30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾ ਚੌਥ ਦੇ ਤਿਉਹਾਰ ਮੌਕੇ ਬਾਜ਼ਾਰਾਂ ’ਚ ਲੱਗੀਆਂ ਖ਼ੂਬ ਰੌਣਕਾਂ

ਮਾਨਸਾ, 29 ਅਕਤੂਬਰ (ਰਾਵਿੰਦਰ ਸਿੰਘ ਰਵੀ)- ਕਰਵਾ ਚੌਥ ਦੇ ਤਿਉਹਾਰ ਮੌਕੇ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਖ਼ੂਬ ਰੌਣਕਾਂ ਵੇਖਣ ਨੂੰ ਮਿਲੀਆਂ। ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਦੇਸ਼ ਭਰ ’ਚ ਇਹ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਅਜੀਤ ਡੈਸਕ 30-10-2026
ਮਾਨਸਾ, 29 ਅਕਤੂਬਰ (ਰਾਵਿੰਦਰ ਸਿੰਘ ਰਵੀ)- ਕਰਵਾ ਚੌਥ ਦੇ ਤਿਉਹਾਰ ਮੌਕੇ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਖ਼ੂਬ ਰੌਣਕਾਂ ਵੇਖਣ ਨੂੰ ਮਿਲੀਆਂ। ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਦੇਸ਼ ਭਰ ’ਚ ਇਹ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਬੀਤੇ ਕੱਲ੍ਹ ਤੋਂ ਮੁਨਿਆਰੀ, ਮਠਿਆਈ ਵਾਲੀਆਂ ਦੁਕਾਨਾਂ ’ਤੇ ਭੀੜ ਸੀ ਅਤੇ ਫਲਾਂ ਵਾਲੀਆਂ ਦੁਕਾਨਾਂ ਤੋਂ ਇਲਾਵਾ ਰੇਹੜੀਆਂ ’ਤੇ ਲੋਕ ਖ਼ਰੀਦਦਾਰੀ ਕਰਦੇ ਵੇਖੇ ਗਏ। ਪਿਛਲੇ ਕਈ ਦਿਨਾਂ ਤੋਂ ਮਹਿੰਦੀ ਲਗਾਉਣ ਵਾਲੇ ਕਲਾਕਾਰ ਸ਼ਹਿਰ ’ਚ ਪਹੁੰਚੇ ਹੋਏ ਹਨ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ, ਰਾਜਸਥਾਨ ਅਤੇ ਹੋਰ ਦੂਰ ਦੁਰਾਡੇ ਰਾਜਾਂ ਤੋਂ ਪਰਿਵਾਰਾਂ ਸਮੇਤ ਇਹ ਕਲਾਕਾਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਆ ਕੇ ਮਹਿੰਦੀ ਲਗਾਉਣ ਦਾ ਕੰਮ ਕਰਦੇ ਹਨ। ‘ਅਜੀਤ’ ਵਲੋਂ ਸ਼ਹਿਰ ਦਾ ਦੌਰਾ ਕਰਨ ਮੌਕੇ ਵੇਖਿਆ ਗਿਆ ਕਿ ਕਤਾਰਾਂ ਦੇ ਰੂਪ ’ਚ ਨਵ-ਵਿਆਹੀਆਂ ਮੁਟਿਆਰਾਂ ਦੇ ਨਾਲ-ਨਾਲ ਵੱਡੀ ਗਿਣਤੀ ’ਚ ਲੜਕੀਆਂ ਵੀ ਮਹਿੰਦੀ ਲਗਾਉਣ ਲਈ ਵਾਰੀ ਦੀ ਉਡੀਕ ਕਰ ਰਹੀਆਂ ਸਨ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰਵਾ ਚੌਥ ਦੇ ਵਰਤ ਦੀ ਉਡੀਕ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਰੀਝਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਹੈ। ਉੱਧਰ ਪਹਿਲਾ ਵਰਤ ਰੱਖਣ ਵਾਲੀਆਂ ਲੜਕੀਆਂ ’ਚ ਵੀ ਕਾਫੀ ਉਤਸ਼ਾਹ ਸੀ।
ਪਿਛਲੀ ਖ਼ਬਰ ਮਾਨਸਾ ਰੇਲਵੇ ਸਟੇਸ਼ਨ ਦੀ ਲਿਫ਼ਟ ਤੁਰੰਤ ਚਾਲੂ ਕਰਨ ਦੀ ਮੰਗ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।