23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਹਿਲਾ ਤੋਂ ਆਈਫੋਨ ਖੋਹਣ ਵਾਲੇ ਦੋ ਝਪਟਮਾਰ ਗ੍ਰਿਫ਼ਤਾਰ

ਪੰਚਕੂਲਾ, 23 ਨਵੰਬਰ (ਕਪਿਲ)-ਪੰਚਕੂਲਾ ਵਿਚ ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੇ ਵਿਸ਼ੇਸ਼ ਅਭਿਆਨ ‘ਆਪ੍ਰੇਸ਼ਨ ਹੰਟਡਾਊਨ’ ਤਹਿਤ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਕ੍ਰਾਈਮ ਬ੍ਰਾਂਚ-3 ਦੀ ਟੀਮ ਨੇ ਸੈਕਟਰ-5 ਵਿਚ ਮਹਿਲਾ ਤੋਂ ਮੋਬਾਈਲ ਫੋਨ ਖੋਹਣ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਆਪ੍ਰੇਸ਼ਨ ਹੰਟ ਡਾਊਨ ਦੇ ਤਹਿਤ ਕੀਤੀ ਜਾ ਰਹੀ ਕਾਰਵਾਈ ਦੌਰਾਨ ਮਹਿਲਾ ਤੋਂ ਆਈਫੋਨ ਖੋਹਣ ਵਾਲੇ ਝਪਟਮਾਰ ਪੰਚਕੂਲਾ ਪੁਲਿਸ ਹਿਰਾਸਤ ਵਿਚ। ਤਸਵੀਰ : ਕਪਿਲ 24-11-2026
ਪੰਚਕੂਲਾ, 23 ਨਵੰਬਰ (ਕਪਿਲ)-ਪੰਚਕੂਲਾ ਵਿਚ ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੇ ਵਿਸ਼ੇਸ਼ ਅਭਿਆਨ ‘ਆਪ੍ਰੇਸ਼ਨ ਹੰਟਡਾਊਨ’ ਤਹਿਤ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਕ੍ਰਾਈਮ ਬ੍ਰਾਂਚ-3 ਦੀ ਟੀਮ ਨੇ ਸੈਕਟਰ-5 ਵਿਚ ਮਹਿਲਾ ਤੋਂ ਮੋਬਾਈਲ ਫੋਨ ਖੋਹਣ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 1 ਲੱਖ 30 ਹਜ਼ਾਰ ਰੁ. ਦੀ ਕੀਮਤ ਵਾਲਾ ਆਈਫੋਨ-15 ਪ੍ਰੋ ਅਤੇ ਵਾਰਦਾਤ ਵਿਚ ਵਰਤੀ ਗਈ ਚੋਰੀ ਦੀ ਕਾਲੇ ਰੰਗ ਦੀ ਅਪਾਚੇ ਮੋਟਰਸਾਈਕਲ ਬਰਾਮਦ ਕੀਤੀ ਹੈ। ਏ. ਸੀ. ਪੀ. ਕ੍ਰਾਈਮ ਵਿਕਰਮ ਨੇਹਰਾ ਨੇ ਦੱਸਿਆ ਕਿ 13 ਨਵੰਬਰ ਨੂੰ ਪੰਚਕੂਲਾ ਦੇ ਸੈਕਟਰ-5 ਥਾਣਾ ਖੇਤਰ ਵਿਚ ਬਿਜਲੀ ਬੋਰਡ ਦੇ ਸਬ-ਸਟੇਸ਼ਨ ਦੇ ਸਾਹਮਣੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਮਹਿਲਾ ਤੋਂ ਆਈਫੋਨ-15 ਪ੍ਰੋ ਖੋਹ ਕੇ ਫ਼ਰਾਰ ਹੋ ਗਏ ਸਨ। ਸ਼ਿਕਾਇਤ ਦੇ ਆਧਾਰ ‘ਤੇ 17 ਨਵੰਬਰ ਨੂੰ ਸੈਕਟਰ-5 ਥਾਣੇ ਵਿਚ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਕ੍ਰਾਈਮ ਬ੍ਰਾਂਚ-3 ਦੇ ਇੰਚਾਰਜ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ 22 ਨਵੰਬਰ ਨੂੰ ਪਿੰਡ ਬੀੜ ਘੱਗਰ ਸਥਿਤ ਸਤਿਸੰਗ ਭਵਨ ਦੇ ਨੇੜੇ ਕਾਲੇ ਰੰਗ ਦੀ ਅਪਾਚੇ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਉਨ੍ਹਾਂ ਦੀ ਪਛਾਣ ਓਮ ਪ੍ਰਕਾਸ਼ ਉਰਫ਼ ਰਵੀ ਵਾਸੀ ਵਿਕਾਸ ਨਗਰ ਮੌਲੀ ਜਾਗਰਾਂ ਚੰਡੀਗੜ੍ਹ ਅਤੇ ਕਪਿਲ ਵਾਸੀ ਪਿੰਡ ਬੀੜ ਘੱਗਰ ਪੰਚਕੂਲਾ ਵਜੋਂ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਵਿਚ ਵਰਤੀ ਗਈ ਮੋਟਰਸਾਈਕਲ 4 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ-19 ਵਿਚ ਸਦਰ ਬਾਜ਼ਾਰ ਦੇ ਪਿੱਛੇ ਤੋਂ ਚੋਰੀ ਕੀਤੀ ਗਈ ਸੀ। ਡੀ. ਸੀ. ਪੀ. ਅਮਰਿੰਦਰ ਸਿੰਘ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਕਪਿਲ ਨੇ ਆਪਣੇ ਘਰੋਂ ਖੋਹਿਆ ਹੋਇਆ ਆਈਫੋਨ ਬਰਾਮਦ ਕਰਵਾਇਆ। ਪੁਲਿਸ ਟੀਮ ਨੇ ਖੋਹਿਆ ਮੋਬਾਈਲ ਫੋਨ, ਵਾਰਦਾਤ ਵਿਚ ਵਰਤੀ ਗਈ ਚੋਰੀ ਦੀ ਮੋਟਰਸਾਈਕਲ ਅਤੇ ਕੱਪੜੇ ਵੀ ਬਰਾਮਦ ਕਰ ਲਏ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਪਿਲ ਖ਼ਿਲਾਫ਼ ਪੰਚਕੂਲਾ ਦੇ ਵੱਖ-ਵੱਖ ਥਾਣਿਆਂ ਵਿਚ ਚੋਰੀ ਦੇ ਪੰਜ ਮਾਮਲੇ ਪਹਿਲਾਂ ਹੀ ਦਰਜ ਹਨ। ਇਨ੍ਹਾਂ ਵਿਚ ਸੈਕਟਰ-20 ਥਾਣੇ ਵਿਚ ਇਕ, ਸੈਕਟਰ-7 ਥਾਣੇ ਵਿਚ ਇਕ ਅਤੇ ਸੈਕਟਰ-5 ਥਾਣੇ ਵਿਚ ਤਿੰਨ ਮਾਮਲੇ ਸ਼ਾਮਿਲ ਹਨ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਦਰਜ ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 3 (5) ਅਤੇ 317 (2) ਵੀ ਜੋੜੀਆਂ ਗਈਆਂ ਹਨ। ਦੋਵਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ’ਚ ਉਤਰੇਗਾ ਉਮੀਦਵਾਰ ਅਗਲੀ ਖ਼ਬਰ ਸੱਤ ਅਧਿਕਾਰੀਆਂ ਨੂੰ ਈ.ਡੀ. ਦੇ ਸੰਮਨ, ਪਹਿਲੇ ਦਿਨ ਕੁਮਾਰ ਰਾਹੁਲ ਨਹੀਂ ਹੋਏ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।