26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸੋਨ ਤਗ਼ਮਾ ਜੇਤੂ ਅਧਿਆਪਕਾ ਗੁਰਜੀਤ ਕੌਰ ਦਾ ਸਕੂਲ ਪਹੁੰਚਣ ’ਤੇ ਸਨਮਾਨ

ਐੱਸ. ਏ.

ਹਰਨੂਰ ਸਿੰਘ ਪਿਤਾ : ਪਰਮਜੀਤ ਸਿੰਘ ਮਾਤਾ : ਸੁਰਿੰਦਰ ਕੌਰ ਵਾਸੀ : ਜ਼ੀਰਕਪੁਰ ਜ਼ਿਲ੍ਹਾ : ਮੁਹਾਲੀ 27-11-2026
ਐੱਸ. ਏ. ਐੱਸ. ਨਗਰ, 26 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸਰਕਾਰੀ ਮਿਡਲ ਸਕੂਲ ਬੱਲੋਮਾਜਰਾ ਦੀ ਪੰਜਾਬੀ ਅਧਿਆਪਕਾ ਤੇ ਇੰਚਾਰਜ ਗੁਰਜੀਤ ਕੌਰ ਨੇ 100 ਮੀਟਰ ਅਤੇ 400 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਵਰਗਾਂ ਵਿਚ ਸੋਨ ਤਗ਼ਮਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਸੋਨ ਤਗ਼ਮਾ ਜਿੱਤਣ ਤੋਂ ਉਪਰੰਤ ਅੱਜ ਸਕੂਲ ਪਹੁੰਚੇ ਗੁਰਜੀਤ ਕੌਰ ਦਾ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੈਂਟਰ ਹੈੱਡ ਟੀਚਰ ਗੁਰਪ੍ਰੀਤ ਪਾਲ ਸਿੰਘ ਨੇ ਕਿਹਾ ਕਿ ਗੁਰਜੀਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਮਰ ਤੇ ਜ਼ਿੰਮੇਵਾਰੀਆਂ ਜਿੱਤ ਦੇ ਰਾਹ ਵਿਚ ਰੋਕ ਨਹੀਂ ਬਣ ਸਕਦੀਆਂ, ਜੇ ਮਨ ਵਿਚ ਜਜ਼ਬਾ ਹੋਵੇ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਬੱਚਿਆਂ ਦੇ ਰੋਲ ਮਾਡਲ ਹੁੰਦੇ ਹਨ ਅਤੇ ਅੱਜ ਗੁਰਜੀਤ ਕੌਰ ਨੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਹੈ।
ਪਿਛਲੀ ਖ਼ਬਰ ਡੇਰਾਬੱਸੀ ਬੱਸ ਸਟੈਂਡ ਦੇ ਨਵੇਂ ਪਾਰਕ ਵਿਚ ਤਿਲਕਣ ਵਾਲਾ ਮਾਰਬਲ ਬਣਿਆ ਹਾਦਸਿਆਂ ਦਾ ਕਾਰਨ, ਡਾਕਟਰ ਦੀ ਲੱਤ ਟੁੱਟੀ ਅਗਲੀ ਖ਼ਬਰ ਸੰਵਿਧਾਨ ਦੀ ਰੱਖਿਆ ਲਈ ਕਾਂਗਰਸ ਵਲੋਂ ਪੰਚਕੂਲਾ ’ਚ ਮਾਰਚ, ਭਾਜਪਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।