04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਘੱਗਰ ਨਦੀ ’ਚ ਡੁੱਬਣ ਨਾਲ ਕੁਰਾਲੀ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਦੀ ਮੌਤ

ਪੰਚਕੂਲਾ, 3 ਸਤੰਬਰ (ਕਪਿਲ)-ਥਾਣਾ ਪਿੰਜੌਰ ਅਧੀਨ ਪੈਂਦੀ ਅਮਰਾਵਤੀ ਚੌਕੀ ‘ਚ ਪੈਂਦੇ ਪਿੰਡ ਬੁਰਜ ਕੋਟੀਆ ਨੇੜੇ ਘੱਗਰ ਨਦੀ ‘ਚ ਡੁੱਬਣ ਕਾਰਨ ਇਕ 16 ਸਾਲਾ ਲੜਕੇ ਦੀ ਮੌਤ ਹੋ ਗਈ। ਹਾਸਿਲ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਜ਼ਿਲ੍ਹਾ ਮੁਹਾਲੀ ਦੇ ਸ਼ਹਿਰ ਕੁਰਾਲੀ ਦਾ ਰਹਿਣ ਵਾਲਾ ਸੀ, ਜੋ ਕਿ ਆਪਣੇ 5-6 ਦੋਸਤਾਂ ਸਮੇਤ ਬੁਰਜ ਕੋਟੀਆ ਇਲਾਕੇ ‘ਚ ਘੁੰਮਣ ਲਈ ਆਇਆ ਸੀ।

ਅਜੀਤ ਡੈਸਕ 04-09-2026
ਪੰਚਕੂਲਾ, 3 ਸਤੰਬਰ (ਕਪਿਲ)-ਥਾਣਾ ਪਿੰਜੌਰ ਅਧੀਨ ਪੈਂਦੀ ਅਮਰਾਵਤੀ ਚੌਕੀ ‘ਚ ਪੈਂਦੇ ਪਿੰਡ ਬੁਰਜ ਕੋਟੀਆ ਨੇੜੇ ਘੱਗਰ ਨਦੀ ‘ਚ ਡੁੱਬਣ ਕਾਰਨ ਇਕ 16 ਸਾਲਾ ਲੜਕੇ ਦੀ ਮੌਤ ਹੋ ਗਈ। ਹਾਸਿਲ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਜ਼ਿਲ੍ਹਾ ਮੁਹਾਲੀ ਦੇ ਸ਼ਹਿਰ ਕੁਰਾਲੀ ਦਾ ਰਹਿਣ ਵਾਲਾ ਸੀ, ਜੋ ਕਿ ਆਪਣੇ 5-6 ਦੋਸਤਾਂ ਸਮੇਤ ਬੁਰਜ ਕੋਟੀਆ ਇਲਾਕੇ ‘ਚ ਘੁੰਮਣ ਲਈ ਆਇਆ ਸੀ। ਇਸ ਦੌਰਾਨ ਉਹ ਘੱਗਰ ਨਦੀ ਦੇ ਪਾਣੀ ‘ਚ ਨਹਾਉਂਦੇ ਸਮੇਂ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਿਕੇਤ ਪੁੱਤਰ ਦਿਨੇਸ਼ ਬੰਸਲ ਵਾਸੀ ਕੁਰਾਲੀ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਕੁਰਾਲੀ ਦੇ ਭਾਜਪਾ ਆਗੂ ਰਾਮਦੇਵ ਬੰਸਲ ਦਾ ਪੋਤਰਾ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਅਮਰਾਵਤੀ ਚੌਕੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੀ ‘ ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ ’ ਵਲੋਂ ‘ ਸ਼ਬਦ ਗੁਰੂ ’ ਦੇ ਬੈਨ... ਅਗਲੀ ਖ਼ਬਰ ਮੀਨਾ ਕੁਮਾਰੀ ਦੀ ‘ਪਾਕੀਜ਼ਾ’ ਦਾ ਹੋਵੇਗਾ ‘ਵਰਲਡ ਪ੍ਰੀਮੀਅਰ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।