04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਚੰਡੀਗੜ੍ਹ ਯੂਨੀਵਰਸਿਟੀ ਦੀ ‘ ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ ’ ਵਲੋਂ ‘ ਸ਼ਬਦ ਗੁਰੂ ’ ਦੇ ਬੈਨਰ ਹੇਠ ਸੈਮੀਨਾਰ ਵਿਦਵਾਨਾਂ ਤੇ ਸਿੱਖਿਆ ਸ਼ਾਸਤਰੀਆਂ ਨੇ ਮਾਨਸਿਕ ਸਿਹਤ ਤੇ ਆਤਮ-ਚਿੰਤਨ ’ਤੇ ਕੀਤੀ ਵਿਚਾਰ-ਚਰਚਾ

ਐੱਸ. ਏ.

ਅਜੀਤ ਡੈਸਕ 04-09-2026
ਐੱਸ. ਏ. ਐੱਸ. ਨਗਰ, 3 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਦੀ ‘ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ’ ਵਲੋਂ ਸਿੱਖ ਰਿਸਰਚ ਇੰਸਟੀਚਿਊਟ ਯੂ. ਐੱਸ. ਏ. ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ਼ਬਦ ਗੁਰੂ : ਡਿਜ਼ੀਟਲ ਯੁੱਗ ‘ਚ ਮਾਨਸਿਕ ਸਿਹਤ ਅਤੇ ਆਤਮ-ਚਿੰਤਨ ਦਾ ਮਾਰਗ’ ਦੇ ਬੈਨਰ ਹੇਠ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਗੁਰਬਾਣੀ ਦੇ ਅਮੁੱਲ ਗਿਆਨ, ‘ਸ਼ਬਦ ਗੁਰੂ’ ਦੇ ਡੂੰਘੇ ਅਰਥਾਂ ਤੇ ਮਹੱਤਵ ਅਤੇ ਮਾਨਸਿਕ ਸਿਹਤ ਤੇ ਸਵੈ-ਚਿੰਤਨ ਬਾਰੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ‘ਚ ਸਿੱਖ ਰਿਸਰਚ ਇੰਸਟੀਚਿਊਟ ਯੂ. ਐੱਸ. ਏ. ਦੇ ਸੀਨੀਅਰ ਰਿਸਰਚ ਫੈਲੋ ਡਾ. ਚਮਕੌਰ ਸਿੰਘ ਤੇ ਪ੍ਰੋ. ਅਵਤਾਰ ਸਿੰਘ ਸਮੇਤ ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਦੇ ਚੇਅਰਪਰਸਨ ਡਾ. ਹਰਪਾਲ ਸਿੰਘ ਪੰਨੂ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ. ਆਰ. ਐੱਸ. ਬਾਵਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਗੁਰੂ ਨਾਨਕ ਚੇਅਰ ਦੇ ਚੇਅਰਪਰਸਨ ਡਾ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇਕ ਧਾਰਮਿਕ ਗ੍ਰੰਥ ਨਹੀਂ, ਸਗੋਂ ਸਿੱਖ ਜੀਵਨ ‘ਚ ‘ਸ਼ਬਦ ਗੁਰੂ’ ਅਤੇ ਅਗਵਾਈ ਦਾ ਸਭ ਤੋਂ ਵੱਡਾ ਸੋਮਾ ਹਨ। ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਕੀਤੇ ਗਏ ਪਹਿਲੇ ਪ੍ਰਕਾਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸੰਗਤ ਸਾਹਮਣੇ ਆਪਣੇ ਆਪ ਨੂੰ ਗੁਰੂ ਵਜੋਂ ਪੇਸ਼ ਕਰਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ ੂਰੀ ‘ਚ ਇਕ ਸਿੱਖ ਵਾਂਗ ਬੈਠ ਕੇ ‘ਇਕ ਪਰਮ ਪੁਰਖ ਅਤੇ ਇਕ ਸੰਗਤ’ ਦੇ ਸੰਕਲਪ ਨੂੰ ਸਪੱਸ਼ਟ ਕੀਤਾ ਸੀ। ਇਸ ਮੌਕੇ ਸਿੱਖ ਰਿਸਰਚ ਇੰਸਟੀਚਿਊਟ ਯੂ. ਐੱਸ. ਏ. ਦੇ ਸੀਨੀਅਰ ਰਿਸਰਚ ਫੈਲੋ ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ‘ਸ਼ਬਦ ਗੁਰੂ’ ਹਨ ਅਤੇ ਇਨ੍ਹਾਂ ਦੀ ਬਾਣੀ ਮਨੁੱਖਤਾ ਦੇ ਭਲੇ, ਸਾਂਝੀਵਾਲਤਾ ਅਤੇ ਆਤਮ-ਚਿੰਤਨ ਦਾ ਸਰਬ-ਸਾਂਝਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ‘ਸ਼ਬਦ ਗੁਰੂ’ ਤੋਂ ਭਾਵ ਉਸ ਗਿਆਨ ਤੋਂ ਹੈ, ਜੋ ਕਿ ਮਨੁੱਖ ਨੂੰ ਸੱਚ ਦਾ ਬੋਧ ਕਰਵਾਉਂਦਾ ਹੈ, ਜੋ ਕਿ ਅਟੱਲ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ। ਅੰਤ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ. ਐੱਸ. ਬਾਵਾ ਨੇ ਕਿਹਾ ਕਿ ਸ਼ਬਦ ਗੁਰੂ ਨੂੰ ਪੜ੍ਹਨਾ ਇਕ ਅਜਿਹਾ ਅਨੁਭਵ ਹੈ, ਜੋ ਕਿ ਮਨੁੱਖ ਨੂੰ ਸ਼ਾਂਤੀ, ਖ਼ੁਸ਼ੀ ਅਤੇ ਤਣਾਅ ਤੋਂ ਮੁਕਤੀ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਬਾਣੀ ਅੱਜ ਦੀ ਦੁਨੀਆ ਲਈ ਸਭ ਤੋਂ ਵੱਧ ਪ੍ਰਸੰਗਿਕ ਹੈ ਅਤੇ ਦੁਨੀਆ ਦੇ ਸਾਰੇ ਝਗੜਿਆਂ, ਜੰਗਾਂ ਤੇ ਹਰ ਤਰ੍ਹਾਂ ਦੀਆਂ ਬੁਰਾਈਆਂ ਦਾ ਹੱਲ ਦੇਣ ਦੇ ਸਮਰੱਥ ਹੈ।
ਪਿਛਲੀ ਖ਼ਬਰ ਗਲੌਕ ਪਿਸਤੌਲ ਤੇ 5 ਕਾਰਤੂਸਾਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ ਸਾਥੀ ਸਮੇਤ ਕਾਬੂ, ਵਾਰਦਾਤ ਦੀ ਤਿਆਰੀ ਦਾ ਸ਼ੱਕ ਅਗਲੀ ਖ਼ਬਰ ਘੱਗਰ ਨਦੀ ’ਚ ਡੁੱਬਣ ਨਾਲ ਕੁਰਾਲੀ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।