07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਹਿਰੂ ਕਾਲਜ ਮਾਨਸਾ ਵਿਖੇ ਟੈਲੇਂਟ ਹੰਟ ਮੁਕਾਬਲੇ ਕਰਵਾਏ

ਮਾਨਸਾ, 6 ਅਕਤੂਬਰ (ਰਵੀ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਟੈਲੇਂਟ ਹੰਟ ਮੁਕਾਬਲੇ ਕਰਵਾਏ ਗਏ। ਕਾਰਜਕਾਰੀ ਪ੍ਰਿੰਸੀਪਲ ਡਾ.

ਅਜੀਤ ਡੈਸਕ 07-10-2026
ਮਾਨਸਾ, 6 ਅਕਤੂਬਰ (ਰਵੀ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਟੈਲੇਂਟ ਹੰਟ ਮੁਕਾਬਲੇ ਕਰਵਾਏ ਗਏ। ਕਾਰਜਕਾਰੀ ਪ੍ਰਿੰਸੀਪਲ ਡਾ. ਜਸਕਰਨ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਪ੍ਰਤਿਭਾ ਖੋਜ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ’ਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਦਮਿਕ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਵੀ ਵਿਦਿਆਰਥੀਆਂ ਨੂੰ ਪੂਰਨ ਵਿਅਕਤੀਤਵ ਦੇਣ ’ਚ ਮਦਦਗਾਰ ਹੁੰਦੀਆਂ ਹਨ। ਇਨੂੰ ਬਣਾਉਣ ’ਚ ਕਿਰਨਜੀਤ ਕੌਰ, ਮਹਿੰਦੀ ਲਗਾਉਣ ’ਚ ਨੀਤੂ ਰਾਣੀ, ਕਾਰਟੂਨਿੰਗ ’ਚ ਕਰਮਜੀਤ ਕੌਰ, ਕਰੋਸ਼ੀਆ ’ਚ ਪ੍ਰਦੀਪ ਕੌਰ ਅਤੇ ਗੁੱਡੀਆਂ-ਪਟੋਲੇ ’ਚ ਬੇਅੰਤ ਕੌਰ ਨੇ ਮੱਲ੍ਹਾਂ ਮਾਰੀਆਂ। ਵਿਦਿਆਰਥਣ ਹਰਮਨਪ੍ਰੀਤ ਕੌਰ ਅਤੇ ਤੀਸ਼ਾ ਸ਼ਰਮਾ ਵਲੋਂ ਕੀਤੀ ਲੁੱਡੀ ਦੀ ਪੇਸ਼ਕਾਰੀ ਬਾ-ਕਮਾਲ ਸੀ। ਭਾਸ਼ਣ ਮੁਕਾਬਲੇ ’ਚ ਵਿਦਿਆਰਥਣ ਏਕਮ ਅਤੇ ਕਵਿਤਾ ’ਚ ਜੈਸਮੀਨ ਨੇ ਵਾਹ-ਵਾਹ ਖੱਟੀ। ਵਿਦਿਆਰਥੀ ਦਲਜੀਤ ਕੌਰ, ਸੁਖਜੀਤ ਕੌਰ, ਇੰਦਰਜੀਤ ਕੌਰ, ਸਿਮਰਨਜੀਤ ਕੌਰ, ਰਾਜਵੀਰ ਕੌਰ, ਨਵਦੀਪ ਸਿੰਘ, ਗੌਰਵ ਕੁਮਾਰ, ਦੀਪਕ ਕੁਮਾਰ , ਕਿਰਨ ਕੌਰ, ਗੁੱਡੀ ਕੌਰ ਆਦਿ ਦੀਆਂ ਪੇਸ਼ਕਾਰੀਆਂ ਸ਼ਲਾਘਾਯੋਗ ਰਹੀਆਂ। ਮੰਚ ਸੰਚਾਲਨ ਡਾ. ਜਸਪ੍ਰੀਤ ਕੌਰ ਸੰਧੂ ਅਤੇ ਪ੍ਰੋ. ਕੁਲਦੀਪ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਸੁਖਦੀਪ ਸਿੰਘ, ਡਾ. ਸੀਮਾ ਜਿੰਦਲ, ਡਾ. ਰਾਵਿੰਦਰ ਸਿੰਘ, ਡਾ. ਅਵਿਨਾਸ਼ ਕੁਮਾਰ, ਡਾ. ਅਜਮੀਤ ਕੌਰ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਸਤਵੀਰ ਕੌਰ, ਪ੍ਰੋ. ਹਰਜਿੰਦਰ ਸਿੰਘ, ਡਾ. ਸੰਯੋਗ ਸੇਠੀ, ਡਾ. ਆਸ਼ੂ ਗਰਗ, ਡਾ. ਪ੍ਰਤਿਭਾ ਜਿੰਦਲ, ਪ੍ਰੋ. ਜੋਤੀ, ਪ੍ਰੋ. ਬੇਅੰਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਹਰਮਨਪ੍ਰੀਤ ਕੌਰ ਨੇ ਯੂ. ਪੀ. ਐਸ. ਸੀ. ਸੀ. ਏ. ਪੀ. ਐਫ. ਦੀ ਪ੍ਰੀਖਿਆ ’ਚੋਂ ਮਾਅਰਕਾ ਮਾਰਿਆ ਅਗਲੀ ਖ਼ਬਰ ਟਿੱਬਾ ਕਾਲੋਨੀ ’ਚ ਫੈਲੀ ਗੰਦਗੀ ਦੇ ਰੋਸ ’ਚ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।