29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ - ਮੱਛਲੀ ਕਲਾਂ

ਐੱਸ. ਏ.

ਅਜੀਤ ਡੈਸਕ 29-11-2026
ਐੱਸ. ਏ. ਐੱਸ. ਨਗਰ, 28 ਨਵੰਬਰ (ਪ੍ਰੋ. ਅਵਤਾਰ ਸਿੰਘ)-ਇਲਾਕੇ ਦੇ ਪਿੰਡਾਂ ਵਿਚ ਰੋਜ਼ਾਨਾ ਸਵੇਰੇ ਤੇ ਸ਼ਾਮ ਵੇਲੇ ਲੱਗੇ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਹੀ ਸਵੇਰੇ 6 ਵਜੇ ਬਿਜਲੀ ਬੰਦ ਹੋ ਜਾਂਦੀ ਹੈ ਜੋ ਕਿ ਦੋ ਘੰਟਿਆਂ ਮਗਰੋਂ ਹੀ ਦੁਬਾਰਾ ਛੱਡੀ ਜਾ ਰਹੀ ਹੈ ਅਤੇ ਇਹੋ ਹਾਲ ਸ਼ਾਮ ਦੇ ਸਮੇਂ ਹੋ ਰਿਹਾ ਹੈ। ਇਹ ਗੱਲ ਇਥੇ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਆਖੀ। ਮੱਛਲੀ ਕਲਾਂ ਨੇ ਦੱਸਿਆ ਕਿ ਪਿਛਲੇ ਲਗਭਗ ਇਕ ਹਫਤੇ ਤੋਂ ਇਲਾਕੇ ਦੇ ਪਿੰਡਾਂ ਮੱਛਲੀ ਕਲਾਂ, ਮੱਛਲੀ ਖੁਰਦ, ਚੂਹੜ ਮਾਜਰਾ, ਸਵਾੜਾ, ਸੈਦਪੁਰ, ਗਿੱਦੜਪੁਰ ਚਡਿਆਲਾ ਸੂਦਾਂ, ਸੋਏ ਮਾਜਰਾ, ਪੱਤੜਾਂ, ਭਾਰਤਪੁਰ, ਗੋਬਿੰਦਗੜ੍ਹ, ਸ਼ਾਮਪੁਰ, ਰਾਏਪੁਰ, ਮੌਜਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਦਾ ਬਹੁਤ ਹੀ ਬੁਰਾ ਹਾਲ ਹੈ। ਸਵੇਰੇ ਤੇ ਸ਼ਾਮ ਸਮੇਂ ਜਦੋਂ ਲੋਕਾਂ ਨੇ ਆਪਣੇ ਜ਼ਰੂਰੀ ਘੇਰੂਲ ਕੰਮ ਕਰਨੇ ਹੁੰਦੇ ਹਨ ਤਾਂ ਉਸੇ ਹੀ ਸਮੇਂ ਬਿਜਲੀ ਦੋ ਤੋਂ ਤਿੰਨ ਘੰਟਿਆਂ ਲਈ ਬੰਦ ਹੋ ਜਾਂਦੀ ਹੈ। ਅਜੇ ਸਰਦੀ ਦੇ ਮੌਸਮ ਵਿਚ ਬਿਜਲੀ ਦਾ ਮੰਦਾ ਹਾਲ ਹੈ ਤਾਂ ਗਰਮੀ ਵਿਚ ਤਾਂ ਰੱਬ ਹੀ ਰਾਖਾ ਹੋਵੇਗਾ। 28ਐਮਓਐਚ01
ਪਿਛਲੀ ਖ਼ਬਰ ਸੇੈਕਟਰ 32 ਦੇ ਸਰਕਾਰੀ ਸਕੂਲ ’ਚ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਦੋ ਵਿਅਕਤੀਆਂ ਦੀ ਮੌਤ ਪੁਲਿਸ ਨੇ ਦੋਸ਼ੀ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੀਤਾ ਗ੍ਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।