26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ‘ਮਨ ਕੀ ਬਾਤ’ ਅੱਗੇ ਵਧਣ ਦਾ ਦਿੰਦਾ ਹੈ ਸੱਦਾ-ਮੰਗਤ ਰਾਏ ਬਾਂਸਲ

ਭੀਖੀ, 25 ਅਕਤੂਬਰ (ਬਲਕਾਰ ਸਿੰਘ ਸਹੋਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰੋਗਰਾਮ ‘ਮਨ ਕੀ ਬਾਤ’ ਤਹਿਤ ਦਿੱਤੇ 139ਵੇਂ ਭਾਸ਼ਣ ਨੂੰ ਭਾਜਪਾ ਕਾਰਕੁਨਾਂ ਨੇ ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਚਹਿਲ ਦੇ ਦਫ਼ਤਰ ਵਿਖੇ ਜਿੱਥੇ ਗ਼ੌਰ ਨਾਲ ਸੁਣਿਆ, ਉੱਥੇ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਵੱਖ-ਵੱਖ ਵਰਗਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੇ ਉਲੇਖ ਨੇ ਵਰਕਰਾਂ ਨੂੰ ਪ੍ਰਭਾਵਿਤ ਕੀਤਾ। ਅੱਜ ਦੇ ਭਾਸ਼ਣ ’ਚ ਜਿੱਥੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਹਿੱਸਿਆਂ ’ਚ ਕਿਸਾਨਾਂ ਵਲੋਂ ਜੈਵਿਕ ਖੇਤੀ ਆਧਾਰਿਤ ਧੰਦੇ, ਸਿਹਤ ਸੇਵਾਵਾਂ, ਵਿਰਾਸਤੀ ਖੇਤੀ, ਸੈਟੇਲਾਈਟ ਟੈਕਨੌਲੋਜੀ, ਸਟਾਰਟਅੱਪ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਨਾਲ ਜ਼ਾਹਿਰ ਕੀਤਾ।

ਪਿੰਡ ਸਮਾਓਂ ਵਿਖੇ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਪ੍ਰਧਾਨ ਮੰਤਰੀ ਦੇ ਵਿਚਾਰ ਸੁਣਦੇ ਹੋਏ ਭਾਜਪਾ ਆਗੂ ਤੇ ਵਰਕਰ। ਤਸਵੀਰ : ਬਲਕਾਰ ਸਿੰਘ ਸਹੋਤਾ 26-10-2026
ਭੀਖੀ, 25 ਅਕਤੂਬਰ (ਬਲਕਾਰ ਸਿੰਘ ਸਹੋਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰੋਗਰਾਮ ‘ਮਨ ਕੀ ਬਾਤ’ ਤਹਿਤ ਦਿੱਤੇ 139ਵੇਂ ਭਾਸ਼ਣ ਨੂੰ ਭਾਜਪਾ ਕਾਰਕੁਨਾਂ ਨੇ ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਚਹਿਲ ਦੇ ਦਫ਼ਤਰ ਵਿਖੇ ਜਿੱਥੇ ਗ਼ੌਰ ਨਾਲ ਸੁਣਿਆ, ਉੱਥੇ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਵੱਖ-ਵੱਖ ਵਰਗਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੇ ਉਲੇਖ ਨੇ ਵਰਕਰਾਂ ਨੂੰ ਪ੍ਰਭਾਵਿਤ ਕੀਤਾ। ਅੱਜ ਦੇ ਭਾਸ਼ਣ ’ਚ ਜਿੱਥੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਹਿੱਸਿਆਂ ’ਚ ਕਿਸਾਨਾਂ ਵਲੋਂ ਜੈਵਿਕ ਖੇਤੀ ਆਧਾਰਿਤ ਧੰਦੇ, ਸਿਹਤ ਸੇਵਾਵਾਂ, ਵਿਰਾਸਤੀ ਖੇਤੀ, ਸੈਟੇਲਾਈਟ ਟੈਕਨੌਲੋਜੀ, ਸਟਾਰਟਅੱਪ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਨਾਲ ਜ਼ਾਹਿਰ ਕੀਤਾ। ਸਾਬਕਾ ਵਿਧਾਇਕ ਤੇ ਭਾਜਪਾ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰ ਅੰਦੇਸ਼ੀ ਸੋਚ, ਪਾਰਦਰਸ਼ੀ ਸੁਸ਼ਾਸਨ, ਗਤੀਸ਼ੀਲ ਅਗਵਾਈ ਅਤੇ ਦੇਸ਼ ਦੇ ਸਧਾਰਨ ਨਾਗਰਿਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜਨ ਦਾ ਅੰਦਾਜ਼ ਵਾਕਿਆ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਹਰ ਮਹੀਨੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਨਿਰਸਵਾਰਥ ਸੇਵਾ ਕਰ ਰਹੇ ਅਣਗੌਲੇ ਨਾਇਕਾਂ, ਮੇਘਾਵੀ ਨੌਜਵਾਨ ਸਾਇੰਸਦਾਨਾਂ ਦੀਆਂ ਖੋਜਾਂ ਅਤੇ ਭਾਰਤੀ ਸੰਸਕ੍ਰਿਤ ਨੂੰ ਦੁਨੀਆ ਸਾਹਮਣੇ ਲਿਆ ਕੇ ਦੇਸ਼ ਵਾਸੀਆਂ ਦੀ ਇੱਕਜੁੱਟਤਾ ਅਤੇ ਨਵ ਭਾਰਤ ਦੇ ਨਿਰਮਾਣ ਲਈ ਹੋ ਰਹੇ ਕਾਰਜਾਂ ਪ੍ਰਤੀ ਪ੍ਰੇਰਿਤ ਹੀ ਨਹੀਂ ਕਰਦੇ ਬਲਕਿ ਸਧਾਰਨ ਲੋਕਾਂ ’ਚ ਹੌਸਲਾ ਵਧਾਉਂਦੇ ਹਨ। ਇਸ ਮੌਕੇ ਸੀਨੀਅਰ ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀ, ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਸਕੱਤਰ ਬਲਕਾਰ ਸਿੰਘ ਸਹੋਤਾ, ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ, ਚਿੰਕੂ ਸਿੰਗਲਾ, ਰੋਹਤਾਸ਼ ਕੁਮਾਰ ਸਿੰਗਲਾ, ਵਰਿੰਦਰ ਜਿੰਦਲ, ਸੁਖਦੇਵ ਸਿੰਘ ਬਬਲੀ, ਗੁਲਜਾਰ ਸਿੰਘ ਸਮਾਓਂ, ਸੁਖਦੇਵ ਸਿੰਘ ਭੀਖੀ, ਮੱਘਰ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ, ਕੇਵਲ ਸਿੰਘ ਚਹਿਲ, ਜਸਵਿੰਦਰ ਸਿੰਘ ਅਤਲਾ, ਕੁਲਦੀਪ ਸਿੰਘ ਅਲੀਸ਼ੇਰ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਖੀਵਾ ਕਲਾਂ, ਕੁਵਰ ਮਹਿਤਾਬ ਸਿੰਘ ਚਹਿਲ, ਆਫਤਾਬ ਸਿੰਘ ਚਹਿਲ, ਗਿਆਨ ਸਿੰਘ ਢਿੱਲੋਂ, ਦਰਸ਼ਨ ਸਿੰਘ ਪ੍ਰੇਮੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ’ਤੇ ਰਾਈਫ਼ਲ ਨਾਲ ਫਾਇਰ ਕਰਨ ਦੇ ਦੋਸ਼ ਅਗਲੀ ਖ਼ਬਰ ਏ.ਡੀ.ਸੀ. (ਪੇਂਡੂ ਵਿਕਾਸ) ਨੇ ਪਿੰਡ ਭੈਣੀਬਾਘਾ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।