ਬਾਰਿਸ਼ ਨਾਲ ਮੰਡੀਆਂ ’ਚ ਪਈ ਝੋਨੇ ਦੀ ਫ਼ਸਲ ਗਿੱਲੀ ਹੋਣ ਕਰ ਕੇ ਖ਼ਰੀਦ ਹੋਵੇਗੀ ਪ੍ਰਭਾਵਿਤ
ਬਰੇਟਾ, 11 ਅਕਤੂਬਰ (ਜੀਵਨ ਸ਼ਰਮਾ)- ਅੱਜ ਤੜਕਸਾਰ ਇਸ ਖੇਤਰ ਵਿਚ ਪਈ ਭਰਵੀਂ ਬਾਰਸ਼ ਅਤੇ ਤੇਜ ਹਵਾ ਨੇ ਜਿੱਥੇ ਖੇਤਾਂ ਵਿਚ ਪੱਕੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ ਉੱਥੇ ਹੀ ਮੰਡੀਆਂ ’ਚ ਵਿਕਣ ਲਈ ਆਈ ਫ਼ਸਲ ਨੂੰ ਗਿੱਲਾ ਕਰ ਦਿੱਤਾ। ਖ਼ਰੀਦ ਕੇਂਦਰਾਂ ਵਿਚ ਵਿਕਣ ਲਈ ਆਈਆਂ ਝੋਨੇ ਦੀਆਂ ਢੇਰੀਆਂ ਗਿੱਲੀਆਂ ਹੋਣ ਕਾਰਨ ਇਸ ਦਾ ਮਾੜਾ ਅਸਰ ਝੋਨੇ ਦੀ ਖ਼ਰੀਦ ਤੇ ਪਵੇਗਾ।
ਅਜੀਤ ਡੈਸਕ
12-10-2026