ਸਕੂਲਾਂ ਦੀ ਸਹੂਲਤ ਲਈ ‘ ਪ੍ਰਾਈਮੋ ਕੈਮੀਕਲ ’ ਨੇ ਖੋਲ੍ਹਿਆ ਸੀ . ਐੱਸ . ਆਰ . ਦਾ ਖ਼ਜ਼ਾਨਾ
ਸੰਤੋਖਗੜ੍ਹ, 1 ਸਤੰਬਰ (ਧਰਮ ਪਾਲ)-ਚਿੱਟਾ ਅਤੇ ਹੋਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਫੈਲਾਉਣ ਲਈ 7 ਸਤੰਬਰ ਨੂੰ ਊਨਾ ਵਿਚ ਇੱਕ ਚਿੱਟਾ ਵਿਰੋਧੀ ਵਾਕਾਥੌਨਦਾ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ਇਸ ਵਾਕਾਥੌਨ ਵਿਚ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਪ੍ਰਮੁੱਖਤਾ ਨਾਲ ਹਿੱਸਾ ਲੈਣਗੇ।
ਸੰਤੋਖਗੜ੍ਹ, 1 ਸਤੰਬਰ (ਧਰਮ ਪਾਲ)-ਚਿੱਟਾ ਅਤੇ ਹੋਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਫੈਲਾਉਣ ਲਈ 7 ਸਤੰਬਰ ਨੂੰ ਊਨਾ ਵਿਚ ਇੱਕ ਚਿੱਟਾ ਵਿਰੋਧੀ ਵਾਕਾਥੌਨਦਾ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ਇਸ ਵਾਕਾਥੌਨ ਵਿਚ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਪ੍ਰਮੁੱਖਤਾ ਨਾਲ ਹਿੱਸਾ ਲੈਣਗੇ। ਇਸ ਬਾਰੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਵਾਕਾਥੌਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੀ ਆਵਾਜਾਈ ਲਈ ਇੱਕ ਸੁਚੱਜੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਵਿੱਦਿਅਕ ਸੰਸਥਾਵਾਂ ਨਾਲ ਤਾਲਮੇਲ ਕਰਨ ਅਤੇ ਵਿਦਿਆਰਥੀਆਂ ਨੂੰ ਸਮਾਗਮ ਸਥਾਨ ਤੱਕ ਪਹੁੰਚਾਉਣ, ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਸਮਾਗਮ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਇਹ ਵਾਕਾਥੌਨ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਰਧਾਰਤ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ 7 ਸਤੰਬਰ ਨੂੰ ਸਵੇਰੇ 10 ਵਜੇ ਇੰਦਰਾ ਗਾਂਧੀ ਸਪੋਰਟਸ ਸਟੇਡੀਅਮ ਊਨਾ ਤੋਂ ਚਿੱਟਾ ਵਿਰੋਧੀ ਵਾਕਾਥੌਨ ਨੂੰ ਹਰੀ ਝੰਡੀ ਦੇਣਗੇ ਅਤੇ ਹਿੱਸਾ ਵੀ ਲੈਣਗੇ। ਪ੍ਰਸਤਾਵਿਤ ਰੂਟ ਅਨੁਸਾਰ ਵਾਕਾਥੌਨ ਇੰਦਰਾ ਗਾਂਧੀ ਸਪੋਰਟਸ ਸਟੇਡੀਅਮ ਤੋਂ ਸ਼ੁਰੂ ਹੋਵੇਗਾ ਬੱਸ ਸਟੈਂਡ ਦੇ ਨੇੜੇ ਯੂ-ਟਰਨ ਲਵੇਗਾ ਅਤੇ ਸਟੇਡੀਅਮ ਵਿਚ ਸਮਾਪਤ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਨੌਜਵਾਨਾਂ ਅਤੇ ਹਾਜ਼ਰ ਜਨਤਾ ਨੂੰ ‘ਚਿੱਟਾ ਵਿਰੋਧੀ ਸਹੁੰ’ ਚੁਕਾਉਣਗੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਦੀ ਸਹੁੰ ਚੁੱਕਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਨਤਕ ਜਾਗਰੂਕਤਾ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਸਮਾਗਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਤਾਲਮੇਲ ਵਿਚ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਪੁਲਿਸ ਸੁਪਰਡੈਂਟ ਸਚਿਨ ਹੀਰੇਮਠ, ਵਧੀਕ ਡਿਪਟੀ ਕਮਿਸ਼ਨਰ ਇਸ਼ਾਂਤ ਜਸਵਾਲ, ਵਧੀਕ ਪੁਲਿਸ ਸੁਪਰਡੈਂਟ ਸੁਰੇਂਦਰ ਸ਼ਰਮਾ, ਸਹਾਇਕ ਕਮਿਸ਼ਨਰ ਵਿਨੈ ਮੋਦੀ, ਐਸ.ਡੀ.ਐਮ. ਊਨਾ ਅਭਿਸ਼ੇਕ ਮਿੱਤਲ, ਐਸ.ਡੀ.ਐਮ. ਹਰੋਲੀ ਵਿਸ਼ਾਲ ਸ਼ਰਮਾ, ਐਸ.ਡੀ.ਐਮ. ਬੰਗਾਨਾ ਸੋਨੂੰ ਗੋਇਲ, ਐਸ.ਡੀ.ਐਮ. ਅੰਬ ਪਾਰਸ ਅਗਰਵਾਲ, ਐਸ.ਡੀ.ਐਮ. ਗਗਰੇਟ ਸੌਮਿਲ ਗੌਤਮ, ਏ.ਐਸ.ਪੀ. ਅਜੇ ਰਾਣਾ, ਡੀ.ਐਸ.ਪੀ. ਮੋਹਨ ਰਾਵਤ, ਮੁੱਖ ਮੈਡੀਕਲ ਅਫ਼ਸਰ ਡਾ. ਐਸ.ਕੇ. ਵਰਮਾ, ਡਿਪਟੀ ਡਾਇਰੈਕਟਰ ਉੱਚ ਸਿੱਖਿਆ ਅਨਿਲ ਕੁਮਾਰ, ਡਿਪਟੀ ਡਾਇਰੈਕਟਰ ਪ੍ਰਾਇਮਰੀ ਸਿੱਖਿਆ ਸੋਮ ਲਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।