11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੌਂਸਲਰ ਦੇ ਪਤੀ ਨਾਲ ਝਗੜਾ ਕਰਨ ਵਾਲੇ ਨੌਜਵਾਨਾਂ ’ਤੇ ਮੁਕੱਦਮਾ ਦਰਜ ਨਸ਼ਾ ਸੰਵੇਦਨਸ਼ੀਲ ਮੁੱਦਾ, ਜਾਣਬੁੱਝ ਕੇ ਸਨਸਨੀ ਨਾ ਬਣਾਇਆ ਜਾਵੇ-ਥਾਣਾ ਮੁਖੀ

ਭੀਖੀ, 10 ਨਵੰਬਰ (ਬਲਕਾਰ ਸਿੰਘ ਸਹੋਤਾ)- ਬੀਤੇ ਦਿਨੀਂ ਸਥਾਨਕ ਵਾਰਡ ਨੰ: 7 ਦੀ ਕੌਂਸਲਰ ਚਰਨਜੀਤ ਕੌਰ ਦੇ ਪਤੀ ਕੁਲਵੰਤ ਸਿੰਘ ਦੀ ਗੁਆਂਢੀਆਂ ਨਾਲ ਤਕਰਾਰ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੀਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਕਾਸ਼ਦੀਪ ਸਿੰਘ ਉਰਫ਼ ਜਸ਼ਨ ਵਾਸੀ ਵਾਰਡ ਨੰ: 7 ਅਤੇ ਹਰਭਗਵਾਨ ਸਿੰਘ ਉਰਫ਼ ਕਾਲੂ ਵਾਸੀ ਵਾਰਡ ਨੰ: 8 ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਦੇ ਡੋਪ ਟੈੱਸਟ ਵੀ ਕਰਵਾਏ ਜਾਣਗੇ।

‘ਆਪ’ ਕੌਂਸਲਰ ਦੇ ਪਤੀ ਦੀ ਕੁੱਟਮਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਮੇਲ ਸਿੰਘ। ਤਸਵੀਰ : ਬਲਕਾਰ ਸਿੰਘ ਸਹੋਤਾ 11-11-2026
ਭੀਖੀ, 10 ਨਵੰਬਰ (ਬਲਕਾਰ ਸਿੰਘ ਸਹੋਤਾ)- ਬੀਤੇ ਦਿਨੀਂ ਸਥਾਨਕ ਵਾਰਡ ਨੰ: 7 ਦੀ ਕੌਂਸਲਰ ਚਰਨਜੀਤ ਕੌਰ ਦੇ ਪਤੀ ਕੁਲਵੰਤ ਸਿੰਘ ਦੀ ਗੁਆਂਢੀਆਂ ਨਾਲ ਤਕਰਾਰ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੀਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਕਾਸ਼ਦੀਪ ਸਿੰਘ ਉਰਫ਼ ਜਸ਼ਨ ਵਾਸੀ ਵਾਰਡ ਨੰ: 7 ਅਤੇ ਹਰਭਗਵਾਨ ਸਿੰਘ ਉਰਫ਼ ਕਾਲੂ ਵਾਸੀ ਵਾਰਡ ਨੰ: 8 ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਦੇ ਡੋਪ ਟੈੱਸਟ ਵੀ ਕਰਵਾਏ ਜਾਣਗੇ। ਜੇਕਰ ਕੋਈ ਨਸ਼ੇ ਦਾ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਜੁਰਮ ’ਚ ਹੋਰ ਵਾਧਾ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਮ.ਸੀ. ਦੇ ਪਤੀ ਦੀ ਨੌਜਵਾਨਾਂ ਨਾਲ ਭੀਖੀ ਦੇ ਧਲੇਵਾਂ ਰੋਡ ’ਤੇ ਪਾਰਕ ’ਚ ਕੁਝ ਦਿਨ ਪਹਿਲਾਂ ਕਹਾ ਸੁਣੀ ਹੋਈ ਸੀ। ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਥਾਣੇ ਵੀ ਲੈ ਕੇ ਆਈ ਸੀ ਪਰ ਕੁਲਵੰਤ ਸਿੰਘ ਦੀ ਤਸੱਲੀ ’ਤੇ ਉਹ ਖ਼ੁਦ ਹੀ ਇਨ੍ਹਾਂ ਨੂੰ ਥਾਣਿਓਂ ਛੁਡਵਾ ਕੇ ਲੈ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਨੂੰ ਬੇਵਜ੍ਹਾ ਸਨਸਨੀ ਬਣਾ ਕੇ ਪੁਲਿਸ ਪ੍ਰਸ਼ਾਸਨ ਅਤੇ ਸਮਾਜ ’ਚ ਦੂਰੀ ਨਾ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਚਰਚਾ ’ਚ ਲਿਆਉਣ ਤੋਂ ਪਹਿਲਾਂ ਸਬੰਧਿਤ ਪੁਲਿਸ ਥਾਣੇ ਤੋਂ ਵੀ ਤਸਦੀਕ ਕਰ ਲਿਆ ਜਾਵੇ ਤਾਂ ਜੋ ਅਸਲ ਪੁਜ਼ੀਸ਼ਨ ਸਾਹਮਣੇ ਆ ਸਕੇ।
ਪਿਛਲੀ ਖ਼ਬਰ ਕਾਹਨਗੜ੍ਹ ਸਕੂਲ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਅਗਲੀ ਖ਼ਬਰ ਕਾਂਗਰਸ ਦੇ ਚੋਣ ਮੈਨੀਫੈਸਟੋ ਲਈ ਬਠਿੰਡਾ ’ਚ ਅੱਜ ਹੋਵੇਗੀ ਵਿਚਾਰ-ਚਰਚਾ, ਲੋਕਾਂ ਤੋਂ ਮੰਗੇ ਜਾਣਗੇ ਸੁਝਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।