20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਿਖੇ ਏ. ਆਈ. ਸੀ. ਟੀ. ਈ. ਸਪਾਂਸਰਡ ਤਿੰਨ ਰੋਜ਼ਾ ‘ਅਟਲ ਵਾਣੀ’ ਵਰਕਸ਼ਾਪ ਸ਼ੁਰੂ

ਐੱਸ. ਏ.

ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਿਖੇ ਏ. ਆਈ. ਸੀ. ਟੀ. ਈ. ਸਪਾਂਸਰਡ ਤਿੰਨ ਰੋਜ਼ਾ ‘ਅਟਲ ਵਾਣੀ’ ਵਰਕਸ਼ਾਪ ਦੀਵਾ ਜਗਾ ਕੇ ਸ਼ੁਰੂਆਤ ਕਰਵਾਉਂਦੇ ਹੋਏ ਮਹਿਮਾਨ ਅਤੇ ਅਧਿਕਾਰੀ। ਅਜੀਤ ਤਸਵੀਰ 21-11-2026
ਐੱਸ. ਏ. ਐੱਸ. ਨਗਰ, 20 ਨਵੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.)-ਸੀ. ਜੀ. ਸੀ. ਲਾਂਡਰਾਂ ਦੇ ਇਲੈਕਟ੍ਰੋਨਿਕਸ ਤੇ ਸੰਚਾਰ ਇੰਜੀਨੀਅਰਿੰਗ ਵਿਭਾਗ (ਈ. ਸੀ. ਈ.) ਵਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਦੇ ਸਹਿਯੋਗ ਨਾਲ ਤਿੰਨ ਰੋਜ਼ਾ ‘ਅਟਲ ਵਾਣੀ’ ਵਰਕਸ਼ਾਪ ਕਰਵਾਈ ਜਾ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਦੇ ਉੱਭਰ ਰਹੇ ਖੇਤਰ ਅਧੀਨ ਲੈਬਵਿਊ ਦੀ ਵਰਤੋਂ ਨਾਲ ਏ. ਆਈ. ਆਧਾਰਿਤ ਸਮਾਰਟ ਰੋਬੋਟਿਕਸ ਵਿਸ਼ੇ ‘ਤੇ ਹਿੰਦੀ ਭਾਸ਼ਾ ‘ਚ ਕਰਵਾਈ ਵਰਕਸ਼ਾਪ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਆਟੋਮੇਸ਼ਨ, ਹਾਰਡਵੇਅਰ ਇੰਟਰਫੇਸਿੰਗ, ਡੇਟਾ ਐਜੂਕੇਸ਼ਨ ਅਤੇ ਰੀਇਨਫੋਰਸਮੈਂਟ ਲਰਨਿੰਗ ਵਰਗੇ ਵਿਸ਼ਿਆਂ ਬਾਰੇ ਸੂਝ ਪ੍ਰਦਾਨ ਕਰਨਾ ਹੈ। ਵਰਕਸ਼ਾਪ ਨੂੰ ਹਿੰਦੀ ਭਾਸ਼ਾ ‘ਚ ਕਰਵਾਉਣਾ ਏ. ਆਈ. ਸੀ. ਟੀ. ਈ. ਦੀ ‘ਅਟਲ ਵਾਣੀ’ ਪਹਿਲਕਦਮੀ ਦੇ ਉਸ ਉਦੇਸ਼ ਨੂੰ ਵੀ ਹੁਲਾਰਾ ਦਿੰਦਾ ਹੈ, ਜਿਸ ਤਹਿਤ ਤਕਨੀਕੀ ਸਿੱਖਿਆ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਉਣ ਯੋਗ ਬਣਾਉਣਾ ਹੈ। ਵਰਕਸ਼ਾਪ ਦੀ ਸ਼ੁਰੂਆਤ ਪ੍ਰਾਥਨਾ ਤੇ ਰਵਾਇਤੀ ਦੀਵੇ ਜਗਾਉਣ ਦੀ ਰਸਮ ਨਾਲ ਹੋਈ। ਇਸ ਮੌਕੇ ਡਾ. ਸੁਖਪ੍ਰੀਤ ਕੌਰ ਡਾਇਰੈਕਟਰ ਪ੍ਰਿੰਸੀਪਲ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਐਨੋਵੇਟ ਸਕਿੱਲ ਰੋਬੋਟਿਕਸ, ਆਟੋਮੇਸ਼ਨ ਅਤੇ ਆਈ. ਆਈ. ਓ. ਟੀ. ਦੇ ਸੰਸਥਾਪਕ ਅਤੇ ਸੀ. ਈ. ਓ. ਅਜੈ ਗੋਦਾਰਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਵਿਨੈ ਭਾਟੀਆ ਪ੍ਰੋਫੈਸਰ ਅਤੇ ਮੁਖੀ ਈ. ਸੀ. ਈ. ਵਿਭਾਗ ਨੇ ਸਵਾਗਤੀ ਭਾਸ਼ਨ ਦਿੱਤਾ। ਤਕਨੀਕੀ ਪ੍ਰੋਗਰਾਮ ‘ਚ ਚਾਰ ਸੈਸ਼ਨ ਕਰਵਾਏ ਗਏ, ਜਿਨ੍ਹਾਂ ‘ਚੋਂ ਪਹਿਲੇ ਸੈਸ਼ਨ ‘ਚ ਅਜੈ ਗੋਦਾਰਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬੁਨਿਆਦੀ ਸਿਧਾਂਤਾਂ ਅਤੇ ਰੋਬੋਟਿਕਸ ‘ਚ ਇਸ ਦੇ ਉਪਯੋਗਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਜਦਕਿ ਨਿਤੇਸ਼ ਪ੍ਰਧਾਨ ਸਹਾਇਕ ਮੈਨੇਜਰ ਵੀ. ਵੀ. ਡੀ. ਐਨ. ਟੈਕਨਾਲੋਜੀਜ਼ ਗੁਰੂਗ੍ਰਾਮ ਨੇ ਲੈਬਵਿਊ ਅਤੇ ਇਸ ਦੇ ਟੂਲ-ਕਿੱਟਾਂ ਦੀ ਵਰਤੋਂ ਕਰਦੇ ਹੋਏ ਏ. ਆਈ. ਤੇ ਰੋਬੋਟਿਕਸ ਲਈ ਹਾਰਡਵੇਅਰ ਇੰਟਰਫੇਸਿੰਗ ਅਤੇ ਡੇਟਾ ਪ੍ਰਾਪਤੀ ‘ਤੇ ਦੂਜਾ ਸੈਸ਼ਨ ਚਲਾਇਆ। ਦੁਪਹਿਰ ਦੇ ਖਾਣੇ ਤੋਂ ਬਾਅਦ ਹੋਏ ਸੈਸ਼ਨਾਂ ‘ਚ ਡਾ. ਸ਼ਵੇਤਾ ਜੈਨ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਵਿਭਾਗ ਆਈ. ਆਈ. ਟੀ. ਰੋਪੜ ਨੇ ਰੋਬੋਟਿਕਸ ਲਈ ਰੀਇਨਫੋਰਸਮੈਂਟ ਲਰਨਿੰਗ ਵਿਸ਼ੇ ਸੰਬੰਧੀ ਚਰਚਾ ਕੀਤੀ। ਉਨ੍ਹਾਂ ਫ਼ੈਸਲਾ ਲੈਣ ਦੀ ਪ੍ਰਕਿਰਿਆ ਤੇ ਬੁੱਧੀਮਾਨ ਰੋਬੋਟਿਕ ਵਿਵਹਾਰ ਲਈ ਇਸ ਦੀ ਸਾਰਥਕਤਾ ‘ਤੇ ਧਿਆਨ ਕੇਂਦਰਿਤ ਕੀਤਾ। ਅੰਤਿਮ ਸੈਸ਼ਨ ਡਾ. ਵਿਨੈ ਭਾਟੀਆ ਵਲੋਂ ਕਰਵਾਇਆ। ਵਰਕਸ਼ਾਪ ਨੂੰ ਡਾ. ਆਸ਼ਿਮਾ ਕਾਲਰਾ ਤੇ ਡਾ. ਭਾਵਨਾ ਟੰਡਨ ਈ. ਸੀ. ਈ. ਡਿਪਾਰਟਮੈਂਟ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਕੋਆਰਡੀਨੇਟ ਕਰ ਰਹੇ ਹਨ। ਦਿਨ ਭਰ ਦੇ ਸੈਸ਼ਨਾਂ ‘ਚ ਉਦਯੋਗ ਤੇ ਅਕਾਦਮਿਕ ਦ੍ਰਿਸ਼ਟੀਕੋਣਾਂ ਨੂੰ ਜੋੜਦੇ ਹੋਏ ਰੋਬੋਟਿਕਸ ‘ਚ ਏ. ਆਈ. ਦੇ ਬੁਨਿਆਦੀ ਸੰਕਲਪਾਂ ਅਤੇ ਤਕਨੀਕੀ ਉਪਯੋਗਾਂ ਨੂੰ ਸ਼ਾਮਿਲ ਕੀਤਾ। ਵਰਕਸ਼ਾਪ ਦੇ ਪਹਿਲੇ ਦਿਨ ਦੀ ਸਮਾਪਤੀ ਏ. ਆਈ. ਦੇ ਬੁਨਿਆਦੀ ਸਿਧਾਂਤਾਂ, ਲੈਬਵਿਊ ਆਧਾਰਿਤ ਹਾਰਡਵੇਅਰ ਇੰਟਰਫੇਸਿੰਗ, ਡੇਟਾ ਪ੍ਰਾਪਤੀ, ਰੀਇਨਫੋਰਸਮੈਂਟ ਲਰਨਿੰਗ ਅਤੇ ਰੋਬੋਟਿਕ ਸਿਸਟਮ ਵਿਕਾਸ ਨਾਲ ਸੰਬੰਧਿਤ ਵਿਚਾਰ ਵਟਾਂਦਰੇ ਨਾਲ ਹੋਈ।
ਪਿਛਲੀ ਖ਼ਬਰ ਪੀ. ਸੀ. ਐਸ. ਭਰਤੀ ਘੁਟਾਲੇ ਦੇ ਵਿਰੋਧ ’ਚ ਭਾਜਪਾ ਦੇ ਯੁਵਾ ਮੋਰਚੇ ਵਲੋਂ ਮੁਹਾਲੀ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੀਨੀਅਰ ਟਕਸਾਲੀ ਕਾਂਗਰਸੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ-ਬੰਨੀ ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।