01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪ੍ਰੈਗਾਬਲਿਨ 75 ਐਮ.ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਵੇਚਣ ’ਤੇ ਪਾਬੰਦੀ

ਮਾਨਸਾ, 30 ਸਤੰਬਰ (ਸ. ਰਿ.)

ਅਜੀਤ ਡੈਸਕ 01-10-2026
ਮਾਨਸਾ, 30 ਸਤੰਬਰ (ਸ.ਰਿ.)- ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਜ਼ਿਲ੍ਹੇ ’ਚ ਪ੍ਰੈਗਾਬਲਿਨ 75 ਐਮ.ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿੱਕਰੀ ’ਤੇ ਮੁਕੰਮਲ ਪਾਬੰਦੀ ਲਗਾਈ ਹੈ। ਉਨ੍ਹਾਂ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਦਵਾਈ ਦੇਣ ਸਮੇਂ ਡਾਕਟਰੀ ਪਰਚੀ ’ਤੇ ਮੋਹਰ ਲਗਾ ਕੇ ਦਵਾਈ ਦੇਣ ਦੀ ਤਰੀਕ ਵੀ ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਲੋਕ ਪ੍ਰੈਗਾਬਲਿਨ 300 ਐਮ.ਜੀ. ਕੈਪਸੂਲ ਦੀ ਗ਼ਲਤ ਵਰਤੋਂ ਕਰ ਕੇ ਨਸ਼ੇ ਦੇ ਤੌਰ ’ਤੇ ਵਰਤ ਰਹੇ ਹਨ, ਜਿਸ ਕਾਰਨ ਇਹ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 30 ਨਵੰਬਰ ਤੱਕ ਲਾਗੂ ਰਹੇਗਾ।
ਪਿਛਲੀ ਖ਼ਬਰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦਾ ਬਰਸੀ ਸਮਾਗਮ 11 ਨੂੰ ਅਗਲੀ ਖ਼ਬਰ ਰਾਮਲੀਲ੍ਹਾ ਦੇ ਦੂਸਰੇ ਦਿਨ ਤਾੜਕਾ ਦਾ ਡਰਾਵਣ ਦ੍ਰਿਸ਼ ਬਣਿਆ ਖਿੱਚ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।