23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਜ਼ਿਲ੍ਹੇ ਦੇ ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਬੋਲੀ ਬੰਦ ਹੋਣ ਕਾਰਨ ਕਿਸਾਨਾਂ ’ਚ ਰੋਸ

ਮਾਨਸਾ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਬੋਲੀ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਖ਼ਰੀਦ ਕੇਂਦਰਾਂ ’ਚ ਜਿਣਸ ਦੀਆਂ ਢੇਰੀਆਂ ਪਈਆਂ ਹਨ ਪਰ ਅਧਿਕਾਰੀ ਬੋਲੀ ਲਗਾਉਣ ਤੋਂ ਇਨਕਾਰੀ ਹਨ।

ਅਜੀਤ ਡੈਸਕ 23-11-2026
ਮਾਨਸਾ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪੇਂਡੂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਬੋਲੀ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਖ਼ਰੀਦ ਕੇਂਦਰਾਂ ’ਚ ਜਿਣਸ ਦੀਆਂ ਢੇਰੀਆਂ ਪਈਆਂ ਹਨ ਪਰ ਅਧਿਕਾਰੀ ਬੋਲੀ ਲਗਾਉਣ ਤੋਂ ਇਨਕਾਰੀ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਹਾਲੇ ਤੱਕ ਕਾਫ਼ੀ ਪਿੰਡਾਂ ’ਚ ਫ਼ਸਲ ਖੜ੍ਹੀ ਵੀ ਹੈ ਅਤੇ ਮੰਡੀਆਂ ’ਚ ਝੋਨੇ ਦੀਆਂ ਢੇਰੀਆਂ ਬੋਲੀ ਨੂੰ ਉਡੀਕ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਦੀ ਮੁੱਖ ਦਾਣਾ ਮੰਡੀ ’ਚ ਜਦੋਂ ਉਹ ਝੋਨੇ ਦੀਆਂ 4 ਟਰਾਲੀਆਂ ਲੈ ਕੇ ਆਏ ਤਾਂ ਪਤਾ ਲੱਗਿਆ ਕਿ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਇਸ ਮੌਕੇ ਹਾਜ਼ਰ ਕਿਸਾਨ ਬਿੰਦਰ ਸਿੰਘ ਖੋਖਰ ਕਲਾਂ, ਭੋਲਾ ਸਿੰਘ ਮੂਸਾ, ਬਿੱਕਰ ਸਿੰਘ ਰਮਦਿਤੇਵਾਲਾ, ਹਰਜਿੰਦਰ ਸਿੰਘ ਭੈਣੀਬਾਘਾ, ਬਘੇਲ ਸਿੰਘ, ਹਰਵਿੰਦਰ ਸਿੰਘ ਭੈਣੀਬਾਘਾ ਆਦਿ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਮੰਡੀਆਂ ’ਚ ਪ੍ਰੇਸ਼ਾਨ ਹੋ ਰਹੇ ਹਨ ਅਤੇ ਨਿੱਜੀ ਵਪਾਰੀ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਖ਼ਰੀਦ ਜਿਣਸ ਦੀ ਆਮਦ ਤੱਕ ਜਾਰੀ ਰੱਖੀ ਜਾਵੇ।
ਪਿਛਲੀ ਖ਼ਬਰ ਫਰੀਡਮ ਫਾਈਟਰ ਉੱਤਰਾਅਧਿਕਾਰੀ ਸੰਸਥਾ ਵਲੋਂ ਗੁਰਪ੍ਰੀਤ ਸਿੰਘ ਝੱਬਰ ਦਾ ਸਨਮਾਨ ਅਗਲੀ ਖ਼ਬਰ ਪ੍ਰਸ਼ਨੋਤਰੀ ਮੁਕਾਬਲੇ ’ਚੋਂ ਕੋਟਧਰਮੂ ਸਕੂਲ ਦੀ ਪਰਮਿੰਦਰ ਕੌਰ ਜੇਤੂ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।