02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰੋਟਰੀ ਕਲੱਬ ਮਾਨਸਾ ਰੋਇਲ ਨੇ ਵਿਸ਼ਵ ਦਿਲ ਦਿਵਸ ਮਨਾਇਆ

ਮਾਨਸਾ, 1 ਅਕਤੂਬਰ (ਸ. ਰਿ.)

ਅਜੀਤ ਡੈਸਕ 02-10-2026
ਮਾਨਸਾ, 1 ਅਕਤੂਬਰ (ਸ.ਰਿ.)- ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਪ੍ਰਧਾਨ ਪਰਮਿੰਦਰ ਗੋਇਲ ਦੀ ਪ੍ਰਧਾਨਗੀ ਹੇਠ ਵਿਸ਼ਵ ਹਾਰਟ ਦਿਲ ਮਨਾਇਆ ਗਿਆ। ਇਸ ਮੌਕੇ ਕਲੱਬ ਵਲੋਂ ਕੀਤੇ ਜਾਣ ਵਾਲੇ ਸੇਵਾ ਪ੍ਰੋਜੈਕਟਾਂ ਅਤੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਚਰਚਾ ਕੀਤੀ ਗਈ। ਸੀਨੀਅਰ ਮੈਂਬਰ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਨਿਯਮਿਤ ਕਸਰਤ, ਸਰੀਰਕ ਸਰਗਰਮੀ ਅਤੇ ਸਿਹਤਮੰਦ ਜੀਵਨਸ਼ੈਲੀ ਬਹੁਤ ਮਹੱਤਵਪੂਰਨ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਜਿੰਦਲ ਨੇ ਦਿਲ ਦੀਆਂ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੇਮ ਅਗਰਵਾਲ, ਰਾਕੇਸ਼ ਸੇਠੀ, ਡਾ. ਟੀ. ਪੀ. ਐਸ. ਰੇਖੀ, ਡਾ. ਨਰੇਸ਼ ਬਾਂਸਲ, ਰਮੇਸ਼ ਜਿੰਦਲ, ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਅਮਿਤ ਗੋਇਲ, ਹਰੀਸ਼ ਗਰਗ, ਜਗਦੀਸ਼ ਜੋਗਾ, ਰੋਹਿਤ ਰੋਮੀ, ਸੰਜੀਵ ਟੀਟਾ, ਸੰਜੀਵ ਬਾਂਸਲ, ਪਿੰਕੂ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਤਪਾਲ ਵਰਮਾ ਓ.ਬੀ.ਸੀ. ਸੈੱਲ ਜ਼ਿਲ੍ਹਾ ਮਾਨਸਾ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਮਿੱਟੀ ਦੀਆਂ ਭਰੀਆਂ ਟਰਾਲੀਆਂ ਸ਼ਹਿਰੀਆਂ ਲਈ ਬਣੀਆਂ ਮੁਸੀਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।