04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਏਮਜ਼ ਹਸਪਤਾਲ ਵੀ ਗ਼ਰੀਬ ਤੇ ਆਮ ਲੋਕਾਂ ਦੇ ਇਲਾਜ ਤੋਂ ਹੋਣ ਲੱਗਾ ਦੂਰ

ਬੋਹਾ, 3 ਸਤੰਬਰ (ਰਮੇਸ਼ ਤਾਂਗੜੀ)- ਖੇਤਰ ਦੇ ਗ਼ਰੀਬ ਤੇ ਆਮ ਲੋਕਾਂ ਨੂੰ ਬਠਿੰਡਾ ਸ਼ਹਿਰ ’ਚ ਏਮਜ਼ ਹਸਪਤਾਲ ਚਾਲੂ ਹੋਣ ਨਾਲ ਵੱਡੀ ਆਸ ਬੱਝੀ ਸੀ ਕਿ ਹੁਣ ਉਨ੍ਹਾਂ ਦਾ ਇਲਾਜ ਵੀ ਸੌਖਿਆਂ ਹੋ ਜਾਇਆ ਕਰੇਗਾ । ਹੁਣ ਜਦੋਂ ਵੱਡੀ ਗਿਣਤੀ ਲੋਕ ਇਸ ਹਸਪਤਾਲ ’ਚ ਇਲਾਜ ਲਈ ਜਾਣ ਲੱਗੇ ਹਨ ਤਾਂ ਵਧੇਰੇ ਲੋਕਾਂ ਨੂੰ ਟੋਕਨ ਪਰਚੀ ਕਟਵਾ ਲੈਣ ਤੋਂ ਬਾਅਦ ਵੀ ਬਿਨਾਂ ਇਲਾਜ ਤੋਂ ਵਾਪਸ ਮੁੜਨਾ ਪੈਂਦਾ ਹੈ ।

ਅਜੀਤ ਡੈਸਕ 04-09-2026
ਬੋਹਾ, 3 ਸਤੰਬਰ (ਰਮੇਸ਼ ਤਾਂਗੜੀ)- ਖੇਤਰ ਦੇ ਗ਼ਰੀਬ ਤੇ ਆਮ ਲੋਕਾਂ ਨੂੰ ਬਠਿੰਡਾ ਸ਼ਹਿਰ ’ਚ ਏਮਜ਼ ਹਸਪਤਾਲ ਚਾਲੂ ਹੋਣ ਨਾਲ ਵੱਡੀ ਆਸ ਬੱਝੀ ਸੀ ਕਿ ਹੁਣ ਉਨ੍ਹਾਂ ਦਾ ਇਲਾਜ ਵੀ ਸੌਖਿਆਂ ਹੋ ਜਾਇਆ ਕਰੇਗਾ । ਹੁਣ ਜਦੋਂ ਵੱਡੀ ਗਿਣਤੀ ਲੋਕ ਇਸ ਹਸਪਤਾਲ ’ਚ ਇਲਾਜ ਲਈ ਜਾਣ ਲੱਗੇ ਹਨ ਤਾਂ ਵਧੇਰੇ ਲੋਕਾਂ ਨੂੰ ਟੋਕਨ ਪਰਚੀ ਕਟਵਾ ਲੈਣ ਤੋਂ ਬਾਅਦ ਵੀ ਬਿਨਾਂ ਇਲਾਜ ਤੋਂ ਵਾਪਸ ਮੁੜਨਾ ਪੈਂਦਾ ਹੈ । ਖੇਤਰ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਆਮ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਕੋਈ ਵਿਸ਼ੇਸ਼ ਸਾਧਨ ਰਾਹੀਂ 6-7 ਵਜੇ ਤੱਕ ਹਸਪਤਾਲ ਪਹੁੰਚਦੇ ਹਨ ਤਾਂ ਛੇਤੀ ਕੀਤੇ ਉਨ੍ਹਾਂ ਨੂੰ ਮੋਬਾਇਲ ਐਪ ’ਤੇ ਟੋਕਨ ਨਹੀਂ ਮਿਲਦਾ । ਬਾਅਦ ’ਚ ਜਦੋਂ ਉਹ ਇੱਧਰ-ਉੱਧਰ ਪੜਤਾਲ ਕਰਨ ਲਗਦੇ ਹਨ ਤਾਂ ਉਦੋਂ ਤੱਕ 8-10 ਖਿੜਕੀਆਂ ’ਤੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ । ਕਰੀਬ 2 ਘੰਟੇ ਲਾਈਨ ’ਚ ਖੜ੍ਹਨ ਮਗਰੋਂ 8 ਵਜੇ ਖਿੜਕੀਆਂ ’ਤੇ ਕੰਮ ਸ਼ੁਰੂ ਹੁੰਦਾ ਹੈ ਤਾਂ ਉਦੋਂ ਤੱਕ ਸੈਂਕੜੇ ਤੋਂ ਵੱਧ ਟੋਕਨਾਂ ਦਾ ਅੰਕੜਾ ਹੋ ਜਾਂਦਾ ਹੈ । ਇੱਥੋਂ ਵਿਹਲੇ ਹੋ ਕੇ ਇਹ ਬਿਰਧ ਤੇ ਬਿਮਾਰ ਲੋਕ ਜਦੋਂ ਸੰਬੰਧਿਤ ਡਾਕਟਰਾਂ ਦੇ ਕਮਰਿਆਂ ਅੱਗੇ ਜਾਂਦੇ ਹਨ ਤਾਂ ਉੱਥੇ ਪਹਿਲਾਂ ਹੀ ਵੱਡੀਆਂ ਕਤਾਰਾਂ ਵਿਖਾਈ ਦਿੰਦੀਆਂ ਹਨ । ਹਸਪਤਾਲ ਦੇ ਓ.ਪੀ.ਡੀ. ਖੇਤਰ ’ਚ 10 ਵਜੇ ਤੱਕ ਵੱਡੀ ਭੀੜ ਜਮਾਂ ਹੋ ਜਾਂਦੀ ਹੈ । ਖਿੜਕੀਆਂ ਕੋਲ ਲੱਗੇ ਛੋਟੇ ਸਪੀਕਰ ਵੀ ਬੰਦ ਹੀ ਰਹਿੰਦੇ ਹਨ । ਅਹਾਤੇ ’ਚ ਡਿਊਟੀ ਦੇ ਰਹੇ ਸਕਿਉਰਿਟੀ ਵਾਲੇ ਵੀ ਕਾਫ਼ੀ ਹੱਦ ਤੱਕ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਦਿੰਦੇ । ਨਵੇਂ ਮਰੀਜ਼ ਨੂੰ ਤਾਂ ਛੇਤੀ ਕੀਤੇ ਕੁਝ ਪਤਾ ਨਹੀਂ ਲੱਗਦਾ । ਇੱਥੋਂ ਦੇ ਮਰੀਜ਼ ਲਈ ਪ੍ਰਬੰਧ ਇੰਨਾ ਗੁੰਝਲਦਾਰ ਹੈ ਕਿ ਅਨਪੜ੍ਹ ਵਿਅਕਤੀ ਨੂੰ ਛੇਤੀ ਕੀਤੇ ਸਮਝ ਵੀ ਨਹੀਂ ਲੱਗਦੀ । ਮਰੀਜ਼ਾਂ ਨੇ ਦੱਸਿਆ ਕਿ ਉਹ ਲਾਈਨ ’ਚ 8 ਘੰਟੇ ਖੜ੍ਹੇ ਰਹੇ ਪਰ ਨਵੇਂ ਤੇ ਸਿਫ਼ਾਰਸ਼ੀ ਮਰੀਜ਼ ਕਦੇ ਸਕਿਉਰਿਟੀ ਵਾਲਿਆਂ ਤੇ ਕਦੇ ਸਟਾਫ਼ ਮੈਂਬਰਾਂ ਦੀ ਸਹਾਇਤਾ ਨਾਲ ਤੁਰੰਤ ਡਾਕਟਰਾਂ ਨੂੰ ਮਿਲਣ ਅੰਦਰ ਚਲੇ ਜਾਂਦੇ ਹਨ । ਉਨ੍ਹਾਂ ਦੱਸਿਆ ਕਿ 11 ਕੁ ਵਜੇ ਪੂਰੇ 8 ਘੰਟੇ ਖੜ੍ਹ ਕੇ ਜਦੋਂ ਉਹ ਅੰਦਰ ਡਾਕਟਰ ਕੋਲ ਪਹੁੰਚੇ ਤਾਂ ਡਾਕਟਰ ਨੇ ਮਾਮੂਲੀ ਪੁੱਛਗਿੱਛ ਮਗਰੋਂ ਨਵਾਂ ਐਕਸ-ਰੇ ਕਰਵਾ ਕੇ ਲਿਆਉਣ ਲਈ ਕਹਿ ਦਿੱਤਾ ਜਾਂਦਾ ਹੈ । ਇਸ ਅਵਸਥਾ ’ਚ ਆਮ ਮਰੀਜ਼ ਬੁਰੀ ਤਰ੍ਹਾਂ ਅੱਕਦੇ ਜਾ ਰਹੇ ਹਨ । ਲੋਕਾਂ ਦੀ ਮੰਗ ਹੈ ਕਿ ਮਰੀਜ਼ਾਂ ਦੀ ਜਾਣਕਾਰੀ ਲਈ ਖ਼ਾਸ ਪ੍ਰਬੰਧ ਕੀਤੇ ਜਾਣ ਅਤੇ ਹਰੇਕ ਨੂੰ ਵਾਰੀ ਅਨੁਸਾਰ ਚੈੱਕ ਕੀਤਾ ਜਾਵੇ।
ਪਿਛਲੀ ਖ਼ਬਰ ਰੋਜ਼ਗਾਰ ਨਾ ਮਿਲਣ ਕਾਰਨ ਪਿੰਡਾਂ ਦੇ ਮਨਰੇਗਾ ਮਜ਼ਦੂਰ ਫਿਰਦੇ ਵਿਹਲੇ ਅਗਲੀ ਖ਼ਬਰ ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਰੱਸਾਕਸ਼ੀ ਖਿਡਾਰੀਆਂ ਨੇ ਜ਼ਿਲ੍ਹੇ ’ਚੋਂ ਜਿੱਤੇ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।