਜਾਬੀ ਦੇ ਵਿਚ ਦਸਤਖਤ ਕੀਤੇ ਅਤੇ ਨੋਟਿਸ ਬੋਰਡ ’ਤੇ ਆਪਣੀ ਮਾਂ-ਬੋਲੀ ਸਬੰਧੀ ਵਿਚਾਰ ਲਿਖੇ। ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਤੇ ਅਧਿਆਪਕ ਰਮਨਦੀਪ ਕੌਰ, ਮੀਨਾ ਦੇਵੀ, ਮਨੀਸ਼ਾ ਰਾਣੀ, ਹਰਸ਼ਦੀਪ ਕੌਰ ਅਤੇ ਮਨਦੀਪ ਸਿੰਘ ਹਾਜ਼ਰ ਸਨ।