20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸੀਨੀਅਰ ਟਕਸਾਲੀ ਕਾਂਗਰਸੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ-ਬੰਨੀ ਕੰਗ

ਖਰੜ, 20 ਨਵੰਬਰ (ਜੰਡਪੁਰੀ)-ਕਾਂਗਰਸ ਦੇ ਸੀਨੀਅਰ ਟਕਸਾਲੀ ਆਗੂਆਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਉਨ੍ਹਾਂ ਦੇ ਕੋਲ ਬਹੁਤ ਵੱਡਾ ਤਜ਼ਰਬਾ ਹੁੰਦਾ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਾਂਗਰਸ ਦੇ ਸੀਨੀਅਰ ਆਗੂ ਸੈਕਟਰੀ ਮਹਿੰਦਰ ਸਿੰਘ ਹਰਲਾਲਪੁਰ ਨਾਲ ਮੁਲਾਕਾਤ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ।

ਟਕਸਾਲੀ ਕਾਂਗਰਸੀ ਆਗੂ ਸੈਕਟਰੀ ਮਹਿੰਦਰ ਸਿੰਘ ਤੋਂ ਅਸ਼ੀਰਵਾਦ ਲੈਂਦੇ ਹੋਏ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ। ਤਸਵੀਰ : ਜੰਡਪੁਰੀ 21-11-2026
ਖਰੜ, 20 ਨਵੰਬਰ (ਜੰਡਪੁਰੀ)-ਕਾਂਗਰਸ ਦੇ ਸੀਨੀਅਰ ਟਕਸਾਲੀ ਆਗੂਆਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਉਨ੍ਹਾਂ ਦੇ ਕੋਲ ਬਹੁਤ ਵੱਡਾ ਤਜ਼ਰਬਾ ਹੁੰਦਾ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਾਂਗਰਸ ਦੇ ਸੀਨੀਅਰ ਆਗੂ ਸੈਕਟਰੀ ਮਹਿੰਦਰ ਸਿੰਘ ਹਰਲਾਲਪੁਰ ਨਾਲ ਮੁਲਾਕਾਤ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਮਹਿੰਦਰ ਸਿੰਘ ਹਰਲਾਲਪੁਰ ਨੇ ਜਿਥੇ ਉਨ੍ਹਾਂ ਨਾਲ ਪੁਰਾਣੇ ਤਜ਼ਰਬੇ ਸਾਂਝੇ ਕੀਤੇ, ਉਥੇ ਹੀ ਉਨ੍ਹਾਂ ਪੁਰਾਣੇ ਕਾਂਗਰਸੀ ਆਗੂ ਮਾਸਟਰ ਮੇਹਰ ਸਿੰਘ ਦਾ ਵੀ ਜ਼ਿਕਰ ਕੀਤਾ, ਜੋ ਕਿ ਹਮੇਸ਼ਾ ਬਿਨਾਂ ਕਿਸੇ ਲਾਲਚ ਤੋਂ ਕਾਂਗਰਸ ਪਾਰਟੀ ਦੀ ਮਦਦ ਕਰਦੇ ਸਨ। ਇਸ ਮੌਕੇ ਬੰਨੀ ਕੰਗ ਨੇ ਸੈਕਟਰੀ ਮਹਿੰਦਰ ਸਿੰਘ ਹਰਲਾਲਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕੋਲੋਂ ਅੱਜ ਉਨ੍ਹਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਹੈ। ਇਸ ਮੌਕੇ ਸੈਕਟਰੀ ਮਹਿੰਦਰ ਸਿੰਘ ਦੇ ਪੋਤਰੇ ਸਤਨਾਮ ਸਿੰਘ ਸੈਣੀ ਜੋ ਕਿ ਕਾਂਗਰਸ ਦੇ ਬਲਾਕ ਪ੍ਰਧਾਨ ਹਨ ਤੇ ਉਨ੍ਹਾਂ ਦੇ ਪੁੱਤਰ ਨਿਰਮਲ ਸਿੰਘ ਸੈਣੀ ਸਮੇਤ ਸਰਬਜੀਤ ਸਿੰਘ ਟੋਡਰ ਮਾਜਰਾ, ਹਰਜਿੰਦਰ ਸਿੰਘ ਜੰਡਪੁਰ, ਅਵਤਾਰ ਸਿੰਘ ਤਾਰੀ, ਗਿਆਨ ਸਿੰਘ ਘੰਡੌਲੀ ਤੇ ਰਣਜੀਤ ਸਿੰਘ ਖੱਦਰੀ ਸਮੇਤ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਵਿਖੇ ਏ. ਆਈ. ਸੀ. ਟੀ. ਈ. ਸਪਾਂਸਰਡ ਤਿੰਨ ਰੋਜ਼ਾ ‘ਅਟਲ ਵਾਣੀ’ ਵਰਕਸ਼ਾਪ ਸ਼ੁਰੂ ਅਗਲੀ ਖ਼ਬਰ ਮੇਅਰ ਸਮਾਣਾ ਨੇ ਮਨਾਣਾ ਦੇ 166 ਤੇ ਗੋਬਿੰਦਗੜ੍ਹ ਦੇ 538 ਲਾਭਪਾਤਰੀਆਂ ਨੂੰ ਸੌਂਪੇ ਘਰਾਂ ਦੇ ਮਾਲਕੀ ਹੱਕ ਵਾਲੇ ਦਸਤਾਵੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।