18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਦੀਆਂ ਸਾਲਾਨਾ ਖੇਡਾਂ ਦੀ ਸਮਾਪਤੀ

ਖਰੜ, 17 ਨਵੰਬਰ (ਗੁਰਮੁੱਖ ਸਿੰਘ ਮਾਨ)-ਏ. ਪੀ.

ਏ. ਪੀ. ਜੇ. ਸਕੂਲ ਦੀਆਂ ਸਾਲਾਨਾ ਖੇਡਾਂ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਜਸਵੀਰ ਚੰਦਰ ਤੇ ਸਟਾਫ਼ ਮੈਂਬਰ। ਤਸਵੀਰ : ਗੁਰਮੁੱਖ ਸਿੰਘ ਮਾਨ 18-11-2026
ਖਰੜ, 17 ਨਵੰਬਰ (ਗੁਰਮੁੱਖ ਸਿੰਘ ਮਾਨ)-ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਵਿਖੇ ਸਾਲਾਨਾ ਖੇਡ ਮੇਲੇ ਦੀ ਸ਼ਾਨਦਾਰ ਸਮਾਪਤੀ ਉਤਸ਼ਾਹ, ਜੋਸ਼ ਤੇ ਖੇਡ ਭਾਵਨਾ ਨਾਲ ਹੋਈ। ਸਕੂਲ ਦਾ ਖੇਡ ਮੈਦਾਨ ਵਿਦਿਆਰਥੀਆਂ ਦੀਆਂ ਖੁਸ਼ੀਆਂ, ਤਾੜੀਆਂ ਤੇ ਹੌਸਲਾ ਅਫ਼ਜ਼ਾਈ ਦੀਆਂ ਆਵਾਜ਼ਾਂ ਨਾਲ ਗੂੰਜ ਉੱਠਿਆ। ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਲੜਕਿਆਂ ਤੇ ਲੜਕੀਆਂ ਲਈ ਵੱਖ-ਵੱਖ ਦਿਲਚਸਪ ਦੌੜਾਂ ਅਤੇ ਮਨੋਰੰਜਕ ਮੁਕਾਬਲੇ ਕਰਵਾਏ ਗਏ। ਲੜਕਿਆਂ ਨੇ ਬਾਲ ਕਲੈਕਸ਼ਨ ਰੇਸ, ਜ਼ਿਗ-ਜ਼ੈਗ ਰੇਸ, 80 ਮੀਟਰ ਦੌੜ, ਰੁਕਾਵਟ ਦੌੜ, ਹਰਡਲ ਰੇਸ, ਪਿੱਛੇ ਵੱਲ ਦੌੜ, ਇਕ ਲੱਤ ਵਾਲੀ ਦੌੜ, ਡੱਡੂ ਛਾਲ, ਹਾਥੀ ਚਾਲ ਤੇ ਬੋਰੀ ਦੌੜ ਵਿਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਲੜਕੀਆਂ ਨੇ ਬਾਲ ਕਲੈਕਸ਼ਨ ਰੇਸ, ਕਿਤਾਬ ਸੰਤੁਲਨ ਦੌੜ, ਮਟਕਾ ਰੇਸ, ਚਮਚਾ ਤੇ ਕੱਪ ਦੌੜ, ਨਿੰਬੂ ਚਮਚਾ ਦੌੜ, ਰੁਕਾਵਟ ਦੌੜ, ਜ਼ਿਗ-ਜ਼ੈਗ ਰੇਸ, ਹਰਡਲ ਰੇਸ ਅਤੇ ਬੈਗ ਪੈਕਿੰਗ ਰੇਸ,ਜੰਪਿੰਗ ਰੇਸ, ਗੁਬਾਰਾ ਫੋੜ ਦੌੜ, ਮਟਕਾ ਰੇਸ, ਬਾਲ ਕਲੈਕਸ਼ਨ ਰੇਸ, ਬਟਰਫਲਾਈ ਰੇਸ ਵਰਗੀਆਂ ਮਨੋਰੰਜਕ ਦੌੜਾਂ ਨੇ ਚਾਰ ਚੰਨ ਲਗਾਏ। ਨਗਰ ਕੌਸਲ ਖਰੜ ਦੀ ਸਾਬਕਾ ਪ੍ਰਧਾਨ ਅੰਜੂ ਚੰਦਰ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਵਿਦਿਆਰਥੀਆਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਹਰ ਭਾਗੀਦਾਰ ਜੇਤੂ ਹੁੰਦਾ ਹੈ, ਕਿਉਂਕਿ ਮੁਕਾਬਲੇ ਵਿਚ ਹਿੱਸਾ ਲੈਣਾ ਆਪਣੇ ਆਪ ਵਿਚ ਹਿੰਮਤ ਤੇ ਆਤਮ-ਵਿਸ਼ਵਾਸ ਦੀ ਨਿਸ਼ਾਨੀ ਹੈ।
ਪਿਛਲੀ ਖ਼ਬਰ ਗੁਰਦੁਆਰਾ ਚੌਕ ਨੇੜਿਓਂ ਔਰਤ ਦਾ ਪਰਸ ਖੋਹਣ ਵਾਲਾ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਪੰਜਾਬੀ ਕਵੀ ਤੇ ਵਾਰਤਕ ਲੇਖਕ ਸੁਖਪਾਲ ਵਿਦਿਆਰਥੀਆਂ ਨਾਲ ਹੋਏ ਰੂ-ਬਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।