24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਆਈ . ਈ . ਟੀ . ਭੱਦਲ ਟੈਕਨੀਕਲ ਕੈਂਪਸ ਵਿਖੇ ਇੰਜੀਨੀਅਰਜ਼ ਦਿਵਸ ਮਨਾਇਆ

ਪੁਰਖਾਲੀ, 23 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)- ਆਈ. ਈ.

ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਰੋਪੜ ਵਿਖੇ ਮਨਾਏ ਇੰਜੀਨੀਅਰਜ਼ ਡੇਅ ਮੌਕੇ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਤਸਵੀਰ। ਤਸਵੀਰ: ਅੰਮ੍ਰਿਤਪਾਲ ਸਿੰਘ ਬੰਟੀ 24-09-2026
ਪੁਰਖਾਲੀ, 23 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)- ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਰੋਪੜ ਵਿਖੇ ਇੰਜੀਨੀਅਰਜ਼ ਡੇਅ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਡਾ. ਤਰਨਜੀਤ ਕੌਰ ਡੀਨ ਰਿਸਰਚ ਅਤੇ ਕੋਆਰਡੀਨੇਟਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਤਕਨੀਕੀ ਸੋਚ, ਰਚਨਾਤਮਕਤਾ, ਤਰਕਸ਼ੀਲ ਸਮਰੱਥਾ ਤੇ ਨਵੀਨਤਾਕਾਰੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਉਪਰੰਤ ‘ਗਿਆਨ-ਪਰਖ ਕੁਇਜ਼ ਮੁਕਾਬਲਾ’ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਮ ਗਿਆਨ, ਇੰਜੀਨੀਅਰਿੰਗ ਗਿਆਨ, ਮਾਨਸਿਕ ਯੋਗਤਾ, ਪੈਟਰਨ ਡਿਟੈਕਸ਼ਨ, ਤਰਕਸ਼ੀਲ ਸੋਚ ਅਤੇ ਤੁਰੰਤ ਫੈਸਲਾ ਲੈਣ ਦੀ ਸਮਰੱਥਾ ਨਾਲ ਸਬੰਧਤ ਪ੍ਰਸ਼ਨਾਂ ਰਾਹੀਂ ਆਪਣੀ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਤਰੱਕੀ ਵਿਚ ਇੰਜੀਨੀਅਰਾਂ ਦਾ ਯੋਗਦਾਨ ਬੇਮਿਸਾਲ ਹੈ। ਇਸ ਸਮਾਗਮ ਦੌਰਾਨ ਸੰਸਥਾ ਵਲੋਂ ਆਪਣੇ ਸਮਰਪਿਤ ਅਤੇ ਮਿਹਨਤੀ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਤਿੰਨ ਅਧਿਆਪਕਾਂ ਜਿਹਨਾਂ ਵਿੱਚੋਂ ਵਿਸ਼ਾਲ ਅਰੋੜਾ ਡੀਨ ਅਕਾਦਮਿਕ ਨੂੰ ਸੰਸਥਾ ਪ੍ਰਤੀ ਲੰਬੇ ਸਮੇਂ ਦੀ ਸਮਰਪਿਤ ਸੇਵਾ ਤੇ ਮਹੱਤਵਪੂਰਨ ਯੋਗਦਾਨ ਲਈ ‘ਲੰਬੀ ਸੇਵਾ ਉੱਤਮਤਾ ਐਵਾਰਡ’, ਓਂਕਾਰ ਸਿੰਘ ਪ੍ਰਿੰਸੀਪਲ ਡਿਪਲੋਮਾ ਨੂੰ ਸ਼ਾਨਦਾਰ ਕਾਰਗੁਜ਼ਾਰੀ, ਆਪਣੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਅਤੇ ਸੰਸਥਾ ਵਿਚ ਮਹੱਤਵਪੂਰਨ ਯੋਗਦਾਨ ਲਈ ‘ਸ਼ਾਨਦਾਰ ਕਾਰਗੁਜ਼ਾਰੀ ਐਵਾਰਡ’ ਅਤੇ ਨਿਲੇਸ਼ਵਰ ਟਾਕ, ਵਿਭਾਗ ਮੁਖੀ–ਸਿਵਲ ਇੰਜੀਨੀਅਰਿੰਗ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਨਿਰੰਤਰ ਸਮਰਪਣ, ਵਚਨਬੱਧਤਾ ਅਤੇ ਮਿਹਨਤ ਲਈ ‘ਸਮਰਪਣ ਅਤੇ ਵਚਨਬੱਧਤਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਐਸ. ਐਸ. ਬਿੰਦਰਾ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪਿੰਡ ਪਲਾਟਾ ਵਿਖੇ ਵਿਧਾਇਕ ਚੱਢਾ ਨੇ ਲੋਕ ਮਿਲਣੀ ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਕੌਮੀ ਟੀਕਾਕਰਣ ਪ੍ਰੋਗਰਾਮ ਤਹਿਤ ਬੱਚਿਆਂ ਦਾ ਰੁਟੀਨ ਟੀਕਾਕਰਣ ਜ਼ਰੂਰ ਕਰਵਾਓ - ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।