ਮਾਨਸਾ , 23 ਅਕਤੂਬਰ ( ਸ . ਰਿ .)- ਸਥਾਨਕ ਡੀ . ਏ . ਵੀ . ਪਬਲਿਕ ਸਕੂਲ ਵਿਖੇ ਹਾਊਸ ਕੋਆਰਡੀਨੇਟਰ ਜੋਤੀ ਬਾਂਸਲ ਵਲੋਂ ਨਿਊਜ਼ ਰੂਮ 360 ਚੈਲੇਂਜ – ਅੰਤਰ - ਹਾਊਸ ਨਿਊਜ਼ ਐਂਕਰਿੰਗ ਮੁਕਾਬਲਾ ਕਰਵਾਇਆ ਗਿਆ । ਵਿਦਿਆਰਥੀਆਂ ਨੇ ਨਿਊਜ਼ ਐਂਕਰਿੰਗ , ਲਾਈਵ ਰਿਪੋਰਟਿੰਗ ਅਤੇ ਰੋਲ - ਪਲੇਅ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਯਜੁਰਵੇਦ ਹਾਊਸ ਨੂੰ ਜੇਤੂ ਐਲਾਨਿਆ ਗਿਆ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰਿੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਖ਼ਬਰਾਂ ਪੇਸ਼ ਕਰਦੇ ਸਮੇਂ ਸਹੀ ਤੇ ਭਰੋਸੇਯੋਗ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ । ਇਸ ਮੌਕੇ ਅਰੁਣ ਅਰੋੜਾ , ਦੀਕਸ਼ਾ ਆਦਿ ਹਾਜ਼ਰ ਸਨ ।