23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਿਵਲ ਹਸਪਤਾਲ ਦੇ ਸਾਹਮਣੇ ‘ ਕਲੰਕ ’ ਬਣੀ ਪੁਰਾਣੇ ਸਿਟੀ ਥਾਣੇ ਦੀ ਖੰਡਰ ਇਮਾਰਤ ਸ਼ਹਿਰ ਦੇ ਵਿਚਕਾਰ ਗੰਦਗੀ ਦਾ ਡੰਪ ਬਣੀ ਇਹ ਇਮਾਰਤ!

ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੇ ਦਿਲ ਵਿਚ ਸਥਿਤ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਪੁਰਾਣੇ ਸਿਟੀ ਥਾਣੇ ਦੀ ਖੰਡਰ ਹੋ ਚੁੱਕੀ ਇਮਾਰਤ ਅਤੇ ਇਸ ਦੇ ਆਲੇ-ਦੁਆਲੇ ਫੈਲੀ ਗੰਦਗੀ ਸ਼ਹਿਰ ਦੀ ਵਿਵਸਥਾ ’ਤੇ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ। ਕਦੇ ਲੋਕਾਂ ਦੀ ਸੁਰੱਖਿਆ ਨਾਲ ਜੁੜੀ ਇਹ ਥਾਂ ਅੱਜ ਬਦਹਾਲੀ, ਗੰਦਗੀ ਅਤੇ ਅਣਗਹਿਲੀ ਦੀ ਤਸਵੀਰ ਬਣੀ ਹੋਈ ਹੈ।

ਇਸ ਦੇ ਆਲੇ-ਦੁਆਲੇ ਫੈਲੀ ਗੰਦਗੀ ਅਤੇ ਮੌਕੇ ਦੇ ਹੋਰ ਦ੍ਰਿਸ਼। 23-09-2026
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੇ ਦਿਲ ਵਿਚ ਸਥਿਤ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਪੁਰਾਣੇ ਸਿਟੀ ਥਾਣੇ ਦੀ ਖੰਡਰ ਹੋ ਚੁੱਕੀ ਇਮਾਰਤ ਅਤੇ ਇਸ ਦੇ ਆਲੇ-ਦੁਆਲੇ ਫੈਲੀ ਗੰਦਗੀ ਸ਼ਹਿਰ ਦੀ ਵਿਵਸਥਾ ’ਤੇ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ। ਕਦੇ ਲੋਕਾਂ ਦੀ ਸੁਰੱਖਿਆ ਨਾਲ ਜੁੜੀ ਇਹ ਥਾਂ ਅੱਜ ਬਦਹਾਲੀ, ਗੰਦਗੀ ਅਤੇ ਅਣਗਹਿਲੀ ਦੀ ਤਸਵੀਰ ਬਣੀ ਹੋਈ ਹੈ। ਮੌਕੇ ’ਤੇ ਨਜ਼ਰ ਮਾਰੀ ਜਾਵੇ ਤਾਂ ਇਮਾਰਤ ਦੀ ਹਾਲਤ ਬੇਹੱਦ ਖਸਤਾ ਦਿਖਾਈ ਦਿੰਦੀ ਹੈ। ਇਮਾਰਤ ਦੀਆਂ ਕੰਧਾਂ ਅਤੇ ਛੱਤਾਂ ’ਤੇ ਥਾਂ-ਥਾਂ ਪਿੱਪਲ ਦੇ ਬੂਟੇ ਉੱਗੇ ਹੋਏ ਹਨ, ਜਦਕਿ ਅੰਦਰ ਅਤੇ ਆਲੇ-ਦੁਆਲੇ ਕੂੜਾ-ਕਰਕਟ ਤੇ ਗੰਦਗੀ ਫੈਲੀ ਹੋਈ ਹੈ। ਮਲ-ਮੂਤਰ ਕਾਰਨ ਮਾਹੌਲ ਬਦਬੂਦਾਰ ਬਣਿਆ ਰਹਿੰਦਾ ਹੈ ਅਤੇ ਆਵਾਰਾ ਕੁੱਤਿਆਂ ਦੀ ਮੌਜੂਦਗੀ ਵੀ ਆਮ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਸ਼ਹਿਰ ਦੇ ਵਿਚਕਾਰ ਸਥਿਤ ਇੱਕ ਵੱਡੀ ਥਾਂ ਹੌਲੀ-ਹੌਲੀ ਗੰਦਗੀ ਦੇ ਅੱਡੇ ਵਿਚ ਤਬਦੀਲ ਹੁੰਦੀ ਦਿਖਾਈ ਦੇ ਰਹੀ ਹੈ। ਸੜਕ ਤੋਂ ਨੀਵੀਂ ਥਾਂ , ਮੀਂਹ ਪੈਂਦਿਆਂ ਹੀ ਪਾਣੀ ਹੋ ਜਾਂਦਾ ਹੈ ਜਮ੍ਹਾਂ ਇਸ ਥਾਂ ਦੀ ਇੱਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਪੁਰਾਣੀ ਇਮਾਰਤ ਵਾਲਾ ਸਥਾਨ ਸੜਕ ਦੇ ਮੁਕਾਬਲੇ ਕਾਫ਼ੀ ਨੀਵਾਂ ਹੈ। ਮੀਂਹ ਪੈਣ ਮਗਰੋਂ ਇੱਥੇ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਗੰਦਗੀ ਅਤੇ ਬਦਬੂ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਵੱਡੀ ਥਾਂ , ਪਰ ਵਰਤੋਂ ਕੋਈ ਨਹੀਂ — ਪਾਰਕਿੰਗ ਦਾ ਮੌਕਾ ਵੀ ਅਣਡਿੱਠਾ ਰੂਪਨਗਰ ਸ਼ਹਿਰ ਵਿਚ ਟਰੈਫ਼ਿਕ ਅਤੇ ਪਾਰਕਿੰਗ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਸਿਟੀ ਥਾਣਾ ਸ਼ਹਿਰ ਦੇ ਅੰਦਰ ਹੋਣ ਕਾਰਨ ਕਈ ਵਾਰ ਲੋਕਾਂ ਨੂੰ ਉੱਥੇ ਪਹੁੰਚਣ ਅਤੇ ਵਾਹਨ ਖੜ੍ਹੇ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਵਿਚ ਪੁਰਾਣੇ ਸਿਟੀ ਥਾਣੇ ਦੀ ਇਸ ਵੱਡੀ ਥਾਂ ਨੂੰ ਸਾਫ਼-ਸੁਥਰਾ ਕਰਕੇ, ਜਦੋਂ ਤੱਕ ਇਸ ਦੀ ਕੋਈ ਪੱਕੀ ਵਰਤੋਂ ਜਾਂ ਨਵੀਂ ਯੋਜਨਾ ਤਿਆਰ ਨਹੀਂ ਹੁੰਦੀ, ਤਦ ਤੱਕ ਆਰਜ਼ੀ ਜਾਂ ਪੱਕੀ ਪਾਰਕਿੰਗ ਵਜੋਂ ਵਰਤਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਸ਼ਹਿਰ ਦੇ ਵਿਚਕਾਰ ਥਾਂ , ਫਿਰ ਵੀ ਵਿਕਾਸ ਕਿਉਂ ਨਹੀਂ ? ਲੋਕਾਂ ਵਲੋਂ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਜੇ ਸਿਟੀ ਥਾਣੇ ਦੀ ਮੌਜੂਦਾ ਥਾਂ ’ਤੇ ਹੀ ਵਿਕਾਸ ਜਾਂ ਹੋਰ ਪ੍ਰਬੰਧ ਕੀਤੇ ਜਾ ਸਕਦੇ ਹਨ ਤਾਂ ਪੁਰਾਣੀ ਥਾਣਾ ਇਮਾਰਤ ਵਾਲੀ ਇਸ ਵੱਡੀ ਥਾਂ ਨੂੰ ਅਣਡਿੱਠਾ ਕਿਉਂ ਕੀਤਾ ਜਾ ਰਿਹਾ ਹੈ? ਖੰਡਰ ਇਮਾਰਤ ਹੀ ਨਹੀਂ , ਪ੍ਰਸ਼ਾਸਨਿਕ ਅਣਗਹਿਲੀ ਦਾ ਵੀ ਪ੍ਰਤੀਕ ਬਣੀ ਥਾਂ ਸ਼ਹਿਰ ਵਿਚ ਟਰੈਫ਼ਿਕ ਦਾ ਦਬਾਅ ਵਧ ਰਿਹਾ ਹੈ, ਬਾਜ਼ਾਰਾਂ ਵਿਚ ਪਾਰਕਿੰਗ ਲਈ ਥਾਂ ਦੀ ਘਾਟ ਹੈ ਅਤੇ ਲੋਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੂਪਨਗਰ ਵਾਸੀਆਂ ਦਾ ਸਿੱਧਾ ਸਵਾਲ ਹੈ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਮੌਜੂਦ ਇਸ ਵੱਡੀ ਥਾਂ ਨੂੰ ਹੋਰ ਕਿੰਨਾ ਸਮਾਂ ਗੰਦਗੀ ਅਤੇ ਖੰਡਰਾਂ ਦੇ ਹਵਾਲੇ ਰੱਖਿਆ ਜਾਵੇਗਾ? ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਸਵਾਲ ਦਾ ਜਵਾਬ ਸਿਰਫ਼ ਫਾਈਲਾਂ ਵਿਚ ਦਿੰਦਾ ਹੈ ਜਾਂ ਜ਼ਮੀਨ ’ਤੇ ਵੀ ਕੋਈ ਕਾਰਵਾਈ ਨਜ਼ਰ ਆਉਂਦੀ ਹੈ।
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸਾਲਾਨਾ ਇਨਾਮ ਵੰਡ ਅਤੇ ਗੁਰਮਤਿ ਸਮਾਗਮ ਕਥਾ ਵਾਚਕ ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਵਿਚਾਰਾਂ ਨਾਲ... ਅਗਲੀ ਖ਼ਬਰ ਰੋਟਰੀ ਕਲੱਬ ਖਰੜ ਨੇ ਮਰਨ ਉਪਰੰਤ ਦੋ ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।