27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਸਮੂਹਿਕ ਗਾਇਨ ਕਰਵਾਏ

ਭੀਖੀ, 26 ਸਤੰਬਰ (ਬਲਕਾਰ ਸਿੰਘ ਸਹੋਤਾ)- ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਿਰ (ਸੀ. ਬੀ.

ਅਜੀਤ ਡੈਸਕ 27-09-2026
ਭੀਖੀ, 26 ਸਤੰਬਰ (ਬਲਕਾਰ ਸਿੰਘ ਸਹੋਤਾ)- ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਿਰ (ਸੀ.ਬੀ.ਐਸ.ਈ.) ਅਤੇ ਸ੍ਰੀ ਤਾਰਾ ਚੰਦ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਕਰਵਾਇਆ ਗਿਆ। ਆਮਦਨ ਕਰ ਅਧਿਕਾਰੀ ਮਨੀਸ਼ ਕੁਮਾਰ ਅਤੇ ਨਾਇਬ ਤਹਿਸੀਲਦਾਰ ਜਤਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਰਾਸ਼ਟਰ ਦੇ ਸ਼ਕਤੀਸ਼ਾਲੀ ਨਿਰਮਾਣ ਲਈ ਇਮਾਨਦਾਰੀ, ਤਨਦੇਹੀ ਅਤੇ ਸ਼ਿੱਦਤ ਨਾਲ ਆਪਣੇ ਫ਼ਰਜ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਗਗਨਦੀਪ ਪਰਾਸ਼ਰ ਨੇ ਵੀ ਸੰਬੋਧਨ ਕੀਤਾ। ਦੂਸਰੇ ਪਾਸੇ ਸ੍ਰੀ ਤਾਰਾ ਚੰਦ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਸਮਾਗਮ ’ਚ ਪ੍ਰਿੰਸੀਪਲ ਰਪਿੰਦਰ ਪਟਿਆਲ ਨੇ ਕਿਹਾ ਕਿ ਇਸ ਸਾਂਝੇ ਗਾਇਨ ਨੇ ਏਕਤਾ ਅਤੇ ਸਾਂਝੀ ਰਾਸ਼ਟਰੀ ਚੇਤਨਾ ਦਾ ਸੰਦੇਸ਼ ਦਿੱਤਾ ਹੈ ਤਾਂ ਜੋ ਵਿਦਿਆਰਥੀਆਂ ’ਚ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ, ਐਡਵੋਕੇਟ ਨਿਤਿਨ ਬਾਂਸਲ, ਡਾ. ਜਨਕ ਰਾਜ, ਤਜਿੰਦਰ ਜਿੰਦਲ, ਪ੍ਰਸ਼ੋਤਮ ਮੱਤੀ, ਮਾ. ਬ੍ਰਿਜ ਲਾਲ, ਸਤੀਸ਼ ਕੁਮਾਰ, ਵਿਵੇਕ ਜੈਨ ਬੱਬੂ, ਅਸ਼ੋਕ ਜੈਨ, ਡਾ. ਯਸ਼ਪਾਲ ਸਿੰਗਲਾ, ਅਨਿਲ ਜਿੰਦਲ, ਰਾਮ ਸਿੰਘ ਕੌਂਸਲਰ, ਸੁਖਦੇਵ ਸਿੰਘ ਸੁੱਖਾ, ਅਮ੍ਰਿਤ ਲਾਲ, ਭੂਸ਼ਨ ਕੁਮਾਰ ਗੋਸ਼ੀ, ਐਡਵੋਕੇਟ ਮਨੋਜ ਸਿੰਗਲਾ ਰੌਕੀ, ਰਾਕੇਸ਼ ਕੁਮਾਰ, ਨੀਲਮ ਮਨਚੰਦਾ, ਦੀਦੀ ਰੁਪਿੰਦਰ, ਦੀਦੀ ਸਪਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਭੀਖੀ ਇਲਾਕੇ ’ਚ ਮਿਲ ਰਿਹੈ ਭਰਵਾਂ ਹੁੰਗਾਰਾ–ਔਲਖ ਅਗਲੀ ਖ਼ਬਰ ਯੂਰੀਆ ਦੀ ਥਾਂ ’ਤੇ ਜੈਵਿਕ ਖਾਦਾਂ ਵਰਗੇ ਬਦਲਾਂ ’ਤੇ ਧਿਆਨ ਦੇਣ ਦੀ ਲੋੜ- ਰੀਜਨਲ ਮੈਨੇਜਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।