ਡੇਰਾਬੱਸੀ ਵਿਖੇ ਆਟੋ ਚਾਲਕਾਂ ਦੀ ਮਨਮਾਨੀ, ਬਾਹਰੀ ਆਟੋ ਰੋਕ ਕੇ ਸਵਾਰੀਆਂ ਨੂੰ ਕੀਤਾ ਜਾ ਰਿਹੈ ਖੱਜਲ-ਖੁਆਰ
ਡੇਰਾਬੱਸੀ, 29 ਨਵੰਬਰ (ਗੁਰਮੀਤ ਸਿੰਘ)-ਅੱਜ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਬਰਵਾਲਾ ਚੌਕ ਨੇੜੇ ਜ਼ੀਰਕਪੁਰ ਤੋਂ ਆਏ ਇਕ ਆਟੋ ਨੂੰ ਕੁਝ ਵਿਅਕਤੀਆਂ ਨੇ ਰੋਕ ਲਿਆ ਅਤੇ ਉਸ ‘ਚ ਬੈਠੀਆਂ ਸਵਾਰੀਆਂ ਨੂੰ ਜ਼ਬਰਦਸਤੀ ਹੇਠ ਉਤਾਰ ਦਿੱਤਾ। ਆਟੋ ‘ਚ ਸਵਾਰ ਲੜਕੀਆਂ ਵਲੋਂ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ, ਪਰ ਆਟੋ ਯੂਨੀਅਨ ਦੀ ਧਮਕੀ ਦੇ ਕੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਗਿਆ।
ਜ਼
ਜ਼ਬਰਨ ਆਟੋ ਰੋਕ ਕੇ ਧਮਕਾਉਣ ਵਾਲੇ ਆਟੋ ਚਾਲਕ ਨਾਲ ਗੱਲਬਾਤ ਕਰਦੇ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਕੁਲਵੰਤ ਸਿੰਘ। ਤਸਵੀਰ : ਗੁਰਮੀਤ ਸਿੰਘ
30-11-2026
ਡੇਰਾਬੱਸੀ, 29 ਨਵੰਬਰ (ਗੁਰਮੀਤ ਸਿੰਘ)-ਅੱਜ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਬਰਵਾਲਾ ਚੌਕ ਨੇੜੇ ਜ਼ੀਰਕਪੁਰ ਤੋਂ ਆਏ ਇਕ ਆਟੋ ਨੂੰ ਕੁਝ ਵਿਅਕਤੀਆਂ ਨੇ ਰੋਕ ਲਿਆ ਅਤੇ ਉਸ ‘ਚ ਬੈਠੀਆਂ ਸਵਾਰੀਆਂ ਨੂੰ ਜ਼ਬਰਦਸਤੀ ਹੇਠ ਉਤਾਰ ਦਿੱਤਾ। ਆਟੋ ‘ਚ ਸਵਾਰ ਲੜਕੀਆਂ ਵਲੋਂ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ, ਪਰ ਆਟੋ ਯੂਨੀਅਨ ਦੀ ਧਮਕੀ ਦੇ ਕੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਦੌਰਾਨ ਬਾਹਰੋਂ ਆਏ ਆਟੋ ਚਾਲਕ ਨਾਲ ਬਦਸਲੂਕੀ ਕੀਤੇ ਜਾਣ ਦੇ ਦੋਸ਼ ਵੀ ਲੱਗੇ। ਮੌਕੇ ‘ਤੇ ਮੌਜੂਦ ਪੱਤਰਕਾਰਾਂ ਵਲੋਂ ਜਦੋਂ ਆਟੋ ਰੋਕਣ ਵਾਲਿਆਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਦੇ ਪ੍ਰਧਾਨ ਵਲੋਂ ਬਾਹਰੀ ਆਟੋ ਰੋਕਣ ਲਈ ਕਿਹਾ ਗਿਆ ਹੈ। ਮਾਮਲਾ ਟ੍ਰੈਫ਼ਿਕ ਪੁਲਿਸ ਇੰਚਾਰਜ ਕੁਲਵੰਤ ਸਿੰਘ ਦੇ ਧਿਆਨ ‘ਚ ਆਉਣ ‘ਤੇ ਉਹ ਮੌਕੇ ‘ਤੇ ਪਹੁੰਚੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਆਟੋ ਚਾਲਕ ਨੂੰ ਦੂਜੇ ਆਟੋ ਨੂੰ ਰੋਕਣ ਜਾਂ ਸਵਾਰੀਆਂ ਨੂੰ ਜ਼ਬਰਦਸਤੀ ਉਤਾਰਨ ਦਾ ਅਧਿਕਾਰ ਨਹੀਂ ਹੈ। ਇਸੇ ਦੌਰਾਨ ਉਨ੍ਹਾਂ ਆਟੋ ਯੂਨੀਅਨ ਦੇ ਪ੍ਰਧਾਨ ਨੂੰ ਵੀ ਮੌਕੇ ‘ਤੇ ਬੁਲਾਇਆ। ਪ੍ਰਧਾਨ ਨੇ ਆਟੋ ਰੋਕਣ ਵਾਲੇ ਯੂਨੀਅਨ ਮੈਂਬਰਾਂ ਨੂੰ ਝਾੜ ਪਾਉਂਦਿਆਂ ਭਵਿੱਖ ‘ਚ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ। ਟ੍ਰੈਫ਼ਿਕ ਇੰਚਾਰਜ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਹਰਕਤ ਗ਼ੈਰ-ਕਾਨੂੰਨੀ ਹੈ ਤੇ ਮੁੜ ਸ਼ਿਕਾਇਤ ਮਿਲਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਆਟੋ ਰੋਕਣ ਵਾਲੇ ਚਾਲਕਾਂ ਦੇ ਆਪਣੇ ਵਾਹਨਾਂ ਦੇ ਕਾਗਜ਼ਾਤ ਅਤੇ ਨੰਬਰ ਪਲੇਟਾਂ ਵੀ ਨਿਯਮਾਂ ਅਨੁਸਾਰ ਨਹੀਂ ਸਨ। ਕਈ ਆਟੋ ਚਾਲਕਾਂ ਵਲੋਂ ਓਵਰਲੋਡਿੰਗ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਵੱਧ ਸਵਾਰੀਆਂ ਬਿਠਾ ਕੇ ਜਾ ਰਹੇ ਇਕ ਆਟੋ ਨੂੰ ਰੋਕ ਕੇ ਉਸ ਦਾ ਚਲਾਨ ਵੀ ਕੀਤਾ।