23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰੋਟਰੀ ਕਲੱਬ ਖਰੜ ਨੇ ਮਰਨ ਉਪਰੰਤ ਦੋ ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ

ਖਰੜ, 22 ਸਤੰਬਰ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਪਿਛਲੇ ਕਈ ਸਾਲਾਂ ਤੋਂ ‘ਹਨੇਰੇ ਤੋਂ ਉਜਾਲੇ ਵੱਲ’ ਦੇ ਬੈਨਰ ਹੇਠ ਜਾਰੀ ਮੁਹਿੰਮ ਤਹਿਤ ਦੋ ਵਿਅਕਤੀਆਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਕਲੱਬ ਨੂੰ ਸੂਚਨਾ ਮਿਲੀ ਸੀ ਕਿ ਜਗਦੀਸ਼ ਚੰਦਰ ਦੀਆਂ ਮਰਨ ਉਪਰੰਤ ਪਰਿਵਾਰ ਵਲੋਂ ਅੱਖਾਂ ਦਾਨ ਕੀਤੀਆਂ ਜਾਣ ਹਨ, ਜਿਸ ਦੇ ਚਲਦਿਆਂ ਰੋਟਰੀ ਕਲੱਬ ਦੀ ਟੀਮ ਵਲੋਂ ਜਗਦੀਸ਼ ਚੰਦਰ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪੁੱਤਰਾਂ ਵਿਸ਼ਾਲ ਤੇ ਯੁਵਰਾਜ ਨੂੰ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਸੰਬੰਧੀ ਬੇਨਤੀ ਕੀਤੀ ਗਈ ਅਤੇ ਮਨਜ਼ੂਰੀ ਮਿਲਣ ‘ਤੇ ਰੋਟਰੀ ਕਲੱਬ ਵਲੋਂ ਆਈ ਡੋਨੇਸ਼ਨ ਸੁਸਾਇਟੀ ਮੁਕਤਸਰ ਤੋਂ ਮੋਨੂੰ ਇੰਸਾ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਨੇ ਮੈਕਸ ਹਸਪਤਾਲ ਬਠਿੰਡਾ ਦੀ ਮੋਰਚਰੀ ‘ਚ ਪਹੁੰਚ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ।

ਜਗਦੀਸ਼ ਚੰਦਰ ਤੇ ਕੁੰਦਨ ਲਾਲ ਦੀਆਂ ਤਸਵੀਰਾਂ। 23-09-2026
ਖਰੜ, 22 ਸਤੰਬਰ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਪਿਛਲੇ ਕਈ ਸਾਲਾਂ ਤੋਂ ‘ਹਨੇਰੇ ਤੋਂ ਉਜਾਲੇ ਵੱਲ’ ਦੇ ਬੈਨਰ ਹੇਠ ਜਾਰੀ ਮੁਹਿੰਮ ਤਹਿਤ ਦੋ ਵਿਅਕਤੀਆਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਕਲੱਬ ਨੂੰ ਸੂਚਨਾ ਮਿਲੀ ਸੀ ਕਿ ਜਗਦੀਸ਼ ਚੰਦਰ ਦੀਆਂ ਮਰਨ ਉਪਰੰਤ ਪਰਿਵਾਰ ਵਲੋਂ ਅੱਖਾਂ ਦਾਨ ਕੀਤੀਆਂ ਜਾਣ ਹਨ, ਜਿਸ ਦੇ ਚਲਦਿਆਂ ਰੋਟਰੀ ਕਲੱਬ ਦੀ ਟੀਮ ਵਲੋਂ ਜਗਦੀਸ਼ ਚੰਦਰ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪੁੱਤਰਾਂ ਵਿਸ਼ਾਲ ਤੇ ਯੁਵਰਾਜ ਨੂੰ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਸੰਬੰਧੀ ਬੇਨਤੀ ਕੀਤੀ ਗਈ ਅਤੇ ਮਨਜ਼ੂਰੀ ਮਿਲਣ ‘ਤੇ ਰੋਟਰੀ ਕਲੱਬ ਵਲੋਂ ਆਈ ਡੋਨੇਸ਼ਨ ਸੁਸਾਇਟੀ ਮੁਕਤਸਰ ਤੋਂ ਮੋਨੂੰ ਇੰਸਾ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਨੇ ਮੈਕਸ ਹਸਪਤਾਲ ਬਠਿੰਡਾ ਦੀ ਮੋਰਚਰੀ ‘ਚ ਪਹੁੰਚ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬ੍ਰਿਜ ਮਹਾਜਨ ਜ਼ੀਰਕਪੁਰ ਨੇ ਕਲੱਬ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਦੋਸਤ ਚਰਨਜੀਤ ਸਹਿਦੇਵ ਦੇ ਪਿਤਾ ਕੁੰਦਨ ਲਾਲ ਦਾ ਸਰਹੰਦ ਵਿਖੇ ਦਿਹਾਂਤ ਹੋ ਗਿਆ ਹੈ। ਇਸ ਉਪਰੰਤ ਰੋਟਰੀ ਕਲੱਬ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਕੁੰਦਨ ਲਾਲ ਦੀਆਂ ਅੱਖਾਂ ਦਾਨ ਕਰਨ ਸੰਬੰਧੀ ਸੰਪਰਕ ਕੀਤਾ ਗਿਆ ਅਤੇ ਪੀ. ਜੀ. ਆਈ. ਚੰਡੀਗੜ੍ਹ ਦੇ ਆਈ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਟੀਮ ਨੂੰ ਸੱਦ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸੇ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਰਾਕੇਸ਼ ਸਚਦੇਵਾ ਨੇ ਦੋਵਾਂ ਅੱਖਾਂ ਦਾਨ ਕਰਨ ਵਾਲੇ ਪਰਿਵਾਰਾਂ ਦੇ ਜਜ਼ਬੇ ਨੂੰ ਸਿਜਦਾ ਕੀਤਾ ਕਿਉਂਕਿ ਉਨ੍ਹਾਂ ਦੇ ਇਸ ਸਹਿਯੋਗ ਨਾਲ 4 ਲੋਕਾਂ ਦੀ ਹਨੇਰੀ ਜ਼ਿੰਦਗੀ ’ਚ ਚਾਨਣ ਹੋਵੇਗਾ।
ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਸਾਹਮਣੇ ‘ ਕਲੰਕ ’ ਬਣੀ ਪੁਰਾਣੇ ਸਿਟੀ ਥਾਣੇ ਦੀ ਖੰਡਰ ਇਮਾਰਤ ਸ਼ਹਿਰ ਦੇ ਵਿਚਕਾਰ ਗੰਦਗੀ ਦਾ ਡੰਪ ਬਣੀ ਇਹ... ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਵਲੋਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।