17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਖਰੜ-ਰੰਧਾਵਾ ਰੋਡ ’ਤੇ ਰਾਤਾਂ ਨੂੰ ਜੋੜੇ ਨਾਜਾਇਜ਼ ਕੁਨੈਕਸ਼ਨਾਂ ਕਾਰਨ ਸੜਕ ’ਤੇ ਜਮ੍ਹਾਂ ਹੋਇਆ ਸੀਵਰੇਜ ਦਾ ਗੰਦਾ ਪਾਣੀ

ਖਰੜ, 17 ਨਵੰਬਰ (ਗੁਰਮੁੱਖ ਸਿੰਘ ਮਾਨ)-ਖਰੜ ਰੰਧਾਵਾ ਰੋਡ ’ਤੇ ਪਿਛਲੇ ਹਫ਼ਤੇ ਕਥਿਤ ਤੌਰ ’ਤੇ ਰਾਤ ਸਮੇਂ ਨਾਜਾਇਜ਼ ਜੋੜੇ ਗਏ ਸੀਵਰੇਜ ਦੇ ਕੁਨੈਕਸ਼ਨਾਂ ਕਾਰਨ ਸੜਕ ’ਤੇ ਬਹੁਤ ਸਾਰੇ ਹਿੱਸੇ ਵਿਚ ਸੀਵਰੇਜ ਦਾ ਗੰਦਾ ਪਾਣੀ ਖੁੱਲੇਆਮ ਜਮ੍ਹਾਂ ਹੋ ਕੇ ਅੱਗੇ ਖੇਤਾਂ ਵਿਚ ਜਾ ਰਿਹਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ’ਚ ਰਾਹਗੀਰਾਂ, ਦੋ ਪਹੀਏ ਵਾਹਨ ਚਾਲਕਾਂ ਨੂੰ ਇਸ ਗੰਦੇ ਪਾਣੀ ਵਿਚੋਂ ਲੰਘਣਾ ਪੈਦਾ ਹੈ। ਜਾਣਕਾਰੀ ਅਨੁਸਾਰ ਸੜਕ ਦੇ ਇਕ ਪਾਸੇ ਕਥਿਤ ’ਤੇ ਕਲੋਨਾਈਜ਼ਰ ਵਲੋਂ ਰਾਤ ਸਮੇਂ ਜੇ.

ਅਜੀਤ ਡੈਸਕ 18-11-2026
ਖਰੜ, 17 ਨਵੰਬਰ (ਗੁਰਮੁੱਖ ਸਿੰਘ ਮਾਨ)-ਖਰੜ ਰੰਧਾਵਾ ਰੋਡ ’ਤੇ ਪਿਛਲੇ ਹਫ਼ਤੇ ਕਥਿਤ ਤੌਰ ’ਤੇ ਰਾਤ ਸਮੇਂ ਨਾਜਾਇਜ਼ ਜੋੜੇ ਗਏ ਸੀਵਰੇਜ ਦੇ ਕੁਨੈਕਸ਼ਨਾਂ ਕਾਰਨ ਸੜਕ ’ਤੇ ਬਹੁਤ ਸਾਰੇ ਹਿੱਸੇ ਵਿਚ ਸੀਵਰੇਜ ਦਾ ਗੰਦਾ ਪਾਣੀ ਖੁੱਲੇਆਮ ਜਮ੍ਹਾਂ ਹੋ ਕੇ ਅੱਗੇ ਖੇਤਾਂ ਵਿਚ ਜਾ ਰਿਹਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ’ਚ ਰਾਹਗੀਰਾਂ, ਦੋ ਪਹੀਏ ਵਾਹਨ ਚਾਲਕਾਂ ਨੂੰ ਇਸ ਗੰਦੇ ਪਾਣੀ ਵਿਚੋਂ ਲੰਘਣਾ ਪੈਦਾ ਹੈ। ਜਾਣਕਾਰੀ ਅਨੁਸਾਰ ਸੜਕ ਦੇ ਇਕ ਪਾਸੇ ਕਥਿਤ ’ਤੇ ਕਲੋਨਾਈਜ਼ਰ ਵਲੋਂ ਰਾਤ ਸਮੇਂ ਜੇ. ਸੀ. ਬੀ. ਮਸ਼ੀਨ ਲਗਾ ਕੇ ਸੀਵਰੇਜ਼ ਕੁਨੈਕਸ਼ਨ ਜੋੜਨ ਲਈ ਜੋ ਸੜਕ ਦੀ ਪੁਟਾਈ ਸ਼ੁਰੂ ਕੀਤੀ ਅਤੇ ਤਾਂ ਕਈਆਂ ਵਲੋਂ ਅਜਿਹਾ ਕਰਨ ਤੋਂ ਰੋਕਣ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ ਫਿਰ ਕਈ ਦਿਨਾਂ ਬਾਅਦ ਇਸੇ ਤਰ੍ਹਾਂ ਹੋਇਆ ਕਿ ਜਦੋਂ ਸਵੇਰੇ ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਜਾਮ ਵਰਗੀ ਸਥਿਤੀ ਬਣ ਗਈ ਤਾਂ ਲੋਕਾਂ ਨੇ ਪੁੱਛਿਆ ਕਿਆ ਸੜਕ ਪੁੱਟਣ ਦੀ ਕੋਈ ਮਨਜ਼ੂਰੀ ਹੈ ਤਾਂ ਜੇ. ਸੀ. ਬੀ. ਆਪ੍ਰੇਟਰ ਕੁਝ ਨਹੀਂ ਦਿਖਾ ਸਕਿਆ ਅਤੇ ਉਸ ਤੋਂ ਬਾਅਦ ਨਗਰ ਕੌਂਸਲ ਖਰੜ ਦਾ ਇਕ ਅਧਿਕਾਰੀ ਮੌਕੇ ’ਤੇ ਪੁੱਜਾ ਜਦੋਂ ਰਾਹਗੀਰ ਗਲ ਪੈਣ ਲੱਗੇ ਤਾਂ ਉਹ ਵੀ ਉਥੋ ਖਿਸਕ ਗਿਆ ਤੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਅਤੇ ਕਿਸੇ ਨਾ ਕਿਸੇ ਤਰੀਕੇ ਸੜਕ ਨੂੰ ਪੁੱਟ ਕੇ ਸੀਵਰੇਜ ਦਾ ਕੁਨੈਕਸ਼ਨ ਪੁਰਾਣੀ ਲਾਈਨ ਜੋੜ ਦਿੱਤਾ ਗਿਆ। ਉਸ ਤੋਂ ਬਾਅਦ ਸੜਕ ’ਤੇ ਇਹ ਹਲਾਤ ਬਣੇ ਕਿ ਸੀਵਰੇਜ ਦੇ ਮੇਨ ਹੋਲ ਤੋਂ ਸੀਵਰੇਜ ਦਾ ਗੰਦਾ ਪਾਣੀ ਖੁੱਲੇਆਮ ਓਵਰਫਲੋ ਹੋ ਕੇ ਸੜਕ ’ਤੇ ਆ ਗਿਆ ਜੋ ਸੜਕ ’ਤੇ ਘੁੰਮ ਰਿਹਾ ਹੈ ਤੇ ਨਾਲ ਖੇਤਾਂ ’ਚ ਡਿੱਗ ਰਿਹਾ ਹੈ ਜਦ ਹੁਣ ਜ਼ਮੀਨ ਮਾਲਕਾਂ ਵਲੋਂ ਪਾਣੀ ਦਾ ਨਿਕਾਸ ਰੋਕ ਦਿੱਤਾ ਗਿਆ ਤਾਂ ਪਾਣੀ ਸੜਕ ਦਰਮਿਆਨ ਹੀ ਇਕੱਠਾ ਹੋ ਗਿਆ। ਇਹ ਸੜਕ ਅੱਗੇ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਂਦੀ ਹੈ ਅਤੇ ਇਸ ਤੇ 32-35 ਪਿੰਡਾਂ ਤੋਂ ਇਲਾਵਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਦਾ ਖਰੜ, ਮੁਹਾਲੀ, ਚੰਡੀਗੜ੍ਹ ਨਾਲ ਸਿੱਧਾ ਆਉਣ ਜਾਣ ਲਈ ਸੰਪਰਕ ਹੈ। ਨਗਰ ਕੌਂਸਲ ਖਰੜ ਦੇ ਸਾਬਕਾ ਮੀਤ ਪ੍ਰਧਾਨ ਜੈ ਭਗਵਾਨ ਸਿੰਗਲਾ ਨੇ ਅਜਿਹੇ ਮਾਮਲੇ ’ਤੇ ਟਿੱਪਣੀ ਕਰਦਿਆ ਕਿ ਖਰੜ ਸਹਿਰ ਵਿਚ ਵੱਸੀਆਂ ਬਤੇਰੀਬੀਆਂ ਕਾਲੋਨੀਆਂ ’ਚ ਨਾਜਾਇਜ਼ ਤੌਰ ’ਤੇ ਸੀਵਰੇਜ ਦੇ ਕੁਨੈਕਸ਼ਨ ਕਥਿਤ ਤੌਰ ’ਤੇ ਜੋੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਭਾਜਪਾ ਦੇ ਹਲਕਾ ਖਰੜ ਦੇ ਐਸ. ਆਈ. ਆਰ ਦੇ ਇੰਚਾਰਜ਼ ਪਵਨ ਮਨੋਚਾ ਨੇ ਕਿਹਾ ਕਿ ਰਾਤਾਂ ਨੂੰ ਕੁਨੈਕਸ਼ਨ ਜੋੜਨਾ ਗਲਤ ਹੈ ਜੇਕਰ ਪ੍ਰਾਜੈਕਟ ਪਾਸ ਹੈ ਤੇ ਸ਼ਰਤਾਂ ਪੂਰੀਆ ਕਰਦਾ ਹੈ ਤਾਂ ਨਿਯਮਾਂ ਅਨੁਸਾਰ ਕੁਨੈਕਸ਼ਨ ਜੋੜਨਾ ਚਾਹੀਦਾ ਹੈ।
ਪਿਛਲੀ ਖ਼ਬਰ ਨਗਰ ਕੌਂਸਲ ਖਰੜ ’ੀੀਚ ਪਾਏ ਗਏ ਪਿੰਡਾਂ ਨੂੰ ਕਮੇਟੀ ਵਲੋਂ ਕੀਤਾ ਜਾ ਰਿਹੈ ਅਣਗੌਲਿਆ-ਕੰਗ ਅਗਲੀ ਖ਼ਬਰ ਡੇਢ ਕਰੋੜ ਰੁ. ਦੀ ਲਾਗਤ ਨਾਲ ਬਣੇ ਕਮਿਊਨਿਟੀ ਹਾਲ ’ਚ ਪਖਾਨਿਆਂ ਦੀ ਘਾਟ ਰੜਕਣ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।