26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਖੁੰਬਾਂ ਦੀ ਖੇਤੀ ਰਾਹੀਂ ਆਮਦਨ ਵਧਾਉਣ ਸਬੰਧੀ ਕਿਸਾਨਾਂ ਨੂੰ 5 ਰੋਜ਼ਾ ਸਿਖਲਾਈ ਦਿੱਤੀ

ਮਾਨਸਾ, 25 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਖੇਤੀ ਵਿਗਿਆਨ ਕੇਂਦਰ ਵਲੋਂ 5 ਰੋਜ਼ਾ ‘ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਖੇਤੀ’ ਤਹਿਤ ਕਰਵਾਏ ਸਿਖਲਾਈ ਪ੍ਰੋਗਰਾਮ ਅਧੀਨ 25 ਕਿਸਾਨਾਂ ਨੂੰ ਆਮਦਨ ਵਧਾਉਣ ਬਾਰੇ ਜਾਣਕਾਰੀ ਦਿੱਤੀ ਗਈ। ਡਾ.

ਅਜੀਤ ਡੈਸਕ 26-09-2026
ਮਾਨਸਾ, 25 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਖੇਤੀ ਵਿਗਿਆਨ ਕੇਂਦਰ ਵਲੋਂ 5 ਰੋਜ਼ਾ ‘ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਖੇਤੀ’ ਤਹਿਤ ਕਰਵਾਏ ਸਿਖਲਾਈ ਪ੍ਰੋਗਰਾਮ ਅਧੀਨ 25 ਕਿਸਾਨਾਂ ਨੂੰ ਆਮਦਨ ਵਧਾਉਣ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਤੇਜਪਾਲ ਸਿੰਘ ਸਰਾਂ ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਸਿਖਲਾਈ ਸੈਸ਼ਨਾਂ ਦੀ ਅਗਵਾਈ ਕੀਤੀ ਅਤੇ ਪੰਜਾਬ ਦੇ ਮੌਸਮ ਲਈ ਢੁਕਵੇਂ ਵੱਖ-ਵੱਖ ਖੁੰਬਾਂ ਜਿਵੇਂ ਬਟਨ, ਓਸਟਰ ਤੇ ਪੈਡੀ ਸਟ੍ਰਾਅ ਖੁੰਬ ਬਾਰੇ ਜਾਣੂ ਕਰਵਾਇਆ। ਉਨ੍ਹਾਂ ਸਪਾਨ ਤਿਆਰ ਕਰਨ, ਕੰਪੋਸਟਿੰਗ, ਕੇਸਿੰਗ ਤੇ ਪੋਸਟ-ਹਾਰਵੈਸਟ ਪ੍ਰਬੰਧਨ ਵਰਗੇ ਜ਼ਰੂਰੀ ਪਹਿਲੂਆਂ ਨੂੰ ਸ਼ਾਮਿਲ ਕੀਤਾ ਤੇ ਘਰੇਲੂ ਖੁੰਬਾਂ ਦੀ ਖੇਤੀ ਲਈ ਸਸਤੀਆਂ ਤਕਨੀਕਾਂ ’ਤੇ ਜ਼ੋਰ ਦਿੱਤਾ। ਰਜਤ ਕੁਮਾਰ ਅਫ਼ਸਰ ਲੀਡ ਬੈਂਕ ਮਾਨਸਾ ਨੇ ਪੰਜਾਬ ਵਿਚ ਖੁੰਬ ਦੀ ਖੇਤੀ ਲਈ ਉਪਲਬਧ ਸਰਕਾਰੀ ਸਬਸਿਡੀਆਂ ’ਤੇ ਜ਼ੋਰ ਦਿੱਤਾ, ਜਿਸ ’ਚ ਕੰਪੋਸਟ ਯੂਨਿਟਾਂ ਅਤੇ ਸਪਾਨ ਲੈਬਾਂ ’ਤੇ 50 ਪ੍ਰਤੀਸ਼ਤ ਤੱਕ ਮਦਦ ਸ਼ਾਮਿਲ ਹੈ, ਜੋ ਨੈਸ਼ਨਲ ਹਰਟੀਕਲਚਰ ਮਿਸ਼ਨ ਵਰਗੀਆਂ ਸਕੀਮਾਂ ਹੇਠ ਹੈ।
ਪਿਛਲੀ ਖ਼ਬਰ ਸਤਨਾਮ ਸਿੰਘ ਨੇ ਏਸ਼ੀਅਨ ਖੇਡਾਂ ’ਚੋਂ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂਅ ਚਮਕਾਇਆ ਅਗਲੀ ਖ਼ਬਰ ਪਿੰਡ ਵਾਸੀਆਂ ਨੂੰ ਮਾਲਕੀ ਹੱਕ ਦੇਣ ਲਈ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੇ ਕੰਮਾਂ ’ਚ ਤੇਜ਼ੀ ਲਿਆਂਦੀ ਜਾਵੇ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।