24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸਰਕਾਰੀ ਕੰਨਿਆ ਸਕੂਲ ਬੋਹਾ ਵਿਖੇ ਵਿਦਿਆਰਥਣਾਂ ਦੇ ਕਲਾ ਮੁਕਾਬਲੇ ਕਰਵਾਏ

ਬੋਹਾ, 24 ਨਵੰਬਰ (ਰਮੇਸ਼ ਤਾਂਗੜੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਪੀ. ਐੱਮ.

ਅਜੀਤ ਡੈਸਕ 25-11-2026
ਬੋਹਾ, 24 ਨਵੰਬਰ (ਰਮੇਸ਼ ਤਾਂਗੜੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਵਿਖੇ ਵਿਦਿਆਰਥਣਾਂ ਦੇ ਸਲੋਗਨ, ਲੇਖ, ਚਿੱਤਰਕਲਾ, ਕਵਿਤਾ ਗਾਇਣ, ਸ਼ਬਦ ਗਾਇਣ, ਭਾਸ਼ਣ, ਪੇਟਿੰਗ ਤੇ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੁਨੀਲ ਕੁਮਾਰ ਨੇ ਵਿਦਿਆਰਥਣਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਦੇਸ਼ ਦਿੱਤਾ। ਮੁਕਾਬਲਿਆਂ ’ਚ ਲੜਕੀਆਂ ਨੂੰ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੇ ਨਤੀਜੇ ਵਿਧਾਇਕ ਗੁਰਦੀਪ ਸਿੰਘ ਨੇ ਐਲਾਨੇ। ਸਲੋਗਨ, ਲੇਖ, ਚਿੱਤਰਕਲਾ ਤੇ ਪੇਟਿੰਗ ਮੁਕਾਬਲਿਆਂ ਦੇ 6ਵੀਂ ਤੋਂ 8ਵੀਂ ਜਮਾਤ ਦੇ ਗਰੁੱਪ ’ਚੋਂ ਸੁਖਮਨ ਕੌਰ ਨੇ ਪਹਿਲਾ, ਸਿਮਰਤਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 9ਵੀਂ ਤੋਂ 12ਵੀਂ ਜਮਾਤ ਦੇ ਗਰੁੱਪ ’ਚੋਂ ਖੁਸ਼ਦੀਪ ਕੌਰ ਤੇ ਖੁਸ਼ਪ੍ਰੀਤ ਕੌਰ ਮੋਹਰੀ ਰਹੀਆਂ। ਕਵਿਤਾ ਗਾਇਣ ਮੁਕਾਬਲੇ ’ਚ ਨਵਜੋਤ ਕੌਰ ਅਤੇ ਸ਼ਬਦ ਗਾਇਣ ਮੁਕਾਬਲੇ ’ਚ ਮੂਕਤਾ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਸ਼ਨੋਤਰੀ ਮੁਕਾਬਲੇ ’ਚ ਅਨਮੋਲ ਕੌਰ, ਕੋਮਲ ਰਾਣੀ, ਜੈਸਮੀਨ ਕੌਰ ਤੇ ਹਰਨੂਰ ਕੌਰ ਦੀ ਟੀਮ ਜੇਤੂ ਰਹੀ। ਇਸ ਮੌਕੇ ਜਸਵਿੰਦਰ ਕੌਰ, ਸੁਦਰਸ਼ਨ ਕੁਮਾਰ, ਕੁਲਦੀਪ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ ਮੰਘਾਣੀਆ, ਤੁਲਸੀ ਰਾਮ, ਸਨੀ ਸਿੰਘ, ਜਗਜੀਤ ਕੁਮਾਰ, ਅੰਮ੍ਰਿਤਪਾਲ ਸਿੰਘ, ਸੁਖਦੀਪ ਕੌਰ, ਮਨੀ ਬਾਂਸਲ, ਪੂਜਾ ਰਾਣੀ, ਰਾਜਪਾਲ ਸਿੰਘ, ਬਲਵੀਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਲਾਈਨ ਮਾਨਸਾ ਵਿਖੇ ਬਾਸਕਟਬਾਲ ਮੈਦਾਨ ਖਿਡਾਰੀਆਂ ਦੇ ਕੀਤਾ ਸਪੁਰਦ ਅਗਲੀ ਖ਼ਬਰ ਗੁ : ਬੁੰਗਾ ਮਸਤੂਆਣਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।