15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੜਕੀਆਂ ਦੇ ਦੌੜ, ਲੰਬੀ ਛਾਲ ਤੇ ਸ਼ਾਟਪੁੱਟ ਮੁਕਾਬਲੇ ਕਰਵਾਏ

ਮਾਨਸਾ, 14 ਸਤੰਬਰ (ਸੱਭਿ. ਪ੍ਰਤੀ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇੱਥੇ ਲੜਕੀਆਂ ਦੇ ਦੌੜ, ਲੰਬੀ ਛਾਲ ਅਤੇ ਗੋਲ ਸੁੱਟਣ ਦੇ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 15-09-2026
ਮਾਨਸਾ, 14 ਸਤੰਬਰ (ਸੱਭਿ.ਪ੍ਰਤੀ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇੱਥੇ ਲੜਕੀਆਂ ਦੇ ਦੌੜ, ਲੰਬੀ ਛਾਲ ਅਤੇ ਗੋਲ ਸੁੱਟਣ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ 31 ਤੋਂ 40 ਸਾਲ ਉਮਰ ਵਰਗ 800 ਮੀਟਰ ਦੌੜ ’ਚ ਰੁਪਿੰਦਰ ਕੌਰ ਨੇ ਪਹਿਲਾ, ਸ਼ਾਟਪੁੱਟ ’ਚ ਰੁਪਿੰਦਰ ਕੌਰ ਤੇ ਕੁਲਵੀਰ ਕੌਰ, 100 ਮੀਟਰ ਦੌੜ ’ਚ ਕੁਲਵੀਰ ਕੌਰ ਤੇ ਸੁਖਬੀਰ ਕੌਰ, 400 ਮੀਟਰ ਦੌੜ ’ਚ ਗੁਰਪ੍ਰੀਤ ਕੌਰ ਅਤੇ ਲੰਬੀ ਛਾਲ ’ਚ ਸੁਖਬੀਰ ਕੌਰ ਨੇ ਮੋਹਰੀ ਸਥਾਨ ਹਾਸਲ ਕੀਤੇ । ਇਸੇ ਤਰ੍ਹਾਂ 41 ਤੋਂ 50 ਸਾਲ ਉਮਰ ਵਰਗ ਦੀ 100 ਮੀਟਰ ਦੌੜ ’ਚ ਬਲਜਿੰਦਰ ਕੌਰ ਤੇ ਬੇਅੰਤ ਕੌਰ, ਸ਼ਾਟਪੁੱਟ ’ਚ ਬਲਜਿੰਦਰ ਕੌਰ ਤੇ ਬੇਅੰਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ 51 ਤੋਂ 60 ਸਾਲ ਦੇ ਲੰਬੀ ਛਾਲ ਤੇ ਸ਼ਾਟਪੁੱਟ ਮੁਕਾਬਲੇ ’ਚ ਸੁਖਵਿੰਦਰ ਕੌਰ ਨੇ ਪਹਿਲਾ ਸਥਾਨ ਮੱਲਿਆ। ਇਸ ਮੌਕੇ ਕੋਚ ਸੰਗਰਾਮਜੀਤ ਸਿੰਘ ਲਾਡੀ, ਸ਼ਾਲੂ ਸ਼ਰਮਾ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਕੌਰ, ਅੰਮ੍ਰਿਤਪਾਲ ਸਿੰਘ, ਰਾਜਵੀਰ ਮੌਦਗਿੱਲ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਹਾਇਕ ਉਪਕਰਨਾਂ ਦੀ ਰਜਿਸਟਰੇਸ਼ਨ ਲਈ ਕੈਂਪ ਲਗਾਇਆ ਅਗਲੀ ਖ਼ਬਰ ਆਜ਼ਾਦੀ ਘੁਲਾਟੀਏ ਉੱਤਰਾਧਿਕਾਰੀ ਸੰਸਥਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।