19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਆਲ ਇਜ਼ ਵਨ ਫਾਊਂਡੇਸ਼ਨ ਕੈਨੇਡਾ ਨੇ ਗੁਰਬਾਣੀ ਦੀਆਂ ਸਟੀਕਾਂ ਵੰਡੀਆਂ

ਬੁਢਲਾਡਾ, 18 ਅਕਤੂਬਰ (ਸੁਨੀਲ ਮਨਚੰਦਾ)- ਆਲ ਇਜ਼ ਵਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਦੇ ਮੁਖੀ ਐਨ.

ਥਾਣਾ ਸਦਰ ਬੁਢਲਾਡਾ ਦੇ ਥਾਣਾ ਮੁਖੀ ਮੇਲਾ ਸਿੰਘ ਨੂੰ ਕਿਤਾਬ ਭੇਟ ਕਰਦੇ ਹੋਏ ਸੰਸਥਾ ਦੇ ਆਗੂ ਗੁਰਜੰਟ ਸਿੰਘ। ਅਜੀਤ ਤਸਵੀਰ 19-10-2026
ਬੁਢਲਾਡਾ, 18 ਅਕਤੂਬਰ (ਸੁਨੀਲ ਮਨਚੰਦਾ)- ਆਲ ਇਜ਼ ਵਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਦੇ ਮੁਖੀ ਐਨ.ਆਰ.ਆਈ ਮਨਜੀਤ ਸਿੰਘ ਨਰਵਾਲ ਦੀ ਅਗਵਾਈ ਹੇਠ ਪੰਜਾਬ ਦੇ ਗੁਰੂ ਘਰਾਂ, ਸਕੂਲਾਂ ਅਤੇ ਕਾਲਜਾਂ ’ਚ ਗੁਰਬਾਣੀ ਨੂੰ ਸਰਲ ਤਰੀਕੇ ਨਾਲ ਸਮਝਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 5 ਬਾਣੀਆਂ ਦੀ ਵਿਆਖਿਆ ਵਾਲੀਆਂ ਸਟੀਕਾਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਸੰਸਥਾ ਵਲੋਂ ਲੋੜਵੰਦਾਂ ਲਈ ਅੰਨ-ਪਾਣੀ ਦੇ ਲੰਗਰ ਦੇ ਨਾਲ-ਨਾਲ ਗੁਰਬਾਣੀ ਵਿਚਾਰ ਦਾ ਲੰਗਰ ਵੀ ਚਲਾਇਆ ਜਾ ਰਿਹਾ ਹੈ। ਇਸੇ ਉਪਰਾਲੇ ਤਹਿਤ ਬੁਢਲਾਡਾ ਵਿਖੇ ਗੁਰਜੰਟ ਸਿੰਘ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੀ ਸੰਗਤ, ਵਿਧਾਇਕ ਬੁੱਧ ਰਾਮ, ਐਸ.ਐਚ.ਓ., ਐਸ.ਡੀ.ਐਮ., ਤਹਿਸੀਲਦਾਰ ਅਤੇ ਹੋਰ ਪਤਵੰਤਿਆਂ ਨੂੰ ਗੁਰਬਾਣੀ ਦੀਆਂ ਸਟੀਕਾਂ ਵੰਡੀਆਂ ਗਈਆਂ। ਸੰਗਤ ਨੂੰ ਗੁਰਬਾਣੀ ਆਪਣੇ ਮੋਬਾਈਲ ਫ਼ੋਨ ਰਾਹੀਂ ਪੜ੍ਹਨ ਅਤੇ ਸੁਣਨ ਲਈ ਸੰਸਥਾ ਦੀ ਮੁਫ਼ਤ ‘ਆਲ ਇਜ਼ ਵਨ ਲਾਈਫ’ ਐਪ ਡਾਊਨਲੋਡ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪਿਛਲੀ ਖ਼ਬਰ ਬੀ.ਐੱਡ ਦਾ ਨਤੀਜਾ ਰਿਹਾ 100 ਫੀਸਦੀ ਅਗਲੀ ਖ਼ਬਰ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਲਈ ਪੂਰਾ ਸਿਸਟਮ ਜ਼ਿੰਮੇਵਾਰ-ਕਾ. ਅਰਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।