30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸ਼ਾਮ ਹੁੰਦੇ ਤੇ ਰਾਤ ਸਮੇਂ ਖਰੜ-ਲਾਂਡਰਾਂ ਸੜਕ ’ਤੇ ਲੱਗ ਜਾਂਦਾ ਹੈ ਭਾਰੀ ਜਾਮ

ਖਰੜ, 29 ਨਵੰਬਰ (ਗੁਰਮੁੱਖ ਸਿੰਘ ਮਾਨ)-ਬਾਬਾ ਬੰਦਾ ਸਿੰਘ ਰਾਸ਼ਟਰੀ ਰਾਜ ਮਾਰਗ ਜਿਸ ਨੂੰ ਖਰੜ-ਲਾਂਡਰਾਂ ਰੋਡ ਵੀ ਕਿਹਾ ਜਾਂਦਾ ਹੈ, ‘ਤੇ ਸ਼ਾਮ ਢਲਦੇ ਸਾਰ ਹੀ ਖਰੜ ਸ਼ਹਿਰ ਦੀ ਹਦੂਦ ਅੰਦਰ ਕਈ ਥਾਈਂ ਖੁੱਲ੍ਹੀਆਂ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਵਲੋਂ ਆਪਣੇ ਵਾਹਨ ਸੜਕ ‘ਤੇ ਹੀ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਜਾਣ ਕਾਰਨ ਅਕਸਰ ਸੜਕ ‘ਤੇ ਜਾਮ ਲੱਗ ਜਾਂਦਾ ਹੈ। ਇਸ ਸਮੱਸਿਆ ਤੋਂ ਇਸ ਸੜਕ ਦੇ ਦੋਨੋਂ ਪਾਸੇ ਬਣੀਆਂ ਮਾਰਕੀਟਾਂ ਦੇ ਦੁਕਾਨਦਾਰ ਅਤੇ ਸ਼ਹਿਰ ਵਾਸੀ ਪ੍ਰੇਸ਼ਾਨ ਹਨ।

ਅਜੀਤ ਡੈਸਕ 30-11-2026
ਖਰੜ, 29 ਨਵੰਬਰ (ਗੁਰਮੁੱਖ ਸਿੰਘ ਮਾਨ)-ਬਾਬਾ ਬੰਦਾ ਸਿੰਘ ਰਾਸ਼ਟਰੀ ਰਾਜ ਮਾਰਗ ਜਿਸ ਨੂੰ ਖਰੜ-ਲਾਂਡਰਾਂ ਰੋਡ ਵੀ ਕਿਹਾ ਜਾਂਦਾ ਹੈ, ‘ਤੇ ਸ਼ਾਮ ਢਲਦੇ ਸਾਰ ਹੀ ਖਰੜ ਸ਼ਹਿਰ ਦੀ ਹਦੂਦ ਅੰਦਰ ਕਈ ਥਾਈਂ ਖੁੱਲ੍ਹੀਆਂ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਵਲੋਂ ਆਪਣੇ ਵਾਹਨ ਸੜਕ ‘ਤੇ ਹੀ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਜਾਣ ਕਾਰਨ ਅਕਸਰ ਸੜਕ ‘ਤੇ ਜਾਮ ਲੱਗ ਜਾਂਦਾ ਹੈ। ਇਸ ਸਮੱਸਿਆ ਤੋਂ ਇਸ ਸੜਕ ਦੇ ਦੋਨੋਂ ਪਾਸੇ ਬਣੀਆਂ ਮਾਰਕੀਟਾਂ ਦੇ ਦੁਕਾਨਦਾਰ ਅਤੇ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਸੜਕਾਂ ‘ਤੇ ਕਥਿਤ ਤੌਰ ‘ਤੇ ਅਣ-ਅਧਿਕਾਰਤ ਤੌਰ ‘ਤੇ ਖੜ੍ਹੇ ਕੀਤੇ ਵਾਹਨਾਂ ਵਿਚ ਸ਼ਰੇਆਮ ਸ਼ਰਾਬ ਦੇ ਜਾਮ ਖੜਕਾਏ ਜਾਂਦੇ ਹਨ ਅਤੇ ਮੱਛੀ ਤੇ ਹੋਰ ਖਾਣ-ਪੀਣ ਦੇ ਬਚੇ-ਕੁਚੇ ਸਾਮਾਨ ਸਮੇਤ ਡਿਸਪੋਜ਼ਲ ਪਲੇਟਾਂ ਤੇ ਗਿਲਾਸ ਦੁਕਾਨਾਂ ਦੇ ਅੱਗੇ ਸੁੱਟ ਦਿੱਤੇ ਜਾਂਦੇ ਹਨ ਅਤੇ ਜਦੋਂ ਸਵੇਰੇ ਦੁਕਾਨਦਾਰ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਕੂੜਾ ਕਰਕਟ ਪਿਆ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜਾ ਬਾਜ਼ਾਰ ਤੋਂ ਸਾਮਾਨ ਦੀ ਖ਼ਰੀਦ ਵਾਲੇ ਲੋਕ ਵੀ ਆਪਣੇ ਵਾਹਨ ਇਸ ਸੜਕ ‘ਤੇ ਖੜ੍ਹ ਕਰਕੇ ਜਾਂਦੇ ਹਨ। ਇਥੇ ਹੀ ਬਸ ਨਹੀਂ ਸਥਾਨਕ ਦੁਕਾਨਦਾਰ ਅਕਸਰ ਜਦੋਂ ਇਨ੍ਹਾਂ ਵਾਹਨ ਚਾਲਕਾਂ ਨੂੰ ਉਥੇ ਵਾਹਨ ਖੜ੍ਹਾ ਕਰਨ ਤੋਂ ਰੋਕਦੇ ਹਨ ਤਾਂ ਉਹ ਬੱਸ ਦੋ ਮਿੰਟ ਦਾ ਕੰਮ ਆਖਦੇ ਹੋਏ ਉਥੋਂ ਚਲੇ ਜਾਂਦੇ ਹਨ ਅਤੇ ਕਈ-ਕਈ ਘੰਟੇ ਵਾਪਸ ਨਹੀਂ ਆਉਂਦੇ, ਜਿਸ ਕਾਰਨ ਸੜਕ ‘ਤੇ ਜਾਮ ਲੱਗ ਜਾਂਦਾ ਹੈ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਰੋਜ਼ਾਨਾ ਜਾਮ ਵਰਗੀ ਸਥਿਤੀ ਤੋਂ ਬਚਣ ਲਈ ਪੁਲਿਸ-ਪ੍ਰਸ਼ਾਸਨ ਵਲੋਂ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਾਮ ਨੂੰ ਸੜਕ ‘ਤੇ ਸਥਿਤ ਟੀ-ਪੁਆਇੰਟ, ਅਕਾਲੀ ਦਫ਼ਤਰ ਰੋਡ, ਭੁਰੂ ਚੌਕ, ਬਡਾਲਾ ਟੀ-ਪੁਆਇੰਟ ਅਤੇ ਢਾਬ ਟੀ-ਪੁਆਇੰਟ ‘ਤੇ ਰਾਤ ਦੇ 8 ਵਜੇ ਤੱਕ ਪੁਲਿਸ ਕਰਮਚਾਰੀ ਆਵਾਜ਼ਾਈ ਨੂੰ ਕੰਟਰੋਲ ਕਰਨ ਲਈ ਤਾਇਨਾਤ ਕੀਤੇ ਜਾਣ ਜਾਂ ਫਿਰ ਪੀ. ਸੀ. ਆਰ. ਟੀਮ ਦਾ ਚੱਕਰ ਲਗਾਇਆ ਜਾਵੇ ਤਾਂ ਕਿ ਸੜਕ ‘ਤੇ ਜਾਮ ਵਰਗੀ ਸਥਿਤੀ ਨਾ ਬਣੇ।
ਪਿਛਲੀ ਖ਼ਬਰ ਲਗਜ਼ਰੀ ਫਲੈਟਾਂ ਦੇ ਨਾਂਅ ’ਤੇ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਵਾਲਾ ਸੁਸ਼ਮਾ ਗਰੁੱਪ ਦਾ ਡਾਇਰੈਕਟਰ ਗ੍ਰਿਫ਼ਤਾਰ ਚੰਡੀਗੜ... ਅਗਲੀ ਖ਼ਬਰ ਪਿੰਡ ਕੂੜਾਂਵਾਲਾ ਵਿਖੇ ਦੋ ਫੈਕਟਰੀਆਂ ’ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।