ਦੇਵਰਾਜ ਮਲਿਕ ਮੈਮੋਰੀਅਲ ਟੂਰਨਾਮੈਂਟ ’ਚ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜਿੱਤੇ ਮੈਚ
ਚੰਡੀਗੜ੍ਹ, 26 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਗੁਰੂਕੁਲ ਗਲੋਬਲ ਸਕੂਲ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਵੱਕਾਰੀ ਦੇਵਰਾਜ ਮਲਿਕ ਮੈਮੋਰੀਅਲ ਇਨਵੀਟੇਸ਼ਨਲ ਬਾਸਕਟਬਾਲ ਟੂਰਨਾਮੈਂਟ ਵਿਚ ਮੁੰਡਿਆਂ ਅਤੇ ਕੁੜੀਆਂ ਦੇ ਵਰਗਾਂ ਵਿਚ ਕਈ ਦਿਲਚਸਪ ਮੈਚ ਦੇਖਣ ਨੂੰ ਮਿਲੇ ਅਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜਿੱਤਾਂ ਦਰਜ ਕਰਾਈਆਂ। ਕੁੜੀਆਂ ਦੇ ਮੁਕਾਬਲਿਆਂ ਵਿਚ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36 ਨੇ ਕ੍ਰੇਨ ਮੈਮੋਰੀਅਲ ਹਾਈ ਸਕੂਲ ਗਯਾ ਨੂੰ 36-12 ਨਾਲ ਅੰਕਾਂ ਤੇ ਨਿਊ ਪਬਲਿਕ ਸਕੂਲ ਸੈਕਟਰ 18 ਨੇ ਰੂਟ ਅਕੈਡਮੀ ਨੂੰ 0 ਦੇ ਮੁਕਾਬਲੇ 20 ਅੰਕਾਂ ਨਾਲ ਕਰਾਰੀ ਮਾਤ ਦਿੱਤੀ ਜਦਕਿ ਸੈਕਰਡ ਹਾਰਟ ਸਕੂਲ ਚੰਡੀਗੜ੍ਹ ਨੇ ਸ਼ਿਵਾਲਿਕ ਚਿਲਡਰਨ ਅਕੈਡਮੀ ਰਾਜਸਥਾਨ ਨੂੰ 24-13 ਅੰਕਾਂ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਰਕਾਘਾਟ ਨੇ ਦੇਵ ਰਿਸ਼ੀ ਵਿਦਿਆਪੀਠ ਹਰਿਆਣਾ ਨੂੰ 67-57 ਨਾਲ ਹਰਾਇਆ।
ਅਜੀਤ ਡੈਸਕ
27-11-2026