30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਡੇਰਾਬੱਸੀ ’ਚ ਰਜਿਸਟਰੀਆਂ ’ਚ ਦਰਜ 20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖਿਆ

ਡੇਰਾਬੱਸੀ, 29 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਿਖੇ ਕੰਟਰੀ ਸਾਈਡ ਦੇ ਮੁੱਖ ਗੇਟ ਸਾਹਮਣੇ ਕਰੀਬ 15 ਤੋਂ 20 ਪਲਾਟਾਂ ਨੂੰ ਜਾਣ ਵਾਲੇ 20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਪਲਾਟ ਮਾਲਕਾਂ ਨੇ ਡੇਰਾਬੱਸੀ ਦੇ ਥਾਣਾ ਮੁਖੀ ਤੇ ਪਿੰਡ ਪਰਾਗਪੁਰ ਵਾਸੀ ਇਕ ਵਿਅਕਤੀ ’ਤੇ ਕਥਿਤ ਮਿਲੀਭੁਗਤ ਨਾਲ ਰਸਤੇ ਵਾਲੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ।

ਅਜੀਤ ਡੈਸਕ 30-11-2026
ਡੇਰਾਬੱਸੀ, 29 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਿਖੇ ਕੰਟਰੀ ਸਾਈਡ ਦੇ ਮੁੱਖ ਗੇਟ ਸਾਹਮਣੇ ਕਰੀਬ 15 ਤੋਂ 20 ਪਲਾਟਾਂ ਨੂੰ ਜਾਣ ਵਾਲੇ 20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਪਲਾਟ ਮਾਲਕਾਂ ਨੇ ਡੇਰਾਬੱਸੀ ਦੇ ਥਾਣਾ ਮੁਖੀ ਤੇ ਪਿੰਡ ਪਰਾਗਪੁਰ ਵਾਸੀ ਇਕ ਵਿਅਕਤੀ ’ਤੇ ਕਥਿਤ ਮਿਲੀਭੁਗਤ ਨਾਲ ਰਸਤੇ ਵਾਲੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਮੌਕੇ ’ਤੇ ਇਕੱਠੇ ਹੋਏ ਪਲਾਟ ਮਾਲਕਾਂ ਵਿਚ ਸ਼ਾਮਿਲ ਧਰਮਪਾਲ ਸਿੰਘ ਸੋਢੀ ਵਾਸੀ ਆਦਰਸ਼ ਨਗਰ ਡੇਰਾਬੱਸੀ, ਲਖਵਿੰਦਰ ਸਿੰਘ ਵਾਸੀ ਡੇਰਾ ਕਾਲੋਨੀ ਤੇ ਹੋਰਨਾਂ ਨੇ ਆਪਣੀਆਂ ਰਜਿਸਟਰੀਆਂ ਨੂੰ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 2011-12 ਦੌਰਾਨ ਗੁਲਸ਼ਨ ਨਾਮਕ ਵਿਅਕਤੀ ਤੋਂ ਪਲਾਟ ਖ਼ਰੀਦੇ ਸਨ, ਜਿਨ੍ਹਾਂ ਦੀਆਂ ਰਜਿਸਟਰੀਆਂ ਵਿਚ ਬਕਾਇਦਾ 20 ਫੁੱਟ ਚੌੜੀ ‘ਗਲੀ-ਆਮ’ ਦਰਜ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਇਸ ਰਸਤੇ ਵਾਲੀ ਜ਼ਮੀਨ ’ਤੇ ਮਿੱਟੀ ਪਾ ਕੇ ਚਾਰਦੀਵਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਲਾਟ ਮਾਲਕਾਂ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਰਸਤਾ ਬੰਦ ਹੋਣ ਨਾਲ ਉਨ੍ਹਾਂ ਨੂੰ ਆਪਣੇ ਹੀ ਪਲਾਟਾਂ ਤੱਕ ਪਹੁੰਚਣ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਪਰ ਕੁਝ ਦਿਨਾਂ ਬਾਅਦ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਉਸਾਰੀ ਦਾ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਕਥਿਤ ਬਦਸਲੂਕੀ ਕੀਤੀ। ਪਲਾਟ ਮਾਲਕਾਂ ਨੇ ਡਿਪਟੀ ਕਮਿਸ਼ਨਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿਸੇ ਵੀ ਧਿਰ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਮਾਲ ਰਿਕਾਰਡ ਅਤੇ ਰਜਿਸਟਰੀਆਂ ਦੇ ਆਧਾਰ ’ਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤੇ ਉਨ੍ਹਾਂ ਦਾ ਬਣਦਾ ਹੱਕ ਸੁਰੱਖਿਅਤ ਕੀਤਾ ਜਾਵੇ। ਜ਼ਮੀਨ ਕਾਨੂੰਨੀ ਤੌਰ ’ਤੇ ਖ਼ਰੀਦੀ ਹੈ-ਥਾਣਾ ਮੁਖੀ ਇਸ ਸੰਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਵਲੋਂ ਉਕਤ ਪਲਾਟ ਗੁਲਸ਼ਨ ਤੋਂ ਖ਼ਰੀਦਿਆ ਗਿਆ ਹੈ ਤੇ ਇਸ ਸੰਬੰਧੀ ਸਾਰੇ ਦਸਤਾਵੇਜ਼ ਮੁਕੰਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਲਾਟ ਮਾਲਕਾਂ ਦਾ ਰਸਤਾ ਪਿਛਲੇ ਪਾਸੇ ਵਾਲੀ ਗਲੀ ਵਲੋਂ ਹੈ ਤੇ ਉਨ੍ਹਾਂ ’ਤੇ ਜਾਣਬੁੱਝ ਕੇ ਦੋਸ਼ ਲਾਏ ਜਾ ਰਹੇ ਹਨ। ਕਾਲੋਨੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ-ਗੁਲਸ਼ਨ ਕੁਮਾਰਓ ਧਰ ਪ੍ਰਾਪਰਟੀ ਡੀਲਰ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਨਾ ਤਾਂ ਉਨ੍ਹਾਂ ਵਲੋਂ ਇਹ ਕਾਲੋਨੀ ਕੱਟੀ ਗਈ ਹੈ ਤੇ ਨਾ ਹੀ ਉਨ੍ਹਾਂ ਦਾ ਇਸ ਕਾਲੋਨੀ ਨਾਲ ਕੋਈ ਲੈਣਾ-ਦੇਣਾ ਹੈ। ਵੱਖ-ਵੱਖ ਧਿਰਾਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਦਰਮਿਆਨ ਹੁਣ ਮਾਲ ਵਿਭਾਗ ਦੇ ਰਿਕਾਰਡ ਦੀ ਪੜਤਾਲ ਅਤੇ ਨਿਰਪੱਖ ਨਿਸ਼ਾਨਦੇਹੀ ਨਾਲ ਹੀ ਵਿਵਾਦ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।
ਪਿਛਲੀ ਖ਼ਬਰ ਨਾਮੀ ਏ. ਟੀ. ਐੱਸ. ਗੋਲਫ ਮੀਡੋਜ਼ ਹਾਊਸਿੰਗ ਪ੍ਰਾਜੈਕਟ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ 25 ਲੱਖ ਦਾ ਲਾਇਆ ਜੁਰ... ਅਗਲੀ ਖ਼ਬਰ ਮੋਰਠੀਕਰੀ ਵਿਖੇ ਖਾਟੂ ਸ਼ਿਆਮ ਮੰਦਰ ਨੇੜੇ ਗਲੀਆਂ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।