05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬੀ.ਬੀ.ਐੱਮ.ਬੀ. ਦੇ ਲੋਕ ਸੰਪਰਕ ਦਫ਼ਤਰ ’ਚ ਹੋਇਆ ਸਨਮਾਨ ਸਮਾਗਮ

ਨੰਗਲ, 2 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ.

ਅਜੀਤ ਡੈਸਕ 05-09-2026
ਨੰਗਲ, 2 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐੱਮ.ਬੀ.) ਨੰਗਲ ਦੇ ਲੋਕ ਸੰਪਰਕ ਦਫ਼ਤਰ ਵਿਚ ਆਪਣੀ ਲੰਬੀ ਸੇਵਾ ਦੌਰਾਨ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਕਾਬਲੀਅਤ ਨਾਲ ਨਿਭਾਉਣ ਵਾਲੇ ਸਹਾਇਕ ਲੋਕ ਸੰਪਰਕ ਅਧਿਕਾਰੀ ਸੰਜੀਵ ਕੁਮਾਰ ਸ਼ਰਮਾ ਦੀ ਸੇਵਾਮੁਕਤੀ ਮੌਕੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਕਾਰਜਕਾਰੀ ਇੰਜੀਨੀਅਰ ਮਨੀਸ਼ ਕੁਮਾਰ, ਲੋਕ ਸੰਪਰਕ ਅਧਿਕਾਰੀ ਸਤਨਾਮ ਸਿੰਘ ਲਾਦੀ, ਟਰੇਡ ਯੂਨੀਅਨ ਆਗੂ ਹਰਪਾਲ ਸਿੰਘ ਰਾਣਾ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਸੰਜੀਵ ਕੁਮਾਰ ਸ਼ਰਮਾ ਨੇ ਆਪਣੀ ਡਿਊਟੀ ਨੂੰ ਹਮੇਸ਼ਾ ਪੂਰੀ ਜ਼ਿੰਮੇਵਾਰੀ, ਮਿਹਨਤ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਇਆ। ਉਨ੍ਹਾਂ ਵਲੋਂ ਵਿਭਾਗੀ ਕੰਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਸਹਿਕਰਮੀਆਂ ਨਾਲ ਮਿਲਵਰਤਨ ਵਾਲਾ ਰਵੱਈਆ ਰੱਖਣ ਦੀ ਵੀ ਸ਼ਲਾਘਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸੰਜੀਵ ਕੁਮਾਰ ਸ਼ਰਮਾ ਦੇ ਤਜਰਬੇ ਅਤੇ ਸੇਵਾਵਾਂ ਨੂੰ ਵਿਭਾਗ ਵਲੋਂ ਦਿੱਤੀ ਗਈ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੇਵਾਮੁਕਤੀ ਉਪਰੰਤ ਉਨ੍ਹਾਂ ਨੂੰ ਪੁਨਰ-ਨਿਯੁਕਤੀ ਵੀ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਨ੍ਹਾਂ ਨਾਲ ਬਿਤਾਏ ਸੇਵਾਕਾਲ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਆਉਣ ਵਾਲੇ ਜੀਵਨ ਲਈ ਸੁਖਦ, ਸਿਹਤਮੰਦ ਅਤੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਨਿਗਰਾਨ ਇੰਜੀਨੀਅਰ ਮਨਦੀਪ ਬੈਨੀਪਾਲ, ਕਾਰਜਕਾਰੀ ਇੰਜੀਨੀਅਰ ਮਨੀਸ਼ ਕੁਮਾਰ, ਲੋਕ ਸੰਪਰਕ ਅਧਿਕਾਰੀ ਸਤਨਾਮ ਸਿੰਘ ਲਾਦੀ, ਮਨੋਜ ਕੁਮਾਰ ਐਸ.ਡੀ.ਓ., ਅਮਰਜੀਤ ਸੁਪਰਡੈਂਟ, ਸੰਜੀਵ ਸ਼ਰਮਾ ਪਟਵਾਰੀ, ਮਨੋਜ ਭੱਲਾ, ਮੋਹਨ ਲਾਲ ਪਟਵਾਰੀ, ਸੁਸ਼ੀਲ ਸ਼ਰਮਾ, ਕਰਨ ਠਾਕੁਰ, ਤਰਸੇਮ ਲਾਲ, ਅੰਕਿਤ, ਨਿਤਿਨ ਕੁਮਾਰ, ਦਿਨੇਸ਼ ਕੁਮਾਰ ਸਮੇਤ ਹੋਰ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਸਿਹਤ ਮੰਤਰੀ ਪੰਜਾਬ ਨਾਲ ਹੋਈ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਕੈਨਾਲ ਹਸਪਤਾਲ ਦੇ ਨਵੇਂ ਪੀ . ਐੱਮ . ਓ . ਡਾ . ਰਾਜ ਕੁਮਾਰ ਦਾ ਭਾਰਤ ਵਿਕਾਸ ਪਰਿਸ਼ਦ ਵਲੋਂ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।