05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਯੂਨੀਵਰਸਲ ਗਰੁੱਪ ਵਲੋਂ ਸੀ . ਆਈ . ਓ . ਐਸੋਸੀਏਸ਼ਨ ਨਾਲ ਸਮਝੌਤਾ

ਸ੍ਰੀ ਅਨੰਦਪੁਰ ਸਾਹਿਬ, 4 ਸਤੰਬਰ (ਕਰਨੈਲ ਸਿੰਘ)-ਬਾਰ ਕੌਂਸਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਲੋਂ ਨਿਰਧਾਰਤ ਚੋਣ ਅਮਲ ਤਹਿਤ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਚੋਣ 11 ਸਤੰਬਰ ਨੂੰ ਹੋਵੇਗੀ । ਇਹ ਜਾਣਾਕਾਰੀ ਬਾਰ ਐਸੋਸੀਏਸ਼ਨ ਦੇ ਚੋਣ ਅਫ਼ਸਰ ਐਡਵੋਕੇਟ ਹੁਸ਼ਿਆਰ ਸਿੰਘ ਲੌਂਗੀਆ ਨੇ ਦਿੰਦਿਆਂ ਦੱਸਿਆ ਕਿ ਅੱਜ ਬਾਰ ਐਸੋਸੀਏਸ਼ਨ ਦੀ ਚੋਣ ਸਬੰਧੀ ਨਾਮਜਗਦੀਆਂ ਦਾ ਅਮਲ ਪੂਰਾ ਹੋ ਗਿਆ ਹੈ।

ਅਜੀਤ ਡੈਸਕ 05-09-2026
ਸ੍ਰੀ ਅਨੰਦਪੁਰ ਸਾਹਿਬ, 4 ਸਤੰਬਰ (ਕਰਨੈਲ ਸਿੰਘ)-ਬਾਰ ਕੌਂਸਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਲੋਂ ਨਿਰਧਾਰਤ ਚੋਣ ਅਮਲ ਤਹਿਤ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਚੋਣ 11 ਸਤੰਬਰ ਨੂੰ ਹੋਵੇਗੀ । ਇਹ ਜਾਣਾਕਾਰੀ ਬਾਰ ਐਸੋਸੀਏਸ਼ਨ ਦੇ ਚੋਣ ਅਫ਼ਸਰ ਐਡਵੋਕੇਟ ਹੁਸ਼ਿਆਰ ਸਿੰਘ ਲੌਂਗੀਆ ਨੇ ਦਿੰਦਿਆਂ ਦੱਸਿਆ ਕਿ ਅੱਜ ਬਾਰ ਐਸੋਸੀਏਸ਼ਨ ਦੀ ਚੋਣ ਸਬੰਧੀ ਨਾਮਜਗਦੀਆਂ ਦਾ ਅਮਲ ਪੂਰਾ ਹੋ ਗਿਆ ਹੈ। ਜਿਸ ਉਪਰੰਤ ਬਾਰ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ (ਮਹਿਲਾਵਾਂ) ਅਹੁੱਦਿਆਂ ਲਈ ਦੋ ਦੋ ਉਮੀਦਵਾਰ ਚੋਣ ਮੈਦਾਨ ’ਚ ਹਨ । ਐਡ: ਅਸ਼ੋਕ ਸਿੰਘ ਅਤੇ ਐਡ: ਰਵਿੰਦਰ ਸਿੰਘ ਰਤਨ ਵਿਚਕਾਰ ਪ੍ਰਧਾਨਗੀ ਅਤੇ ਐਡ: ਅਮਨਪ੍ਰੀਤ ਕੌਰ ਅਤੇ ਐਡ: ਮੀਨਾ ਕਾਲੀਆਂ ਵਿਚਕਾਰ ਮੀਤ ਪ੍ਰਧਾਨ (ਮਹਿਲਾਵਾਂ) ਦੇ ਅਹੁੱਦੇ ਲਈ ਮੁਕਾਬਲਾ ਹੋਵੇਗਾ। ਉਨ੍ਹ੍ਹਾਂ ਦੱਸਿਆ ਕਿ ਮੁਕੰਮਲ ਹੋਏ ਨਾਮਜਦਗੀ ਅਮਲ ਦੌਰਾਨ ਬਾਰ ਦੇ ਮੀਤ ਪ੍ਰਧਾਨ, ਸਕੱਤਰ, ਸਹਾਇਕ ਸਕੱਤਰ, ਖਜਾਨਚੀ ਵਜੋਂ ਕਰਮਵਾਰ ਐਡ: ਹਰਦੀਪ ਸਿੰਘ ਵਾਲੀਆ, ਐਡ: ਨਿਖਿਲ ਭਾਰਦਵਾਜ, ਐਡ: ਹਰਮਨਜੀਤ ਕੌਰ, ਦਵਿੰਦਰ ਪਾਲ ਸਿੰਘ ਬੱਤਰਾ ਨਿਰੋਧ ਚੁਣੇ ਗਏ। ਇਸੇ ਤਰ੍ਹਾਂ ਕਾਰਜਕਾਰਨੀ ਮੈਂਬਰਾਂ ’ਚ ਐਡਵੋਕੇਟ ਪਲਵਿੰਦਰ ਕੌਰ ਮਹਿਲਾ ਰਾਖਵਾ ਅਤੇ ਐਡਵੋਕੇਟ ਪ੍ਰਿੰਸ਼ ਕੁਮਾਰ ਜਰਨਲ ਵੀ ਨਿਰਵਿਰੋਧ ਚੁਣੇ ਗਏ। ਉਕਤ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ਵਕੀਲ ਭਾਈਚਾਰੇ ਦੀਆਂ ਮੰਗਾਂ ਦੀ ਪੂਰਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਬਾਰ ਦੇ ਸਮੂਹ ਮੈਂਬਰਾਨ ਨੇ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਤੇ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ 164 ਵੇਂ ਅਵਤਾਰ ਦਿਵਸ ਸਮਾਗਮ ’ ਚ ਵਿਧਾਇਕ ਚੱਢਾ ਨੇ ਕੀਤੀ ਸ਼ਿਰਕਤ... ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ -2026’ ਲਈ ਖਿਡਾਰੀ ਜਲਦ ਕਰਵਾਉਣ ਰਜਿਸਟ੍ਰੇਸ਼ਨ 9 ਸਤੰਬਰ ਤੋਂ ਸ਼ੁਰੂ ਹੋਣਗੇ ਬਲਾਕ ਪੱਧਰੀ ਮੁਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।