ਵਿਦਿਆਰਥੀਆਂ ਵਲੋਂ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਹਾਸਲ ਕੀਤੀਆਂ ਪੁਜ਼ੀਸ਼ਨਾਂ
ਸ੍ਰੀ ਅਨੰਦਪੁਰ ਸਾਹਿਬ, 8 ਸਤੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਵੱਖ-ਵੱਖ ਸਕੂਲਾਂ ਦੇ ਤਿੰਨ ਵਿਦਿਆਰਥੀਆਂ ਵਲੋਂ ਨੂਰਪੁਰ ਬੇਦੀ ਵਿਖੇ ਹੋਈਆਂ 70 ਵੀਆਂ ਭਾਰ ਤੋਲਣ ਅਤੇ ਪਾਵਰ ਲਿਫ਼ਟਿੰਗ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅਕਾਲ ਵੇਟ ਲਿਫ਼ਟਿੰਗ ਅਕੈਡਮੀ ਦੇ ਕੋਚ ਹਰਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਮਾਊਂਟ ਕਾਰਮਲ ਸਕੂਲ ਜਿੰਦਵੜੀ ਦੀ ਇਕਲੀਨ ਕੌਰ ਨੇ ਭਾਰ ਤੋਲਣ ਦੇ 48 ਕਿੱਲ੍ਹੋ ਵਜ਼ਨ ਵਿਚ ਚਾਂਦੀ ਅਤੇ ਪਾਵਰ ਲਿਫ਼ਟਿੰਗ ਦੇ 40 ਕਿੱਲੋ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ।
ਸ੍ਰੀ ਅਨੰਦਪੁਰ ਸਾਹਿਬ, 8 ਸਤੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਵੱਖ-ਵੱਖ ਸਕੂਲਾਂ ਦੇ ਤਿੰਨ ਵਿਦਿਆਰਥੀਆਂ ਵਲੋਂ ਨੂਰਪੁਰ ਬੇਦੀ ਵਿਖੇ ਹੋਈਆਂ 70 ਵੀਆਂ ਭਾਰ ਤੋਲਣ ਅਤੇ ਪਾਵਰ ਲਿਫ਼ਟਿੰਗ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਅਕਾਲ ਵੇਟ ਲਿਫ਼ਟਿੰਗ ਅਕੈਡਮੀ ਦੇ ਕੋਚ ਹਰਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਮਾਊਂਟ ਕਾਰਮਲ ਸਕੂਲ ਜਿੰਦਵੜੀ ਦੀ ਇਕਲੀਨ ਕੌਰ ਨੇ ਭਾਰ ਤੋਲਣ ਦੇ 48 ਕਿੱਲ੍ਹੋ ਵਜ਼ਨ ਵਿਚ ਚਾਂਦੀ ਅਤੇ ਪਾਵਰ ਲਿਫ਼ਟਿੰਗ ਦੇ 40 ਕਿੱਲੋ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ।ਇਸ ਤੋਂ ਬਿਨਾਂ ਭਾਈ ਨੰਦ ਲਾਲ ਪਬਲਿਕ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਅਤੇ ਬਾਸੋਵਾਲ ਨਿਵਾਸੀ ਧਨਪ੍ਰੀਤ ਕੌਰ ਨੇ 86 ਕਿੱਲੋ ਤੋਂ ਵੱਧ ਵਜ਼ਨ ਦੇ ਭਾਰ ਤੋਲਣ ਮੁਕਾਬਲੇ ਵਿਚ ਸੋਨ ਤਗਮਾ ਹਾਸਲ ਕੀਤਾ ਹੈ। ਇਸੇ ਤਰ੍ਹਾਂ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਹਰਕਰਨਮੀਤ ਸਿੰਘ ਵਾਸੀ ਨਵੀਂ ਆਬਾਦੀ 110 ਕਿੱਲੋ ਤੋਂ ਵੱਧ ਵਜ਼ਨ ਦੇ ਭਾਰ ਤੋਲਣ ਦੇ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ।ਇਸੇ ਤਰ੍ਹਾਂ ਪਾਵਰ ਲਿਫ਼ਟਿੰਗ ਦੇ 120 ਕਿੱਲ੍ਹੋ ਤੋਂ ਵੱਧ ਵਜ਼ਨ ਵਿਚ ਸੋਨ ਤਗਮਾ ਜਿੱਤਿਆ ਹੈ।ਉਨ੍ਹਾਂ ਦੱਸਿਆ ਕਿ ਧਨਪ੍ਰੀਤ ਕੌਰ ਅਤੇ ਹਰਕਰਨਮੀਤ ਸਿੰਘ ਦੀ ਚੋਣ ਪੰਜਾਬ ਸਕੂਲ ਖੇਡਾਂ ਲਈ ਹੋ ਗਈ ਹੈ।ਇਨ੍ਹਾਂ ਵਿਦਿਆਰਥੀਆਂ ਦੀ ਪ੍ਰਾਪਤ ਤੇ ਸਕੂਲਾਂ ਦੇ ਮੁਖੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਅਤੇ ਸਤਨਾਮ ਸਿੰਘ ਨੇ ਵਿਦਿਆਰਥੀਆਂ, ਕੋਚ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ।ਇਸ ਮੌਕੇ ਡੀ-ਜੋਨ ਜਿੰਮ ਦੇ ਜਗਜੀਤ ਸਿੰਘ, ਪਰਮਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।