30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਗਤੀ ਨਾਲ ਕਰਮ ਵੀ ਪਵਿੱਤਰ ਹੋਣਾ ਚਾਹੀਦੈ – ਗਿਰੀ ਮਹਾਰਾਜ

ਮਾਨਸਾ, 29 ਸਤੰਬਰ (ਸੱਭਿ. ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਸ੍ਰੀ ਦੇਵੀ ਭਾਗਵਤ ਮਹਾਂਪੁਰਾਣ ਕਥਾ ਦੇ ਤੀਜੇ ਦਿਨ ਸਾਧਵੀ ਨਿਸਕੰਪ ਚੇਤਨਾ ਗਿਰੀ ਨੇ ਕਥਾ ਸੁਣਾਉਂਦਿਆਂ ਕਿਹਾ ਕਿ ਜੇਕਰ ਪੂਜਾ ਪਾਠ ਕਰਨ ਦੇ ਨਾਲ ਬੁਰੇ ਕੰਮਾਂ ਨੂੰ ਨਾ ਤਿਆਗਿਆ ਜਾਵੇ ਤਾਂ ਪ੍ਰਮਾਤਮਾ ਕਦੇ ਵੀ ਖ਼ੁਸ਼ ਨਹੀਂ ਹੋਵੇਗਾ।

ਅਜੀਤ ਡੈਸਕ 30-09-2026
ਮਾਨਸਾ, 29 ਸਤੰਬਰ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਸ੍ਰੀ ਦੇਵੀ ਭਾਗਵਤ ਮਹਾਂਪੁਰਾਣ ਕਥਾ ਦੇ ਤੀਜੇ ਦਿਨ ਸਾਧਵੀ ਨਿਸਕੰਪ ਚੇਤਨਾ ਗਿਰੀ ਨੇ ਕਥਾ ਸੁਣਾਉਂਦਿਆਂ ਕਿਹਾ ਕਿ ਜੇਕਰ ਪੂਜਾ ਪਾਠ ਕਰਨ ਦੇ ਨਾਲ ਬੁਰੇ ਕੰਮਾਂ ਨੂੰ ਨਾ ਤਿਆਗਿਆ ਜਾਵੇ ਤਾਂ ਪ੍ਰਮਾਤਮਾ ਕਦੇ ਵੀ ਖ਼ੁਸ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਗਤੀ ਨਾਲ ਮਾਨਵਤਾਵਾਦੀ ਕਾਰਜ ਕਰਨਾ ਵੀ ਅਤਿ ਜ਼ਰੂਰੀ ਹਨ। ਇਸ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਮਾਇਆ ਸ਼ਰਮਾ ਤੇ ਦੇਵੀ ਪੂਜਾ ਦੀ ਰਸਮ ਮਹਿਲਾ ਸਤਿਸੰਗ ਮੰਡਲ ਵਲੋਂ ਨਿਭਾਈ ਗਈ, ਜਦਕਿ ਮੰਚ ਸੰਚਾਲਨ ਬਿੰਦਰਪਾਲ ਗਰਗ ਨੇ ਕੀਤਾ। ਇਸ ਮੌਕੇ ਮੰਦਰ ਪ੍ਰਧਾਨ ਰਾਜ ਮਿੱਤਲ, ਡਾ. ਜਨਕ ਰਾਜ ਸਿੰਗਲਾ, ਨਿਸ਼ਾ ਹੰਸ, ਰੇਣੂ ਅਰੋੜਾ, ਪੰਡਤ ਨਵਰਾਜ ਸ਼ਾਸਤਰੀ, ਭਗਵਾਨ ਦਾਸ, ਦੀਪਕ ਗਰਗ, ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੂੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ, ਸੰਨੀ ਗੋਇਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀ. ਪੀ. ਆਈ. ਵਲੋਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।