ਅਧਿਆਪਕਾਂ ਦਾ ਸਨਮਾਨ ਕਰਕੇ ਰੋਟਰੀ ਕਲੱਬ ਨੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ
ਨੰਗਲ, 5 ਸਤੰਬਰ (ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਉਣ ਦੇ ਨਾਲ ਆਰਓ ਵਾਈ ਐਲ ਏ (ਰੋਟਰੀ ਯੂਥ ਲੀਡਰਸ਼ਿਪ ਐਵਾਰਡਜ਼) ਤਹਿਤ ਵਾਤਾਵਰਣ ਵਿਸ਼ੇ ‘ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਕਰੀਬ 30 ਅਧਿਆਪਕਾਂ ਤੋਂ ਇਲਾਵਾ 10 ਤੋਂ ਵੱਧ ਕਲੈਰੀਕਲ ਅਤੇ ਨਾਨ-ਕਲੈਰੀਕਲ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ।
ਨੰਗਲ, 5 ਸਤੰਬਰ (ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਉਣ ਦੇ ਨਾਲ ਆਰਓ ਵਾਈ ਐਲ ਏ (ਰੋਟਰੀ ਯੂਥ ਲੀਡਰਸ਼ਿਪ ਐਵਾਰਡਜ਼) ਤਹਿਤ ਵਾਤਾਵਰਣ ਵਿਸ਼ੇ ‘ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਕਰੀਬ 30 ਅਧਿਆਪਕਾਂ ਤੋਂ ਇਲਾਵਾ 10 ਤੋਂ ਵੱਧ ਕਲੈਰੀਕਲ ਅਤੇ ਨਾਨ-ਕਲੈਰੀਕਲ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ। ਪੇਂਟਿੰਗ ਮੁਕਾਬਲੇ ਵਿਚ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਦੋਵੇਂ ਸ਼੍ਰੇਣੀਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਰਚਨਾਤਮਿਕਤਾ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਗਿਆ। ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਬਲਜਿੰਦਰ ਸਿੰਘ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਪਾਸਟ ਪ੍ਰੈਜ਼ੀਡੈਂਟ ਰੋਟੇਰੀਅਨ ਪ੍ਰਵੇਸ਼ ਸੋਨੀ ਨੇ ਵਾਤਾਵਰਣ ਸੰਭਾਲ ਦੀ ਮਹੱਤਤਾ ਉਭਾਰਦਿਆਂ ਵਿਦਿਆਰਥੀਆਂ ਤੋਂ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਪ੍ਰਣ ਲਿਆ। ਪਾਸਟ ਅਸਿਸਟੈਂਟ ਗਵਰਨਰ ਰੋਟੇਰੀਅਨ ਪ੍ਰਦੀਪ ਸੋਨੀ ਨੇ ਪ੍ਰੈਕਟੀਕਲ ਪ੍ਰੌਪਸ ਰਾਹੀਂ ਵੈਸਟ ਮੈਨੇਜਮੈਂਟ, ਕੂੜੇ ਦੀ ਸਹੀ ਛਾਂਟੀ ਅਤੇ ਰੀਸਾਈਕਲਿੰਗ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਗਜ਼ੀਕਿਊਟਿਵ ਸੈਕਟਰੀ ਰੋਟੇਰੀਅਨ ਐਡਵੋਕੇਟ ਅਮਨ ਬਜਾਜ, ਰੋਟੇਰੀਅਨ ਪੰਕਜ ਅਰੋੜਾ ਅਤੇ ਰੋਟੇਰੀਅਨ ਵਿਨਾਲ ਸੇਠ ਸਮੇਤ ਸਕੂਲ ਪ੍ਰਿੰਸੀਪਲ ਪਰਵਿੰਦਰ ਕੌਰ ਦੁਆ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।