ਸ੍ਰੀ ਅਨੰਦਪੁਰ ਸਾਹਿਬ, 17 ਨਵੰਬਰ (ਜੇ. ਐਸ. ਨਿੱਕੂਵਾਲ)-ਇਥੋਂ ਦੇ ਮਜਾਰਾ ਸਥਿਤ ਮਾਤਾ ਸੀਤਲਾ ਮੰਦਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ। ਇਸ ਸੰਬੰਧੀ ਮੰਦਰ ਕਮੇਟੀ ਦੇ ਮੁੱਖ ਪ੍ਰਬੰਧਕ ਬਾਬਾ ਬਚਨ ਦਾਸ ਵਲੋਂ ਮਾਤਾ ਸ਼ੀਲਤਾ ਦੇ ਜੀਵਨ ਤੇ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਲੰਗਰ ਬੀਤੇ 83 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਸ ਤੋਂ ਬਿਨਾਂ ਚੋਈ ਬਜਾਰ ਤੋਂ ਇਕ ਸ਼ੋਭਾ ਯਾਤਰਾ ਵੀ ਕੱਢੀ ਗਈ, ਜੋ ਕਿ ਮਾਤਾ ਸੀਤਲਾ ਮੰਦਰ ਵਿਖੇ ਸਮਾਪਤ ਹੋਈ। ਸਮਾਗਮ ਦੌਰਾਨ ਜਿਥੇ ਵੱਖ ਵੱਖ ਸੰਕੀਰਤਨ ਮੰਡਲੀਆਂ ਵਲੋਂ ਮਾਤਾ ਸੀਤਲਾ ਦਾ ਗੁਣਗਾਨ ਕੀਤਾ, ਉਥੇ ਹੀ ਹਵਨ ਯੱਗ ਤੋਂ ਬਾਅਦ ਵੱਖ ਵੱਖ ਪਕਵਾਨਾਂ ਦਾ ਲੰਗਰ ਪ੍ਰਮੋਦ ਕੁਮਾਰ ਡੀ ਸੀ, ਕਪਿਲ ਦੇਵ, ਮੁਨੀਸ਼ ਕੇਅਰਪਾਲ ਦੀ ਅਗਵਾਈ ਹੇਠ ਲਗਾਇਆ। ਇਸ ਮੌਕੇ ਪੰਡਤ ਤਰਲੋਚਨ ਸ਼ਰਮਾ, ਕੇ. ਕੇ. ਬੇਦੀ, ਸੁਰਜੀਤ ਸਿੰਘ, ਡਾ. ਰਵਿੰਦਰ ਦੀਵਾਨ, ਸਤਵੀਰ ਰਾਣਾ, ਅਜੇ ਰਾਣਾ, ਪਵਨ ਮਹਿੰਦਲੀ, ਮੰਗੂ ਲਾਲਾ, ਮਹੰਤ ਲਛਮਣ ਦਾਸ, ਨਰੇਸ਼ ਮਹਿਤਾ, ਨਿਖਿਲ ਮਹਿਤਾ, ਗੁਰਬਿੰਦਰ ਸਿੰਘ ਉਦਾਸੀਨ, ਭਾਜਪਾ ਦੇ ਬੁਲਾਰੇ ਬਲਰਾਮ ਪਰਸ਼ਰ, ਜਤਿੰਦਰ ਬਾਵਰਾ, ਸੰਜੇ ਮਹਿਤਾ, ਅਖਿਲ ਕੌਸ਼ਲ, ਕੌਂਸਲਰ ਦੀਪਕ ਆਂਗਰਾ, ਅਰਸ਼ਵਰਿੰਦਰ ਕੌਰ, ਕੇਸ਼ਵ ਕੁਮਾਰ, ਚੰਦਨ ਨੱਡਾ, ਆਸ਼ੂ ਧੀਮਾਨ, ਵਿਸ਼ਾਲ ਸ਼ਰਮਾ, ਪਿੰਕੀ ਸੋਨੀ, ਅਜੇ ਮਹਿੰਦਲੀ, ਮੁਨੀਸ਼ ਕੌਂਸਲ, ਮਾਸਟਰ ਮੋਹਨ ਲਾਲ ਸ਼ਰਮਾ, ਬਾਵਾ ਦੀਵਾਨ, ਜਗਦੀਪ ਪੁਰੀ, ਜਰਨੈਲ ਸਿੰਘ ਮੋਹੀਵਾਲ , ਲੋਕ ਨਾਥ, ਨਿਰਮਲ ਨਰਗਿਸ, ਮੁਕੇਸ਼ ਛੱਨੂ, ਨਰਾਇਣ ਗਾਂਧੀ, ਗੋਪਾਲ ਗਾਂਧੀ, ਮੁਨੀਤ ਲਟਾਵਾ, ਨਰੇਸ਼ ਗਾਂਧੀ, ਭਾਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।